Beauty Tips: ਮੇਕਅਪ ਪ੍ਰੋਡਕਟ ਖ਼ਤਮ ਹੋਣ ’ਤੇ ਇਸ ਚੀਜ਼ ਦੀ ਕਰੋ ਵਰਤੋਂ, ਵਧੇਗੀ ਖੂਬਸੂਰਤੀ
Wednesday, Oct 21, 2020 - 05:38 PM (IST)
ਜਲੰਧਰ (ਬਿਊਰੋ) - ਮੇਅਕਪ ਕਰਨਾ ਇਕ ਕਲਾ ਹੈ। ਇਸ ਦਾ ਅਭਿਆਸ ਕਰਨ ਦੇ ਨਾਲ-ਨਾਲ ਕੁਝ ਤਰੀਕਿਆਂ ਦੀ ਵੀ ਜ਼ਰੂਰਤ ਹੁੰਦੀ ਹੈ। ਸਮਝਦਾਰੀ ਦੀ ਵਰਤੋਂ ਕਰਕੇ ਤੁਸੀਂ ਸੌਖੇ ਤਰੀਕੇ ਨਾਲ ਮੇਕਅਪ ਕਰ ਸਕਦੇ ਹੋ। ਇਨ੍ਹਾ ਹੀ ਨਹੀਂ ਇਨ੍ਹਾਂ ਮੇਕਅਪ ਹੈਕਸ ਨਾਲ ਤੁਸੀਂ ਪ੍ਰੋਡਕਟ ਦੀ ਕਮੀ ਵੀ ਪੂਰੀ ਕਰ ਸਕਦੇ ਹੋ। ਲੁੱਕ ਨੂੰ ਪੂਰਾ ਕਰਨ ਲਈ ਲਿਪਸਟਿਕ ਲਗਾਉਣਾ ਬਹੁਤ ਜ਼ਰੂਰੀ ਹੈ। ਪਰ ਲਿਪਸਟਿਕ ਦੀ ਵਰਤੋਂ ਸਿਰਫ ਇਨ੍ਹੀਂ ਹੀ ਨਹੀਂ ਹੁੰਦੀ। ਜੇ ਤੁਹਾਡੇ ਕੁਝ ਮੇਕਅਪ ਪ੍ਰੋਡਕਟ ਖ਼ਤਮ ਹੋ ਗਏ ਹਨ, ਤਾਂ ਤੁਸੀਂ ਉਸ ਦੀ ਥਾਂ ਲਿਪਸਟਿਕ ਦੀ ਵਰਤੋਂ ਕਰ ਸਕਦੇ ਹੋ।
ਇੰਝ ਕਰੋ ਸਾਮਾਨ ਦੀ ਸਹੀ ਵਰਤੋਂ
. ਜੇ ਤੁਹਾਡਾ ਆਈਸ਼ੈਡੋ ਜਾਂ ਬਲਸ਼ ਖਤਮ ਹੋ ਗਿਆ ਹੈ, ਤਾਂ ਤੁਸੀਂ ਅੱਖਾਂ ਦੇ ਹੇਠਾਂ ਅਤੇ ਗਲ੍ਹਾਂ 'ਤੇ ਹਲਕੇ ਲਿਪਸਟਿਕ ਲਗਾ ਕੇ ਇਸ ਨੂੰ ਮਿਲਾ ਲਓ। ਲਿਪਸਟਿਕ ਨੂੰ ਕਲਰ ਕਰੇਕਟਰ ਦੀ ਤਰ੍ਹਾਂ ਵੀ ਵਰਤਿਆ ਜਾ ਸਕਦਾ ਹੈ।
. ਪਰਫੇਕਟ ਆਈਲਾਈਨਰ ਲਗਾਉਣਾ ਕੋਈ ਸੌਖਾ ਕੰਮ ਨਹੀਂ ਹੈ ਪਰ ਇਸ ਨੂੰ ਸੌਖਾ ਬਣਾਇਆ ਜਾ ਸਕਦਾ ਹੈ। ਟੇਪ ਦੇ ਦੋ ਟੁਕੜੇ ਲਓ ਅਤੇ ਉਨ੍ਹਾਂ ਨੂੰ ਅੱਖਾਂ ਦੇ ਕਿਨਾਰਿਆਂ 'ਤੇ ਆਈਬ੍ਰੋਜ਼ ਵੱਲ ਲਗਾਓ। ਹੁਣ ਇਸ ਦੀ ਮਦਦ ਨਾਲ ਵਿੰਗਡ ਆਈਲਾਈਨਰ ਬਣਾਓ।
ਪੜ੍ਹੋ ਇਹ ਵੀ ਖਬਰ - Beauty Tips : ਇਸ ਤਰੀਕੇ ਨਾਲ ਹਮੇਸ਼ਾ ਬੁੱਲ੍ਹਾਂ ’ਤੇ ਲਗਾਓ ‘ਲਿਪਸਟਿਕ’, ਕਦੇ ਨਹੀਂ ਹੋਵੇਗੀ ਫਿੱਕੀ
. ਸਾਰੀਆਂ ਪੁਰਾਣੀਆਂ ਅਤੇ ਵਰਤੀਆਂ ਹੋਈਆ ਲਿਪ ਬਾਮ ਦੀਆਂ ਬੋਤਲਾਂ ਅਤੇ ਟਿਊਬਾਂ ਨੂੰ ਬਾਹਰ ਕੱਢੋ। ਹੁਣ ਇਨ੍ਹਾਂ ਡੱਬਿਆਂ ਵਿਚੋਂ ਬਚਿਆ ਹੋਇਆ ਬਾਮ ਕੱਢੋ ਅਤੇ ਇਸ ਨੂੰ ਗੈਸ 'ਤੇ ਗਰਮ ਕਰੋ। ਇਸ ਵਿਚ ਥੋੜ੍ਹਾ ਜਿਹਾ ਨਾਰਿਅਲ ਤੇਲ ਮਿਲਾਓ ਅਤੇ ਮਿਸ਼ਰਣ ਦੇ ਗਾੜ੍ਹਾ ਹੋਣ ਤਕ ਗਰਮ ਕਰੋ। ਬੱਸ ਹੁਣ ਇਸ ਨੂੰ ਵਾਪਸ ਇਕ ਡੱਬੀ ਵਿਚ ਸਟੋਰ ਕਰੋ।
ਪੜ੍ਹੋ ਇਹ ਵੀ ਖਬਰ - ਵਿਆਹ ਤੋਂ ਬਾਅਦ ਵੀ ਜਨਾਨੀਆਂ ਦੇ ਇਸ ਲਈ ਹੁੰਦੇ ਹਨ ‘ਅਫੇਅਰ’, ਮਰਦਾਂ ਨੂੰ ਪਤਾ ਹੋਣੇ ਚਾਹੀਦੈ ਇਹ ਕਾਰਨ
. ਆਈਬ੍ਰੋ ਨੂੰ ਸਹੀ ਸ਼ੇਪ ਦੇਣ ਲਈ ਤੁਹਾਨੂੰ ਆਈਬ੍ਰੋ ਪੈਨਸਿਲ ਦੀ ਜ਼ਰੂਰਤ ਨਹੀਂ। ਇਸ ਲਈ, ਤੁਹਾਡੇ ਪੁਰਾਨੇ ਮਸਕਾਰੇ ਦੀ ਬੋਟਲ ਹੀ ਕੰਮ ਆ ਜਾਵੇਗੀ। ਹੁਣ ਬਿਨਾਂ ਸਮਜ ਕੀਤੇ ਮਸਕਾਰਾ ਵੈਂਡ ਤੋਂ ਆਈਬ੍ਰੋ ਨੂੰ ਸਹੀ ਸ਼ੇਪ ਦੇਣ ਦੀ ਕੋਸ਼ਿਸ਼ ਕਰੋ। ਇਸ ਦੇ ਨਾਲ ਤੁਹਾਡੀਆਂ ਅੱਖਾਂ ਖੂਬਸੂਰਤ ਨਜ਼ਰ ਆਉਣਗਿਆਂ।
ਪੜ੍ਹੋ ਇਹ ਵੀ ਖਬਰ - Beauty Tips : ਪਾਰਟੀ ’ਚ ਵੱਖਰਾ ਦਿਖਣਾ ਚਾਹੁੰਦੇ ਹੋ ਤਾਂ ਇਸ ਤਰ੍ਹਾਂ ਕਰੋ ‘ਸ਼ਿਮਰ’ ਮੇਕਅਪ