ਗਰਮੀਆਂ ''ਚ ਇੰਝ ਕਰੋ ਮੇਕਅੱਪ, ਧੁੱਪ ''ਚ ਵੀ ਚਿਹਰਾ ਕਰੇਗਾ ਗਲੋਅ

03/04/2020 11:54:05 AM

ਜਲੰਧਰ—ਮੇਕਅੱਪ ਅਜਿਹਾ ਹੋਣਾ ਚਾਹੀਦਾ ਕਿ ਤੁਹਾਡੀ ਲੁੱਕ ਇਕਦਮ ਨੈਚੁਰਲ ਦਿਸੇ | ਖਾਸ ਤੌਰ 'ਤੇ ਸਿੰਪਲ ਲੁੱਕ ਪਸੰਦ ਕਰਨ ਵਾਲੀਆਂ ਲੜਕੀਆਂ ਨੂੰ ਲਾਈਟ ਮੇਕਅੱਪ ਪਸੰਦ ਹੁੰਦਾ ਹੈ | ਆਓ ਅੱਜ ਜਾਣਦੇ ਹਾਂ ਗਰਮੀਆਂ 'ਚ ਲਾਈਟ ਮੇਕਅਪ ਦੇ ਨਾਲ ਤੁਸੀਂ ਖੁਦ ਨੂੰ ਕਿਸ ਤਰ੍ਹਾਂ ਵਧੀਆ ਦਿਖਾ ਸਕਦੇ ਹੋ | 
ਮੇਕਅੱਪ ਬੇਸ
ਮੇਕਅਪ ਕਰਨ ਤੋਂ ਪਹਿਲਾਂ ਚਿਹਰੇ ਨੂੰ ਬੇਸ ਦੇਣਾ ਜ਼ਰੂਰੀ ਹੁੰਦਾ ਹੈ | ਤੁਹਾਡਾ ਬੇਸ ਜਿੰਨਾ ਪਰਫੈਕਟ ਹੋਵੇਗਾ, ਤੁਹਾਡਾ ਮੇਕਅੱਪ ਓਨਾ ਹੀ ਚੰਗਾ ਅਤੇ ਨੈਚੁਰਲ ਦਿਖਾਈ ਦੇਵੇਗਾ | 
ਕਿੰਝ ਕਰੀਏ ਤਿਆਰ
—ਮੇਕਅੱਪ ਬੇਸ ਤਿਆਰ ਕਰਨ ਲਈ ਤੁਹਾਨੂੰ ਚਾਹੀਦੀਆਂ ਹੋਣਗੀਆਂ 3 ਚੀਜ਼ਾਂ, ਪਹਿਲਾਂ ਐਲੋਵੇਰਾ ਜੈੱਲ, ਦੂਜਾ ਫਾਊਾਡੇਸ਼ਨ ਅਤੇ ਤੀਜਾ ਸਨਸਕ੍ਰੀਨ ਲੋਸ਼ਨ | ਤਿੰਨਾਂ ਚੀਜ਼ਾਂ ਨੂੰ 2-2 ਡਰਾਪਸ ਆਪਣੇ ਹੱਥ 'ਤੇ ਲਓ |
—ਇਨ੍ਹਾਂ ਨੂੰ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਚਿਹਰੇ 'ਤੇ ਅਪਲਾਈ ਕਰੋ | 
—ਚਿਹਰੇ ਦੇ ਨਾਲ-ਨਾਲ ਇਸ ਨੂੰ ਗਰਦਨ 'ਤੇ ਵੀ ਅਪਲਾਈ ਕਰੋ, ਤਾਂ ਜੋ ਤੁਹਾਡੇ ਚਿਹਰੇ ਦਾ ਰੰਗ ਗਰਦਨ ਤੋਂ ਵੱਖਰਾ ਦਿਖਾਈ ਨਾ ਦੇਵੇ | 
—ਜੇਕਰ ਤੁਹਾਨੂੰ ਡਾਰਕ ਸਰਕਲ ਦੀ ਪ੍ਰਾਬਲਮ ਹੈ ਤਾਂ ਵੱਖ ਤੋਂ ਥੋੜ੍ਹਾ ਫਾਊਾਡੇਸ਼ਨ ਅੱਖਾਂ ਦੇ ਹੇਠਾਂ ਲਗਾਓ |
—ਫਾਊਾਡੇਸ਼ਨ ਲਗਾਉਣ ਦੇ ਬਾਅਦ ਉਸ ਨੂੰ ਹਲਕੇ ਹੱਥਾਂ ਨਾਲ ਬਲੇਂਡ ਜ਼ਰੂਰ ਕਰੋ | 
—ਜੇਕਰ ਤੁਸੀਂ ਚਾਹੇ ਤਾਂ ਇਸ ਦੇ ਬਾਅਦ ਮੇਕਅੱਪ ਅਪਲਾਈ ਕਰ ਸਕਦੇ ਹੋ | 
—ਪਰ ਜੇਕਰ ਤੁਹਾਨੂੰ ਚਿਹਰੇ 'ਤੇ ਨੈਚੁਰਲ ਲੁੱਕ ਚਾਹੀਦਾ ਤਾਂ ਇੰਨਾ ਹੀ ਤੁਹਾਡੇ ਲਈ ਕਾਫੀ ਹੈ |

PunjabKesari
ਨੈਚੁਰਲ ਮੇਕਅੱਪ ਬੇਸ ਦਾ ਫਾਇਦਾ
ਜਿਵੇਂ ਕਿ ਤੁਸੀਂ ਜਾਣਦੇ ਹੋ ਕਿ ਇਸ ਮੇਕਅੱਪ ਬੇਸ 'ਚ ਐਲੋਵੇਰਾ ਜੈੱਲ ਅਤੇ ਸਨਸਕ੍ਰੀਨ ਲੋਸ਼ਨ ਐਾਡ ਹੈ ਤਾਂ ਅਜਿਹੇ 'ਚ ਇਸ ਬੇਸ ਨੂੰ ਲਗਾ ਕੇ ਜੇਕਰ ਤੁਸੀਂ ਧੁੱਪ 'ਚ ਜਾਓਗੇ ਤਾਂ ਤੁਹਾਡਾ ਚਿਹਰਾ ਸੂਰਜ ਦੀਆਂ ਖਤਰਨਾਕ ਕਿਰਨਾਂ ਤੋਂ ਬਚਿਆ ਰਹੇਗਾ | ਜਿਸ ਨਾਲ ਤੁਹਾਡੀ ਸਕਿਨ ਕਾਲੀ ਨਹੀਂ ਪਵੇਗੀ, ਨਾਲ ਹੀ ਫਾਊਾਡੇਸ਼ਨ 'ਚ ਮੌਜੂਦ ਕੈਮੀਕਲਸ ਵੀ ਸਕਿਨ ਨੂੰ ਨੁਕਸਾਨ ਨਹੀਂ ਪਹੁੰਚਾ ਪਾਉਣਗੇ | 


Aarti dhillon

Content Editor

Related News