Beauty Tips : ਮੇਕਅਪ ਕਰਦੇ ਸਮੇਂ ਚਿਹਰੇ ’ਤੇ ਇਸ ਤਰ੍ਹਾਂ ਕਰੋ ਬਲੱਸ਼ ਦੀ ਸਹੀ ਵਰਤੋਂ

11/25/2020 4:11:26 PM

ਜਲੰਧਰ (ਬਿਊਰੋ) - ਬਲੱਸ਼ ਮੇਕਅਪ ਦਾ ਇਕ ਮਹੱਤਵਪੂਰਣ ਹਿੱਸਾ ਹੈ। ਬਹੁਤ ਸਾਰੀਆਂ ਕੁੜੀਆਂ ਇਸ ਕਦਮ ਨੂੰ ਮੇਕਅਪ ਕਰਦੇ ਸਮੇਂ ਛੱਡ ਦਿੰਦੀਆਂ ਹਨ, ਜਿਸ ਕਾਰਨ ਉਨ੍ਹਾਂ ਦੇ ਚਿਹਰੇ ਨੂੰ ਸਹੀ ਮੇਕਅਪ ਲੁੱਕ ਨਹੀਂ ਮਿਲਦਾ। ਇਸ ਲਈ ਸੋਹਣੀ ਦਿੱਖ ਪ੍ਰਾਪਤ ਕਰਨ ਲਈ ਬਲੱਸ਼ ਨੂੰ ਸਹੀ ਤਰੀਕੇ ਨਾਲ ਇਸਤੇਮਾਲ ਕਰੋ, ਕਿਉਂਕਿ ਬਹੁਤ ਜ਼ਿਆਦਾ ਅਤੇ ਗਲਤ ਢੰਗ ਨਾਲ ਅਪਲਾਈ ਕੀਤਾ ਬਲੱਸ਼ ਤੁਹਾਡੀ ਪੂਰੀ ਦਿੱਖ ਨੂੰ ਵਿਗਾੜ ਸਕਦਾ ਹੈ। ਇਸ ਲਈ ਬਲੱਸ਼ ਲਗਾਉਂਦੇ ਸਮੇਂ, ਤੁਹਾਨੂੰ ਆਪਣੇ ਚਿਹਰੇ ਦੇ ਆਕਾਰ ਵੱਲ ਖ਼ਾਸ ਤੌਰ ’ਤੇ ਧਿਆਨ ਦੇਣਾ ਚਾਹੀਦਾ ਹੈ। ਇਸੇ ਲਈ ਅੱਜ ਅਸੀਂ ਤੁਹਾਨੂੰ ਗੋਲ ਚਿਹਰੇ 'ਤੇ ਬਲੱਸ਼ ਲਗਾਉਣ ਦਾ ਸਹੀ ਤਰੀਕਾ ਦੱਸਣ ਜਾ ਰਹੇ ਹਾਂ...

ਬਲੱਸ਼ ਦੀ ਇਸ ਤਰ੍ਹਾਂ ਕਰੋ ਸਹੀ ਵਰਤੋਂ

. ਬਲੱਸ਼ ਨੂੰ ਆਪਣੇ ਚੀਕਬੋਨਸ ‘ਤੇ ਸਹੀ ਜਗ੍ਹਾ ਤੋਂ ਇਸਤੇਮਾਲ ਕਰੋ। ਸਹੀ ਜਗ੍ਹਾ 'ਤੇ ਇਸਤੇਮਾਲ ਕਰਨ ਨਾਲ ਤੁਹਾਡੀ ਦਿੱਖ ਨਿਖ਼ਰ ਕੇ ਸਾਹਮਣੇ ਆਵੇਗੀ। 

. ਬਲੱਸ਼ ਨੂੰ ਆਪਣੇ ਗਲ੍ਹਾਂ ਤੋਂ ਥੋੜ੍ਹੀ ਜਾ ਨੀਚੇ ਤੋਂ ਅਪਲਾਈ ਕਰੋ ਅਤੇ ਫਿਰ ਇਸ ਨੂੰ ਆਪਣੀ ਹੇਅਰ ਲਾਇਨ ਦੇ ਵੱਲ ਵਧਾਓ।

ਪੜ੍ਹੋ ਇਹ ਵੀ ਖ਼ਬਰ - Tulsi Vivah 2020 : ਕਿਉਂ ਕੀਤਾ ਜਾਂਦਾ ਹੈ ‘ਤੁਲਸੀ ਦਾ ਵਿਆਹ’, ਜਾਣੋਂ ਸ਼ੁੱਭ ਮਹੂਰਤ ਅਤੇ ਪੂਜਾ ਦੀ ਵਿਧੀ

PunjabKesari

. ਬਲੱਸ਼ ਨੂੰ ਅਪਲਾਈ ਕਰਨ ਤੋਂ ਬਾਅਦ ਇਸ ਨੂੰ ਚੰਗੀ ਤਰ੍ਹਾਂ ਮਿਲਾਓ। ਗੋਲ ਚਿਹਰੇ 'ਤੇ ਬਲੱਸ਼ ਅਪਲਾਈ ਕਰਨ ਲਈ Upwards ਅਤੇ Outwards ਵੱਲ ਬਲੱਸ਼ ਨੂੰ ਬਲੇਂਡ ਕਰੋ। ਇਹ ਤੁਹਾਨੂੰ ਇਕ ਕੁਦਰਤੀ ਨਿਖ਼ਾਰ ਦੇਵੇਗਾ।

. ਗੋਲ ਚਿਹਰੇ 'ਤੇ ਚਮਕਦਾਰ ਬਲੱਸ਼ ਨਾ ਲਗਾਓ,ਕਿਉਂਕਿ ਬਲਸ਼ ਦੇ ਚਮਕਦਾਰ ਕਣ ਰੌਸ਼ਨੀ ਨੂੰ ਦਰਸਾਉਂਦੇ ਹਨ ਅਤੇ ਅਜਿਹੀ ਸਥਿਤੀ ਵਿਚ ਤੁਹਾਡੇ ਚੀਕਸ ਹੋਰ ਵੀ ਗੋਲ ਦਿਖਾਈ ਦੇਣਗੇ।

. ਬਲੱਸ਼ ਦੀ ਵਰਤੋਂ ਕਰਦੇ ਸਮੇਂ ਤੁਹਾਨੂੰ ਸਿਰਫ਼ ਮੈਟ ਬਲੱਸ਼ ਦੀ ਹੀ ਵਰਤੋਂ ਕਰਨੀ ਚਾਹੀਦੀ ਹੈ, ਜੋ ਤੁਹਾਡੇ ਚਿਹਰੇ ਲਈ ਸਹੀ ਹੋਵੇਗਾ। 

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ਹਰ ਸਮੇਂ ਕੀ ਤੁਹਾਡੇ ਹੱਥ-ਪੈਰ ਰਹਿੰਦੇ ਨੇ ਬਹੁਤ ਜ਼ਿਆਦਾ ਠੰਡੇ ਤਾਂ ਜ਼ਰੂਰ ਪੜ੍ਹੋ ਇਹ ਖ਼ਬਰ

ਪੜ੍ਹੋ ਇਹ ਵੀ ਖ਼ਬਰ - Health Tips: ਸਰਦੀਆਂ ‘ਚ ‘ਭਾਰ ਘਟਾਉਣ’ ਦੇ ਚਾਹਵਾਨ ਲੋਕ ਖ਼ੁਰਾਕ ’ਚ ਕਦੇ ਨਾ ਸ਼ਾਮਲ ਕਰਨ ਇਹ ਚੀਜ਼ਾਂ

. ਬਲੱਸ਼ ਲਗਾਉਣ ਵੇਲੇ ਫਿੰਗਰ ਟਿਪਸ, ਸਵੈਬ, ਕਾਟਨ ਬਾਲ ਜਾਂ ਮੇਕਅਪ ਸਪੋਂਜ ਦੀ ਵਰਤੋਂ ਨਾ ਕਰੋ। ਹਮੇਸ਼ਾਂ ਇਕ ਚੰਗੀ ਕੁਆਲਿਟੀ ਦੇ ਬਲੱਸ਼ ਬੁਰਸ਼ ਹੀ ਵਰਤੋਂ। 

. ਮੇਕਅਪ ਕਰਦੇ ਸਮੇਂ ਹਮੇਸ਼ਾਂ ਆਪਣੀ ਚਮੜੀ ਦੇ ਰੰਗ ਦੇ ਅਨੁਸਾਰ ਬਲੱਸ਼ ਦੇ ਰੰਗ ਦੀ ਚੋਣ ਕਰੋ।

PunjabKesari


rajwinder kaur

Content Editor

Related News