ਇਸ ਤਰ੍ਹਾਂ ਬਣਾਓ ਸੁਆਦੀ ਬਨਾਨਾ ਵਾਲਨੱਟ ਲੱਸੀ
Wednesday, Apr 12, 2017 - 01:52 PM (IST)

ਜਲੰਧਰ— ਗਰਮੀਆਂ ''ਚ ਕੁਝ ਠੰਡਾ ਪੀਣ ਦਾ ਮਨ ਕਰਦਾ ਹੈ। ਜੇ ਤੁਸੀਂ ਰੋਜ਼ਾਨਾ ਲੱਸੀ ਪੀ ਕੇ ਬੋਰ ਹੋ ਚੁੱਕੇ ਹੋ ਤਾਂ ਘਰ ''ਚ ਹੀ ਬਨਾਨਾ ਵਾਲਨੱਟ (ਅਖਰੋਟ) ਲੱਸੀ ਤਿਆਰ ਕਰ ਸਕਦੇ ਹੋ। ਇਹ ਲੱਸੀ ਸੁਆਦੀ ਹੋਣ ਦੇ ਨਾਲ-ਨਾਲ ਪੌਸ਼ਟਿਕ ਵੀ ਹੁੰਦੀ ਹੈ।
ਸਮੱਗਰੀ
- ਇਕ ਕੱਪ ਘੱਟ ਵਸਾ ਵਾਲਾ ਦਹੀਂ
- 1-2 ਕੇਲੇ
- 3-4 ਅਖਰੋਟ
- ਇਕ ਚਮਚ ਬੀਜ (ਫਲੈਕਸ ਸੀਡ ਅਤੇ ਤਿਲ)
- ਇਕ-ਦੋ ਚਮਚ ਸ਼ਹਿਦ
ਵਿਧੀ
1. ਇਕ ਮਿਕਸੀ ''ਚ ਦਹੀਂ, ਮੱਠਾ ਪਾਊਡਰ, ਫਲੈਕਸ ਸੀਡ, ਤਿਲ, ਅਖਰੋਟ, ਸ਼ਹਿਦ ਅਤੇ ਕੇਲੇ ਪਾਓ।
2. ਇਨ੍ਹਾਂ ਨੂੰ ਉਦੋਂ ਤੱਕ ਬਲੈਂਡ ਕਰੋ ਜਦੋਂ ਤੱਕ ਇਹ ਪੂਰੀ ਤਰ੍ਹਾਂ ਨਰਮ ਨਾ ਹੋ ਜਾਣ।
3. ਫਿਰ ਇਸ ''ਤੇ ਕੱਟੇ ਹੋਏ ਅਖਰੋਟ ਸਜਾ ਕੇ ਇਸ ਨੂੰ ਸਰਵ ਕਰੋ।