ਇਨ੍ਹਾਂ ਚੀਜ਼ਾਂ ਨਾਲ ਬਣਾਓ ਫੁੱਲਦਾਨ
Saturday, Jan 21, 2017 - 04:27 PM (IST)

ਮੁੰਬਈ— ਫੁੱਲ , ਘਰ ਦੀ ਖੂਬਸੂਰਤੀ ਨੂੰ ਵਧਾਉਂਦੇ ਹਨ। ਅਕਸਰ ਲੋਕ ਫੁੱਲਾਂ ਨੂੰ ਰੱਖਣ ਦੇ ਲਈ ਬਾਜ਼ਾਰ ''ਚੋਂ ਬਹੁਤ ਸਾਰੇ ਫੁੱਲਦਾਨ ਲੈ ਕੇ ਆਉਂਦੇ ਹਨ। ਪਰ ਉਹ ਇਹ ਭੁੱਲ ਜਾਂਦੇ ਹਨ ਕਿ ਘਰ ''ਚ ਬਹੁਤ ਸਾਰੀਆਂ ਚੀਜ਼ਾਂ ਪਈਆ ਹੁੰਦੀਆਂ ਹਨ ਜਿਨ੍ਹਾਂ ਨੂੰ ਦੁਬਾਰਾ ਇਸਤੇਮਾਲ ਕੀਤਾ ਜਾ ਸਕਦਾ ਹੈ। ਜੀ ਹਾਂ ਤੁਸੀਂ ਘਰ ''ਚ ਬੇਕਾਰ ਪਏ ਸਮਾਨ ਨਾਲ ਵੀ ਫੁੱਲਦਾਨ ਬਣਾ ਸਕਦੇ ਹੋ। ਆਓ ਜਾਣਦੇ ਹਾਂ ਇਨ੍ਹਾਂ ਨੂੰ ਘਰ ''ਚ ਬਣਾਉਣ ਦਾ ਤਰੀਕਾ।
1. ਟੀਨ ਦੇ ਡੱਬੇ
ਘਰ ''ਚ ਬੇਕਾਰ ਪਏ ਟੀਨ ਦੇ ਡੱਬੇ ਤੁਹਾਨੂੰ ਆਸਾਨੀ ਨਾਲ ਮਿਲ ਜਾਣਗੇ। ਇਨ੍ਹਾਂ ਡੱਬਿਆਂ ਨੂੰ ਤੁਸੀਂ ਆਪਣੀ ਮਨ ਪਸੰਦ ਰੰਗਾਂ ਨਾਲ ਰੰਗ ਕਰਕੇ , ਆਪਣਾ ਫੁੱਲਦਾਨ ਤਿਆਰ ਕਰ ਸਕਦੇ ਹੋ।
2 ਬਾਲਟੀ
ਛੋਟੀ ਬਾਲਟੀ ਤਾਂ ਹਰ ਕਿਸੇ ਦੇ ਘਰ ''ਚ ਹੁੰਦੀ ਹੈ। ਜੇਕਰ ਤੁਹਾਡੀ ਬਾਲਟੀ ਟੁੱਟ ਗਈ ਹੈ ਤਾਂ ਉਸ ਨੂੰ ਸੁੱਟਣ ਦੀ ਵਜਾਏ ਉਸਦਾ ਦੁਬਾਰਾ ਇਸਤੇਮਾਲ ਫੁੱਲਦਾਨ ਬਣਾਉਣ ਲਈ ਕਰ ਸਕਦੇ ਹੋ।
3. ਪੁਰਾਣੀਆਂ ਜੁੱਤੀਆਂ
ਪੁਰਾਣੀਆਂ ਜੁੱਤੀਆਂ ਵੀ ਤੁਹਾਡੇ ਬਹੁਤ ਕੰਮ ਆ ਸਕਦੀਆਂ ਹਨ। ਜੁੱਤੀਆਂ ਦੇ ਅੰਦਰ ਫੁੱਲ ਪਾ ਕੇ ਆਪਣੀ ਮਨਪਸੰਦ ਦੀ ਥਾਂ ''ਤੇ ਟੰਗ ਦਿਓ।
4. ਪਲਾਸਟਿਕ ਦੀ ਬੋਤਲ
ਇਸਦੇ ਲਈ ਤੁਸੀਂ ਸਭ ਤੋਂ ਪਹਿਲਾਂ ਬੋਤਲ ਨੂੰ ਵਿੱਚੋਂ ਕੱਟ ਲਓ। ਹੁਣ ਉਸ ''ਤੇ ਕੋਈ ਵੀ ਊਨ ਲਪੇਟ ਦਿਓ। ਤੁਹਾਡਾ ਫੁੱਲਦਾਨ ਤਿਆਰ ਹੈ।
5. ਪੁਰਾਣੇ ਬਲਬ
ਪੁਰਾਣੇ ਬਲਬ ਵੀ ਤੁਹਾਡੇ ਘਰ ''ਚ ਆਸਾਨੀ ਨਾਲ ਮਿਲ ਜਾਣਗੇ । ਇਸਦੇ ਲਈ ਤੁਹਾਨੂੰ ਸਭ ਤੋ ਪਹਿਲਾਂ ਬਲਬ ਦਾ
ਉੱਪਰੀ ਹਿੱਸਾ ਕੱਢਣਾ ਹੋਵੇਗਾ। ਹੁਣ ਇਸ ''ਚ ਥੋੜ੍ਹਾ ਜਿਹਾ ਪਾਣੀ ਭਰ ਦਿਓ ਅਤੇ ਇਸ ਦੇ ਅੰਦਰ ਫੁੱਲ ਪਾ ਦਿਓ।