ਇਸ ਤਰ੍ਹਾਂ ਬਣਾਓ ਚਟਪਟੀ ਮੈਕਰੋਨੀ ਚਾਟ

10/23/2017 5:33:42 PM

ਨਵੀਂ ਦਿੱਲੀ— ਚਟਪਟੀ ਚਾਟ ਨੂੰ ਦੇਖਦੇ ਹੀ ਲੋਕਾਂ ਦੇ ਮੂੰਹ ਵਿਚ ਪਾਣੀ ਆ ਜਾਂਦਾ ਹੈ। ਅੱਜ ਅਸੀਂ ਤੁਹਾਡੇ ਲਈ ਮੈਕਰੋਨੀ ਚਾਟ ਦੀ ਰੈਸਿਪੀ ਲੈ ਕੇ ਆਏ ਹਾਂ ਤੁਸੀਂ ਇਸ ਨੂੰ ਬਹੁਤ ਹੀ ਘੱਟ ਸਮੇਂ ਵਿਚ ਬਣਾ ਸਕਦੇ ਹੋ। ਇਹ ਖਾਣ ਵਿਚ ਬਹੁਤ ਹੀ ਸੁਆਦ ਹੁੰਦੀ ਹੈ। 
ਸਮੱਗਰੀ
- 500 ਮਿਲੀਲੀਟਰ ਪਾਣੀ
- 1/2 ਚਮੱਚ ਨਮਕ 
- 100 ਗ੍ਰਾਮ ਮੈਕਰੋਨੀ
- 1 ਚਮੱਚ ਤੇਲ
- 240 ਗ੍ਰਾਮ ਆਲੂ
- 1/2 ਚਮੱਚ ਨਮਕ 
- 1 ਚਮੱਚ ਤੇਲ
- 60 ਗ੍ਰਾਮ ਪਿਆਜ 
- 45 ਗ੍ਰਾਮ ਭੁੰਨੀ ਹੋਈ ਮੂੰਗਫਲੀ
- 50 ਗ੍ਰਾਮ ਟਮਾਟਰ 
- 2 ਚਮੱਚ ਧਨੀਆ
- 1 ਹਰੀ ਮਿਰਚ 
- 1/2 ਚਮੱਚ ਨਮਕ 
- 1 ਚਮੱਚ ਚਾਟ ਮਸਾਲਾ
- 1 ਚਮੱਚ ਕਾਲੀ ਮਿਰਚ
ਬਣਾਉਣ ਦੀ ਵਿਧੀ 
1.
ਇਕ ਪੈਨ ਵਿਚ ਪਾਣੀ ਪਾ ਕੇ ਉਬਾਲੋ। ਫਿਰ ਇਸ ਵਿਚ 1/2 ਚਮੱਚ ਨਮਕ ਪਾਓ ਅਤੇ ਮੈਕਰੋਨੀ ਪਾ ਕੇ ਉਬਾਲੋ। 
2. ਇਕ ਕੜਾਈ ਵਿਚ 1 ਚਮੱਚ ਤੇਲ ਪਾ ਕੇ ਗਰਮ ਕਰੋ। ਇਸ ਵਿਚ ਆਲੂ ਅਤੇ 1/2 ਨਮਕ ਪਾ ਕੇ ਭੁੰਨੋ। 
3. ਇਕ ਹੋਰ ਕੜਾਈ ਵਿਚ 1 ਚਮੱਚ ਤੇਲ ਪਾ ਕੇ ਗਰਮ ਕਰੋ ਅਤੇ ਉਬਲੀ ਹੋਈ ਮੈਕਰੋਨੀ ਪਾ ਕੇ 3-5 ਮਿੰਟ ਲਈ ਭੁੰਨ ਲਓ। 
4. ਫਿਰ ਇਕ ਬਾਊਲ ਵਿਚ ਫ੍ਰਾਈ ਕੀਤੇ ਹੋਏ ਆਲੂ, ਮੈਕਰੋਨੀ, ਪਿਆਜ, ਭੁੰਨੀ ਹੋਈ ਮੂੰਗਫਲੀ, ਟਮਾਟਰ, ਧਨੀਆ, ਹਰੀ ਮਿਰਚ, ਨਮਕ,ਚਾਟ ਮਸਾਲਾ ਅਤੇ ਕਾਲੀ ਮਿਰਚ ਪਾ ਕੇ ਮਿਕਸ ਕਰੋ। 
5. ਮੈਕਰੋਨੀ ਚਾਟ ਤਿਆਰ ਹੈ। ਇਸ ਨੂੰ ਸੇਵ ਅਤੇ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News