ਘਰ ''ਚ ਬਣਾਓ ਬ੍ਰੋਕਲੀ ਸੂਪ
Thursday, Jan 26, 2017 - 12:24 PM (IST)

ਜਲੰਧਰ— ਬਦਲਦੇ ਜ਼ਮਾਨੇ ਦੇ ਨਾਲ ਲੋਕਾਂ ਦਾ ਖਾਣ-ਪੀਣ ਵੀ ਬਦਲ ਰਿਹਾ ਹੈ। ਅੱਜ ਦੇ ਸਮੇਂ ''ਚ ਲੋਕ ਸੂਪ ਨੂੰ ਬਹੁਤ ਪਸੰਦ ਕਰਦੇ ਹਨ। ਸੂਪ ਕਈ ਤਰ੍ਹਾਂ ਦੇ ਹੁੰਦੇ ਹਨ। ਅੱਜ ਅਸੀਂ ਜਿਸ ਸੂਪ ਦੇ ਬਾਰੇ ਦੱਸਣ ਜਾ ਰਹੇ ਹਾਂ ਉਹ ਹੈ ਬ੍ਰੋਕਲੀ ਸੂਪ। ਇਹ ਪੀਣ ''ਚ ਬਹੁਤ ਹੀ ਸੁਆਦ ਅਤੇ ਸਿਹਤ ਦੇ ਲਈ ਬਹੁਤ ਹੀ ਫਾਇਦੇਮੰਦ ਹੁੰਦਾ ਹੈ। ਆਓ ਜਾਣਦੇ ਹਾਂ ਇਸ ਸੂਪ ਨੂੰ ਘਰ ''ਚ ਬਣਾਉਣ ਦੀ ਆਸਾਨ ਵਿਧੀ।
ਸਮੱਗਰੀ
- ਬ੍ਰੋਕਲੀ 300 ਗ੍ਰਾਮ
- ਟਮਾਟਰ 150 ਗ੍ਰਾਮ
- ਆਲੂ 150 ਗ੍ਰਾਮ
- ਅਦਰਕ 1 ਇੰਚ ਲੰਮਾ ਟੁਕੜਾ
- 7-8 ਕਾਲੀਆਂ ਮਿਰਚਾਂ
- 4 ਲੌਂਗ
- ਦਾਲਚੀਨੀ ਇਕ ਟੁਕੜਾ
- ਨਮਕ ਸਵਾਦ ਅਨੁਸਾਰ
- ਮੱਖਣ ਡੇਢ ਵੱਡਾ ਚਮਚ
- ਹਰਾ ਧਨੀਆ ਅੱਧਾ ਵੱਡਾ ਚਮਚ (ਬਰੀਕ ਕੱਟਿਆ ਹੋਇਆ)
ਵਿਧੀ
ਬ੍ਰੋਕਲੀ ਨੂੰ ਕੱਟ ਕੇ ਚੰਗੀ ਤਰ੍ਹਾਂ ਧੋ ਲਓ। ਹੁਣ ਕਿਸੇ ਭਾਂਡੇ ''ਚ ਇੰਨਾ ਪਾਣੀ ਭਰ ਕੇ ਗਰਮ ਕਰਨ ਲਈ ਰੱਖੋ ਕਿ ਉਸ ''ਚ ਕਟੀ ਹੋਈ ਬ੍ਰੋਕਲੀ ਡੁੱਬ ਜਾਵੇ। ਪਾਣੀ ''ਚ ਉਬਾਲਾ ਆਉਣ ਤੋਂ ਬਾਅਦ ਬ੍ਰੋਕਲੀ ਦੇ ਡੰਡਲ ਪਾਣੀ ''ਚ ਪਾ ਕੇ ਢੱਕ ਦਿਓ। ਦੋ ਮਿੰਟਾ ਤਕ ਗੈਸ ਬੰਦ ਕਰ ਦਿਓ ਅਤੇ ਉਨ੍ਹਾਂ ਨੂੰ 5 ਮਿੰਟ ਲਈ ਢਕੇ ਰਹਿਣ ਦਿਓ।
ਟਮਾਟਰ ਧੋ ਕੇ ਵੱਡੇ ਟੁਕੜਿਆਂ ''ਚ ਅਤੇ ਆਲੂ ਛਿੱਲ ਕੇ ਪਰਲੇ-ਪਤਲੇ ਕੱਟ ਲਓ।
ਦੂਜੇ ਭਾਂਡੇ ''ਚ ਇਕ ਚਮਚ ਮੱਖਣ ਪਾ ਕੇ ਗਰਮ ਕਰੋ ਅਤੇ ਉਸ ''ਚ ਕਾਲੀ ਮਿਰਚ, ਲੌਂਗ ਅਤੇ ਦਾਲਚੀਨੀ ਪਾ ਕੇ ਹਲਕਾ ਜਿਹਾ ਭੁੰਨੋ ਫਿਰ ਉਸ ''ਚ ਟਮਾਟਰ, ਆਲੂ ਅਤੇ ਬ੍ਰੋਕਲੀ ਦੇ ਡੰਡਲ ਦੇ ਟੁਕੜੇ ਪਾ ਕੇ ਉਸ ਨੂੰ ਢੱਕ ਕੇ ਪਕਣ ਲਈ ਰੱਖ ਦਿਓ। ਫਿਰ 6-7 ਮਿੰਟ ਤੋਂ ਬਾਅਦ ਢੱਕਣ ਖੋਲ ਕੇ ਦੇਖੋ ਕਿ ਆਲੂ ਨਰਮ ਹੋ ਗਏ ਹਨ ਜੇਕਰ ਨਹੀਂ ਤਾਂ 2-3 ਮਿੰਟ ਲਈ ਹੋਰ ਪੱਕਣ ਦਿਓ ਅਤੇ ਗੈਸ ਬੰਦ ਕਰ ਦਿਓ। ਠੰਡੇ ਹੋਣ ''ਤੇ ਇਹ ਨਰਮ ਆਲੂ, ਟਮਾਟਰ, ਮਸਾਲਾ ਅਤੇ ਅੱਧੇ ਬਲਾਚ ਕੀਤੇ ਗਏ ਬ੍ਰੋਕਲੀ ਦੇ ਟੁਕੜੇ ਮਿਕਸੀ ''ਚ ਬਰੀਕ ਪੀਸ ਲਓ। ਪਿਸਿਆ ਹੋਇਆ ਮਸਾਲਾ ਬ੍ਰੋਕਲੀ ਵਾਲੇ ਭਾਂਡੇ ''ਚ ਪਾ ਕੇ ਚਾਰ ਕੱਪ ਪਾਣੀ ਅਤ ਸਵਾਦ ਅਨੁਸਾਰ ਨਮਕ ਮਿਲਾ ਕੇ ਸੂਪ ਨੂੰ ਪੰਜ ਮਿੰਟ ਤਕ ਉਬਾਲੋ ਫਿਰ ਗੈਸ ਬੰਦ ਕਰ ਦਿਓ। ਬ੍ਰੋਕਲੀ ਸੂਪ ਤਿਆਰ ਹੈ, ਇਸ ''ਚ ਕੱਟਿਆ ਹੋਇਆ ਧਨੀਆ ਮਿਲਾਓ। ਗਰਮਾ-ਗਰਮ ਬ੍ਰੋਕਲੀ ਸੂਪ ਕੋਲੀ ''ਚ ਪਾਓ ਅਤੇ ਥੋੜ੍ਹਾਂ ਜਿਹਾ ਮੱਖਣ ਪਾ ਕੇ ਪਰੋਸੋ।