ਘਰ ''ਚ ਬਣਾਓ ਸੂਜੀ ਦੇ ਰਸਗੁੱਲੇ, ਖਾਣ ਵਾਲੇ ਕਰਨਗੇ ਤਾਰੀਫਾਂ
Saturday, Sep 14, 2024 - 04:20 PM (IST)
ਨਵੀਂ ਦਿੱਲੀ— ਮਿੱਠਾ ਖਾਣਾ ਹਰ ਕਿਸੇ ਨੂੰ ਪਸੰਦ ਹੁੰਦਾ ਹੈ ਮਿੱਠੇ ਵਿਚ ਕਈ ਤਰ੍ਹਾਂ ਦੀਆਂ ਮਠਿਆਈਆਂ ਮੌਜੂਦ ਹਨ ਜੇ ਤੁਸੀਂ ਵੀ ਮਿੱਠਾ ਖਾਣ ਦੇ ਸ਼ੌਕੀਨ ਹੋ ਤਾਂ ਹੁਣ ਟ੍ਰਾਈ ਕਰੋ ਸੂਜੀ ਦੇ ਰਸਗੁੱਲੇ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ...
ਸਮੱਗਰੀ
- ਸੂਜੀ
- 2 ਵੱਡੇ ਚਮਚੇ ਦੇਸੀ ਘਿਓ
- 1 ਵੱਡੀ ਕੌਲੀ ਦੁੱਧ
- 3 ਵੱਡੇ ਚਮਚੇ ਖੰਡ
- ਅੱਧਾ ਕੱਪ ਬਾਰੀਕ ਕੱਟੇ ਹੋਏ ਡਰਾਈ ਫਰੂਟਸ
- ਪਾਣੀ ਜ਼ਰੂਰਤ ਮੁਤਾਬਕ
- ਬਾਰੀਕ ਕੱਟਿਆਂ ਹੋਇਆ ਪਿਸਤਾ
- 1 ਚੁਟਕੀ ਕੇਸਰ
ਬਣਾਉਣ ਦੀ ਵਿਧੀ
- ਘੱਟ ਗੈਸ 'ਤੇ ਇਕ ਪੈਨ ਵਿਚ ਦੁੱਧ ਅਤੇ ਖੰਡ ਪਾ ਕੇ ਉਬਲਣ ਲਈ ਰੱਖੋ।
- ਹੌਲੀ-ਹੌਲੀ ਕੜਛੀ ਮਾਰਦੇ ਹੋਏ ਸੂਜੀ ਪਾਓ ਤਾਂ ਕਿ ਕੋਈ ਗੰਢ ਨਾ ਰਹਿ ਜਾਵੇ।
- ਕੜਛੀ ਨਾਲ ਲਗਾਤਾਰ ਚਲਾਉਂਦੇ ਰਹੋ ਜਦੋਂ ਤੱਕ ਸੂਜੀ ਪੂਰੀ ਤਰ੍ਹਾਂ ਨਾਲ ਗਾੜੀ ਨਾ ਹੋ ਜਾਵੇ।
- ਸੂਜੀ ਦੇ ਸੰਘਣਾ ਹੁੰਦੇ ਹੀ ਇਸ ਨੂੰ ਠੰਡਾ ਹੋਣ ਲਈ ਰੱਖ ਦਿਓ।
- ਸੂਜੀ ਦੇ ਠੰਡੇ ਹੁੰਦੇ ਹੀ ਹਥੇਲੀਆਂ ਵਿਚ ਪੇੜਾ ਲੈ ਕੇ ਚਪਟਾ ਬਣਾ ਲਓ। ਚਿਕਨਾ ਕਰਕੇ ਘਿਓ ਲਗਾ ਲਓ। ਫਿਰ ਸੂਜੀ ਦੇ ਵਿਚ ਡਰਾਈ ਫਰੂਟ ਭਰੋ। ਫਿਰ ਗੋਲ ਆਕਾਰ ਦੇ ਕੇ ਰਸਗੁੱਲੇ ਬਣਾ ਲਓ।
- ਘੱਟ ਗੈਸ 'ਤੇ ਇਕ ਪੈਨ ਵਿਚ ਖੰਡ ਅਤੇ ਪਾਣੀ ਮਿਲਾ ਕੇ ਚਾਸ਼ਨੀ ਤਿਆਰ ਕਰ ਲਓ।
- ਚਾਸ਼ਨੀ ਦੇ ਤਿਆਰ ਹੁੰਦੇ ਹੀ ਰਸਗੁੱਲੇ ਨੂੰ ਚਾਸ਼ਨੀ ਵਿਚ ਪਾ ਲਓ ਅਤੇ ਢੱਕ ਕੇ 2 ਤੋਂ 3 ਮਿੰਟ ਤੱਕ ਪਕਾਓ।
- ਤੈਅ ਸਮੇਂ ਤੋਂ ਬਾਅਦ ਗੈਸ ਬੰਦ ਕਰ ਦਿਓ ਅਤੇ ਸੂਜੀ ਦੇ ਰਸਗੁੱਲੇ , ਬਾਰੀਕ ਕੱਟੇ ਪਿਸਤੇ ਅਤੇ ਕੇਸਰ ਨਾਲ ਗਾਰਨਿਸ਼ ਕਰ ਕੇ ਸਰਵ ਕਰੋ।