ਇਸ ਤਰ੍ਹਾਂ ਬਣਾਓ ਮੈਂਗੋ ਆਈਸਕ੍ਰੀਮ

04/27/2017 6:18:54 PM

ਜਲੰਧਰ— ਆਈਸਕ੍ਰੀਮ ਖਾਣਾ ਹਰੇਕ ਨੂੰ ਬਹੁਤ ਹੀ ਪਸੰਦ ਹੁੰਦਾ ਹੈ। ਗਰਮੀ ਦੇ ਮੌਸਮ ''ਚ ਆਈਸਕ੍ਰੀਮ ਨੂੰ ਹਰ ਕੋਈ ਪਸੰਦ ਕਰਦਾ ਹੈ। ਅੱਜ ਅਸੀਂ ਤੁਹਾਨੂੰ ਮੈਂਗੋ ਆਈਸਕ੍ਰੀਮ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ। ਇਸ ਨੂੰ ਬਣਾਉਣਾ ਬਹੁਤ ਆਸਾਨ ਹੈ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ। 
ਸਮੱਗਰੀ
- 2 ਅੰਬ
- ਚੀਨੀ 100 ਗ੍ਰਾਮ
- ਦੁੱਧ ਅੱਧਾ ਲੀਟਰ
- ਕਾਰਨ ਫਲੋਰ (ਮੱਕੀ ਦਾ ਆਟਾ) 2 ਵੱਡੇ ਚਮਚ
- ਕ੍ਰੀਮ 200 ਗ੍ਰਾਮ
ਬਣਾਉਣ ਦੀ ਵਿਧੀ
1. ਦੁੱਧ ਨੂੰ ਕਿਸੇ ਤਲੇ ਦੇ ਭਾਂਡੇ ''ਚ ਪਾ ਕੇ ਗਰਮ ਕਰਨ ਲਈ ਰੱਖੋ। 
2. ਸਿਰਫ ਇਕ ਚੌਥਾਈ ਕੱਪ ਠੰਡਾ ਦੁੱਧ ਹੀ ਪਿਆਲੇ ''ਚ ਬਚਾ ਲਓ। ਜਦੋਂ ਤੱਕ ਦੁੱਧ ''ਚ ਉਬਾਲ ਆਉਂਦਾ ਹੈ। ਉਦੋਂ ਤੱਕ ਅੰਬ ਕੱਟ ਕੇ ਤਿਆਰ ਕਰ ਲਓ। 
3. ਅੰਬ ਧੋ ਕੇ ਛਿੱਲੋ ਅਤੇ ਸਾਰਾ ਪਲਪ ਕੱਢ ਲਓ, ਹੁਣ ਦੋ ਫਾੜੀਆਂ ਵੱਖ ਰੱਖ ਦਿਓ। 
4. ਅੰਬ ਦੀਆਂ ਫਾੜੀਆਂ ਛੋਟੇ-ਛੋਟੇ ਟੁਕੜਿਆ ''ਚ ਕੱਟ ਕੇ ਰੱਖ ਦਿਓ। ਬਚੇ ਅੰਬ ਦੀਆਂ ਫਾੜੀਆਂ ਅਤੇ ਖੰਡ ਨੂੰ ਪੀਸ ਕੇ ਪਿਊਰੀ ਬਣਾ ਲਓ। 
5. ਫਿਰ ਠੰਡੇ ਦੁੱਧ ''ਚ ਕਾਰਨਫਲੋਰ ਪਾ ਕੇ ਚਿਕਨਾ ਘੋਲ ਬਣਾ ਲਓ। ਦੁੱਧ ''ਚ ਉਬਾਲ ਆਉਣ ਤੋਂ ਬਾਅਦ ਕਾਰਨਫਲੋਰ ਮਿਲਿਆ ਦੁੱਧ ਉਬਲਦੇ ਹੋਏ ਦੁੱਧ ''ਚ ਮਿਲਾਓ ਅਤੇ ਦੁੱਧ ਲਗਾਤਾਰ ਚਲਾਉਂਦੇ ਹੋਏ 5-6 ਮਿੰਟ ਤੱਕ ਪਕਾਓ। 
6. ਆਈਸਕ੍ਰੀਮ ਲਈ ਦੁੱਧ ਤਿਆਰ ਹੈ, ਬਸ ਗੈਸ ਬੰਦ ਕਰ ਦਿਓ। 
7. ਦੁੱਧ ਨੂੰ ਇਕਦਮ ਠੰਡਾ ਕਰ ਲਓ। ਇਸ ''ਚ ਅੰਬ ਦੀ ਪਿਊਰੀ ਅਤੇ ਕ੍ਰੀਮ ਨੂੰ ਮਿਲਾ ਕੇ ਫੈਟ ਲਓ। 
8. ਕਾਰਨਫਲੋਰ ਮਿਕਸ ਠੰਡਾ ਦੁੱਧ ਦੀ ਪਿਊਰੀ ''ਚ ਪਾਓ ਅਤੇ ਇਕ ਵਾਰ ਹੋਰ ਚੰਗੀ ਤਰ੍ਹਾਂ ਫੈਟ ਲਓ ਅਤੇ ਅੰਬ ਦੇ ਛੋਟੇ ਟੁਕੜੇ ਵੀ ਘੋਲ ''ਚ ਮਿਲਾ ਦਿਓ। 
9. ਅੰਬ ਦੀ ਆਈਸਕ੍ਰੀਮ ਖਾਂਦੇ ਸਮੇਂ ਇਹ ਟੁਕੜੇ ਬਹੁਤ ਚੰਗੇ ਲੱਗਣਗੇ। ਹੁਣ ਕੰਟੇਨਰ ਦਾ ਢੱਕਣ ਲਗਾ ਕੇ 4-8 ਘੰਟੇ ਲਈ ਫ੍ਰੀਜ਼ਰ ''ਚ ਰੱਖ ਦਿਓ। 
10. ਧਿਆਨ ਰੱਖੋ ਕਿ ਕੰਟੇਨਰ ਏਅਰ ਟਾਈਟ ਹੀ ਹੋਣਾ ਚਾਹੀਦੈ। 
11. ਖਾਣੇ ਤੋਂ 5 ਮਿੰਟ ਪਹਿਲਾਂ ਹੀ ਆਈਸਕ੍ਰੀਮ ਦੇ ਕੰਟੇਨਰ ਨੂੰ ਫ੍ਰੀਜ਼ਰ ''ਚੋ ਬਾਹਰ ਕੱਢੋ ਅਤੇ ਠੰਡੀ-ਠੰਡੀ ਸਰਵ ਕਰੋ।  


Related News