ਇੰਝ ਬਣਾਓ ਘਰ ''ਚ ਕਸ਼ਮੀਰੀ ਪੁਲਾਓ, ਮਿਲਣਗੀਆਂ ਤਾਰੀਫਾਂ

Tuesday, Jul 30, 2024 - 05:38 PM (IST)

ਇੰਝ ਬਣਾਓ ਘਰ ''ਚ ਕਸ਼ਮੀਰੀ ਪੁਲਾਓ, ਮਿਲਣਗੀਆਂ ਤਾਰੀਫਾਂ

ਨਵੀਂ ਦਿੱਲੀ:  ਅੱਜ ਅਸੀਂ ਤੁਹਾਡੇ ਲਈ ਕਸ਼ਮੀਰੀ ਪੁਲਾਓ ਦੀ ਰੈਸਿਪੀ ਲੈ ਕੇ ਆਏ ਹਾਂ ਜੋ ਤੁਸੀਂ ਘਰ ਦੇ ਮੈਂਬਰਾਂ ਤੇ ਮਹਿਮਾਨਾਂ ਨੂੰ ਖਵਾ ਕੇ ਉਨ੍ਹਾਂ ਦਾ ਦਿਲ ਜਿੱਤ ਸਕਦੇ ਹੋ। ਕਸ਼ਮੀਰੀ ਪੁਲਾਓ ਸੁਆਦ ’ਚ ਲਾਜਵਾਬ ਹੋਣ ਦੇ ਨਾਲ ਬਣਾਉਣ ’ਚ ਵੀ ਆਸਾਨ ਹਨ। ਚਲੋ ਜਾਣਦੇ ਹਾਂ ਇਸ ਨੂੰ ਬਣਾਉਣ ਦਾ ਤਰੀਕਾ...

ਕਸ਼ਮੀਰੀ ਪੁਲਾਓ ਬਣਾਉਣ ਲਈ ਸਮੱਗਰੀ
ਬਾਸਮਤੀ ਚੌਲ-2 ਕੱਪ (ਧੋ ਕੇ ਪਾਣੀ ’ਚ ਭਿੱਜੇ ਹੋਏ)
ਜੀਰਾ-1/2 ਛੋਟਾ ਚਮਚਾ
ਲੌਂਗ-3 
ਦਾਲਚੀਨੀ-1
ਤਾਜ਼ੀ ਕ੍ਰੀਮ-2 ਵੱਡੇ ਚਮਚੇ
ਇਲਾਇਚੀ-3
ਤੇਜ਼ਪੱਤਾ-1
ਖੰਡ-1 ਛੋਟਾ ਚਮਚਾ
ਲੂਣ ਲੋੜ ਅਨੁਸਾਰ
ਘਿਓ-2 ਵੱਡੇ ਚਮਚੇ
ਸੁੱਕੇ ਮੇਵੇ-1/2 ਕੱਪ (ਕੱਟੇ ਹੋਏ)
ਪਾਣੀ-2 ਕੱਪ

ਕਸ਼ਮੀਰੀ ਪੁਲਾਓ ਬਣਾਉਣ ਦੀ ਵਿਧੀ
1. ਸਭ ਤੋਂ ਪਹਿਲਾਂ ਇਕ ਕੌਲੀ ’ਚ ਦੁੱਧ ਕ੍ਰੀਮ, ਲੂਣ ਅਤੇ ਖੰਡ ਪਾ ਕੇ ਮਿਲਾਓ। 
2. ਪੈਨ ’ਚ ਘਿਓ ਗਰਮ ਕਰਕੇ ਉਸ ’ਚ ਜੀਰਾ, ਦਾਲਚੀਨੀ, ਤੇਜ਼ਪੱਤਾ, ਇਲਾਇਚੀ, ਲੌਂਗ ਪਾ ਕੇ ਭੁੰਨੋ।
3. ਹੁਣ ਚੌਲਾਂ ਨੂੰ ਪਾਣੀ ਤੋਂ ਵੱਖ ਕਰਕੇ ਪੈਨ ’ਚ ਪਾ ਕੇ 2 ਮਿੰਟ ਤੱਕ ਫਰਾਈ ਕਰੋ। 
4. ਫਿਰ ਇਸ ’ਚ ਦੁੱਧ ਦਾ ਮਿਸ਼ਰਨ ਅਤੇ ਪਾਣੀ ਪਾ ਕੇ ਮਿਲਾਓ। 
5. ਇਕ ਉਬਾਲ ਆਉਣ ਤੋਂ ਬਾਅਦ ਪੈਨ ਨਾਲ ਢੱਕ ਕੇ ਹੌਲੀ ਅੱਗ ’ਤੇ ਪਕਾਓ। 
6. ਚੌਲ ਪੱਕਣ ਤੋਂ ਬਾਅਦ ਇਸ ’ਚ ਸੁੱਕੇ ਮੇਵੇ ਮਿਲਾਓ।
7. ਲਓ ਤਿਆਰ ਕਸ਼ਮੀਰੀ ਪੁਲਾਓ 


author

Tarsem Singh

Content Editor

Related News