ਇਸ ਤਰ੍ਹਾਂ ਬਣਾਓ Bhang Pakora

Saturday, Nov 18, 2017 - 02:44 PM (IST)

ਇਸ ਤਰ੍ਹਾਂ ਬਣਾਓ Bhang Pakora

ਜਲੰਧਰ— ਪਕੌੜੇ ਖਾਣਾ ਤਾਂ ਹਰ ਇਕ ਨੂੰ ਪਸੰਦ ਹੁੰਦਾ ਹੈ ਪਰ ਅੱਜ ਅਸੀਂ ਤੁਹਾਡੇ ਲਈ ਭੰਗ ਦੇ ਪਕੌੜੇ ਲੈ ਕੇ ਆਏ ਹਾਂ। ਇਹ ਬਣਾਉਣ 'ਚ ਕਾਫੀ ਆਸਾਨ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ
- 250 ਗ੍ਰਾਮ ਆਲੂ
- 150 ਗ੍ਰਾਮ ਪਿਆਜ਼
- 200 ਗ੍ਰਾਮ ਵੇਸਣ
- 40 ਗ੍ਰਾਮ ਭੰਗ
- 1 ਚਮਚ ਜੀਰਾ
- 1/2 ਚਮਚ ਅੰਬਚੂਰ
- 1/4 ਚਮਚ ਆਨਾਰ
- 1 ਚਮਚ ਲਾਲ ਮਿਰਚ
- 1 ਚਮਚ ਨਮਕ
- 1 ਚਮਚ ਧਨੀਆ
- 200 ਮਿਲੀ ਲੀਟਰ ਪਾਣੀ
- ਚਾਟ ਮਸਾਲਾ ਸਜਾਉਣ ਲਈ
ਬਣਾਉਣ ਦੀ ਵਿਧੀ
1. ਇਕ ਬਾਊਲ 'ਚ ਸਾਰੀ ਸਮੱਗਰੀ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
2. ਇਕ ਭਾਰੀ ਕੜ੍ਹਾਈ 'ਚ ਤੇਲ ਗਰਮ ਕਰੋ ਅਤੇ ਉਸ 'ਚ ਇਸ ਮਿਸ਼ਰਣ ਦੇ ਪਕੌੜੇ ਬਰਾਊਨ ਹੋਣ ਤੱਕ ਤੱਲ ਲਓ।
3. ਫਿਰ ਇਨ੍ਹਾਂ ਨੂੰ ਇਕ ਪੇਪਰ 'ਚ ਕੱਢ ਲਓ।
4. ਚਾਟ ਮਸਾਲਾ ਉੱਪਰੋ ਦੀ ਛਿੱੜਕੋ।
5. ਗਰਮ-ਗਰਮ ਸਰਵ ਕਰੋ।

 


Related News