ਇਸ ਤਰ੍ਹਾਂ ਬਣਾਓ ਪੁਦੀਨਾ ਰਾਈਸ

11/18/2017 2:08:07 PM


ਜਲੰਧਰ— ਚੌਲ ਖਾਣ ਦੇ ਸਾਰੇ ਹੀ ਸ਼ੌਕੀਨ ਹੁੰਦੇ ਹਨ ਅਤੇ ਇਹ ਖਾਣ 'ਚ ਵੀ ਕਾਫੀ ਸੁਆਦ ਹੁੰਦੇ ਹਨ। ਤੁਸੀਂ ਇਸ ਨੂੰ ਕਿਸੇ ਵੀ ਟਾਈਮ ਜਾਂ ਫਿਰ ਡਿਨਰ 'ਚ ਵੀ ਖਾ ਸਕਦੇ ਹਨ। ਅੱਜ ਅਸੀਂ ਤੁਹਾਨੂੰ ਚੌਲਾਂ 'ਚ ਇਕ ਨਵੇਂ ਫਲੇਵਰ ਦੀ ਰੈਸਿਪੀਪੁਦੀਨਾ ਰਾਈਸ ਬਾਰੇ ਦੱਸਣ ਜਾ ਰਹੇ ਹਾਂ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੀ ਹੈ। ਆਓ ਜਾਣਦੇ ਹਾਂ ਇਸ ਦੀ ਰੈਸਿਪੀ ਬਾਰੇ।
ਸਮੱਗਰੀ
- 20 ਗ੍ਰਾਮ ਪੁਦੀਨਾ
- 20 ਗ੍ਰਾਮ ਧਨੀਆ
- 1 ਤੋਂ 1/2 ਚਮਚ ਲਸਣ
- 1 ਚਮਚ ਅਦਰਕ
- 3 ਹਰੀ ਮਿਰਚਾਂ
- 2 ਚਮਚ ਨਾਰੀਅਲ
- 80 ਮਿ.ਲੀ. ਪਾਣੀ
- 2 ਚਮਚ ਘਿਉਂ
- 1 ਚਮਚ ਜੀਰਾ
- 1/2 ਚਮਚ ਕਾਲੀ ਮਿਰਚ
-  1 ਤੇਜ਼ ਪੱਤਾ
- 6 ਲੌਂਗ
- 2 ਫੁੱਲ ਕਕੜੀ
- 1 ਇੰਚ ਦਾਲਚੀਨੀ ਦਾ ਟੁੱਕੜਾ
- 1 ਤੋਂ 1/2 ਚਮਚ ਕਾਜੂ
- 40 ਗ੍ਰਾਮ ਪਿਆਜ਼
- 80 ਗ੍ਰਾਮ ਟਮਾਟਰ
- 100 ਗ੍ਰਾਮ ਆਲੂ
- 20 ਗ੍ਰਾਮ ਹਰੀ ਫਲੀ
- 40 ਗ੍ਰਾਮ ਹਰੇ ਮਟਰ
- 50 ਗ੍ਰਾਮ ਗਾਜਰ
- 200 ਗ੍ਰਾਮ ਚਾਵਲ
- 420 ਮਿ.ਲੀ. ਪਾਣੀ
- 1 ਚਮਚ ਨਮਕ
ਬਣਾਉਣ ਦੀ ਵਿਧੀ
1. ਇਕ ਮਿਕਸੀ ਜਾਰ 'ਚ 20 ਗ੍ਰਾਮ ਪੁਦੀਨਾ, 20 ਗ੍ਰਾਮ ਧਨੀਆ, 1 ਤੋਂ 1/2 ਚਮਚ ਲਸਣ, 1 ਚਮਚ ਅਦਰਕ, 3 ਹਰੀ ਮਿਰਚ, 2 ਚਮਚ ਨਾਰੀਅਲ, 80 ਮਿ.ਲੀ. ਪਾਣੀ ਪਾ ਕੇ ਚੰਗੀ ਤਰ੍ਹਾਂ ਪੇਸਟ ਤਿਆਰ ਕਰ ਲਓ।
2. ਇਕ ਭਾਰੀ ਕੜ੍ਹਾਈ 'ਚ 2 ਚਮਚ ਘਿਉਂ ਗਰਮ ਕਰੋ ਅਤੇ ਫਿਰ ਇਸ 'ਚ 1 ਚਮਚ ਜੀਰਾ, 1/2 ਚਮਚ ਕਾਲੀ ਮਿਰਚ, 1 ਤੇਜ਼ ਪੱਤਾ, 6 ਲੌਂਹਸ 2 ਫੁੱਲ ਕਕੜੀ, 1 ਇੰਚ ਦਾਲਚੀਨੀ ਦਾ ਟੁੱਕੜਾ ਪਾ ਕੇ ਭੁੰਨੋਂ।
3. ਫਿਰ ਇਸ 'ਚ 1 ਤੋਂ 1/2 ਚਮਚ ਕਾਜੂ ਅਤੇ 40 ਗ੍ਰਾਮ ਪਿਆਜ਼ ਪਾ ਕੇ ਭੁੰਨ ਲਓ।
4. ਇਸ ਤੋਂ ਬਾਅਦ 80 ਗ੍ਰਾਮ ਟਮਾਟਰ ਪਾ ਕੇ ਪਕਾ ਲਓ।
5. ਹੁਣ ਇਸ 'ਚ 100 ਗ੍ਰਾਮ ਆਲੂ, 20 ਗ੍ਰਾਮ ਹਰੀ ਫਲੀਆ, 40 ਗ੍ਰਾਮ ਹਰੇ ਮਟਰ ਅਤੇ 50 ਗ੍ਰਾਮ ਗਾਜਰ ਮਿਕਸ ਕਰੋ।
6. ਪੁਦੀਨੇ ਦਾ ਪੇਸਟ ਜੋ ਬੀਟ ਕੀਤਾ ਸੀ, ਹੁਣ ਉਸ ਨੂੰ ਮਿਲਾ ਲਓ।
7. 200 ਗ੍ਰਾਮ ਚਾਵਲਾਂ ਨੂੰ ਧੋ ਕੇ ਇਸ ਤੜਕੇ 'ਚ ਮਿਲਾਓ।
8. ਫਿਰ ਇਸ 'ਚ 420 ਮਿ.ਲੀ. ਪਾਣੀ ਪਾ ਦਿਓ।
9. ਇਸ ਤੋਂ ਬਾਅਦ 1 ਚਮਚ ਨਮਕ ਪਾ ਕੇ ਹਿਲਾਓ।
10. ਫਿਰ 15 ਤੋਂ 20 ਮਿੰਟ ਤੱਕ ਇਸ ਨੂੰ ਢੱਕ ਕੇ ਰੱਖ ਦਿਓ, ਜਦੋਂ ਤੱਕ ਚੌਲ ਪੂਰੀ ਤਰ੍ਹਾਂ ਪੱਕ ਨਾ ਜਾਣ।
11. ਇਸ ਨੂੰ ਪੁਦੀਨੇ ਦੀਆਂ ਪੱਤੀਆਂ ਨਾਲ ਸਜਾ ਕੇ ਸਰਵ ਕਰੋ।

 


Related News