ਇਸ ਤਰ੍ਹਾਂ ਘਰ ''ਚ ਬਣਾਓ ਅਖਰੋਟ ਦੀ ਬਰਫੀ
Friday, Mar 31, 2017 - 03:31 PM (IST)

ਨਵੀਂ ਦਿੱਲੀ— ਅਖਰੋਟ ਬਹੁਤ ਪੌਸ਼ਟਿਕ ਮੇਵਾ ਮੰਨਿਆ ਜਾਂਦਾ ਹੈ। ਅਖਰੋਟ ਖਾਣ ਨਾਲ ਦਿਮਾਗ ਤੇਜ਼ ਹੁੰਦਾ ਹੈ। ਫਿਰ ਵੀ ਕੁਝ ਲੋਕਾਂ ਨੂੰ ਅਖਰੋਟ ਖਾਣਾ ਪਸੰਦ ਨਹੀਂ ਹੁੰਦਾ। ਜੇ ਤੁਹਾਡੇ ਘਰ ਵੀ ਕੋਈ ਅਜਿਹਾ ਮੈਂਬਰ ਹੈ ਜਿਸ ਨੂੰ ਅਖਰੋਟ ਖਾਣਾ ਪਸੰਦ ਨਹੀਂ ਤਾਂ ਤੁਸੀਂ ਉਸ ਨੂੰ ਅਖਰੋਟ ਦੀ ਬਰਫੀ ਬਣਾ ਕੇ ਖਿਲਾ ਸਕਦੇ ਹੋ।
ਸਮੱਗਰੀ
- 400 ਮਿਲੀ ਲਿਟਰ ਗਾੜਾ ਦੁੱਧ
- ਇਕ ਚਮਚ ਕੋਕੋ ਪਾਊਡਰ
- 100 ਗ੍ਰਾਮ ਸੁੱਕਾ ਕੱਦੂਕਸ ਕੀਤਾ ਨਾਰੀਅਲ
- 250 ਗ੍ਰਾਮ ਪਿਸੀਆ ਹੋਇਆ ਅਖਰੋਟ
ਵਿਧੀ
1. ਗੈਸ ''ਤੇ ਇਕ ਕੜਾਹੀ ''ਚ ਗਾੜੇ ਦੁੱਧ ਨੂੰ ਗਰਮ ਕਰੋ ਅਤੇ ਉਸ ''ਚ ਕੋਕੋ ਪਾਊਡਰ ਪਾ ਕੇ ਉਬਾਲੋ।
2. ਜਿਵੇਂ ਹੀ ਦੁੱਧ ਉਬਲਣ ਲੱਗੇ ਉਸ ''ਚ ਕੱਦੂਕਸ ਕੀਤਾ ਨਾਰੀਅਲ ਅਤੇ ਪਿਸੀਆ ਹੋਇਆ ਅਖਰੋਟ ਪਾਓ।
3. ਇਸ ਨੂੰ ਦੋ ਤੋਂ ਤਿੰਨ ਮਿੰਟ ਤੱਕ ਪਕਾਓ। ਜਦੋਂ ਇਹ ਪੱਕ ਕੇ ਗਾੜਾ ਹੋ ਜਾਵੇ ਅਤੇ ਆਟੇ ਵਾਂਗ ਦਿੱਸੇ ਤਾਂ ਇਸ ਨੂੰ ਇਕ ਕੜਾਹੀ ''ਚੋਂ ਕੱਢ ਲਓ।
4. ਇਸ ਨੂੰ ਤੇਲ ਲਗੇ ਬਰਤਨ ''ਚ ਕੱਢ ਲਓ।
5. ਇਸ ਮਿਸ਼ਰਣ ਨੂੰ ਬਰਤਨ ''ਚ ਸਮਾਨ ਮਾਤਰਾ ''ਚ ਫੈਲਾਓ।
6. ਇਸ ਮਿਸ਼ਰਣ ਨੂੰ ਠੰਡਾ ਅਤੇ ਚੰਗੀ ਤਰ੍ਹਾਂ ਸੈੱਟ ਹੋਣ ਦਿਓ।
7. ਸੈੱਟ ਹੋ ਜਾਣ ''ਤੇ ਇਕ ਤਿੱਖੇ ਚਾਕੂ ਨਾਲ ਚੋਰਸ ਟੁੱਕੜਿਆਂ ''ਚ ਕੱਟ ਲਓ।
8. ਕੱਟੇ ਹੋਏ ਪੀਸਾਂ ਨੂੰ ਪਲੇਟ ''ਚ ਪਾ ਕੇ ਪਰੋਸੋ।