ਘਰ ''ਚ ਇਸ ਵਿਧੀ ਨਾਲ ਬਣਾਓ ਗ੍ਰਿਲਡ ਆਲੂ ਕਬਾਬ
Thursday, Nov 05, 2020 - 10:31 AM (IST)
ਜਲੰਧਰ:ਤੁਸੀਂ ਬਾਜ਼ਾਰ 'ਚ ਜਾਂ ਘਰ 'ਚ ਕਈ ਤਰ੍ਹਾਂ ਦੇ ਕਬਾਬ ਖਾਧੇ ਹੋਣਗੇ। ਇਹ ਖਾਣ 'ਚ ਬਹੁਤ ਹੀ ਸੁਆਦ ਹੁੰਦੇ ਹਨ। ਇਸ ਨੂੰ ਬੱਚੇ ਅਤੇ ਬਜ਼ੁਰਗ ਬਹੁਤ ਹੀ ਚਾਅ ਨਾਲ ਖਾਂਦੇ ਹਨ। ਅੱਜ ਅਸੀਂ ਤੁਹਾਨੂੰ ਗ੍ਰਿਲਡ ਆਲੂ ਕਬਾਬ ਬਣਾਉਣ ਦੀ ਰੈਸਿਪੀ ਦੱਸਾਂਗੇ, ਜੋ ਕਿ ਬਹੁਤ ਆਸਾਨ ਹੈ।
ਬਣਾਉਣ ਲਈ ਸਮੱਗਰੀ...
ਆਲੂ-1 ਕਿਲੋ
ਅਦਰਕ ਦਾ ਪੇਸਟ-1 ਚਮਚ
ਲਸਣ ਦੀਆਂ ਕਲੀਆਂ-10
ਦਹੀਂ-1/2 ਕੱਪ
ਮਿਰਚ ਫਲੈਕਸ-2 ਵੱਡੇ ਚਮਚ
ਤੇਜਪੱਤਾ-1
ਨਿੰਬੂ ਦਾ ਰਸ ਲੋੜ ਅਨੁਸਾਰ
2 ਚਮਚ ਆਟਾ (ਭੁੰਨਿਆ)
ਜੀਰਾ ਪਾਊਡਰ-1 ਚਮਚ
ਮਸਾਲਾ ਪਾਊਡਰ-1/2 ਚਮਚ
ਨਮਕ ਲੋੜ ਅਨੁਸਾਰ
ਕਸੂਰੀ ਮੇਥੀ
ਅਜਵੈਣ-1 ਚਮਚ
ਚਾਟ ਮਸਾਲਾ-1 ਚਮਚ
ਸਰ੍ਹੋਂ ਦਾ ਤੇਲ ਲੋੜ ਅਨੁਸਾਰ
ਬਣਾਉਣ ਦੀ ਵਿਧੀ...
ਸਭ ਤੋਂ ਪਹਿਲਾਂ ਇਕ ਕੌਲੀ 'ਚ ਸਾਰੀਆਂ ਸੁੱਕੀਆਂ ਚੀਜ਼ਾਂ ਮਿਕਸ ਕਰੋ।
ਇਸ 'ਚ ਦਹੀਂ, ਨਿੰਬੂ, ਅਦਰਕ ਦਾ ਪੇਸਟ, ਕੱਟਿਆ ਹੋਇਆ ਲਸਣ ਅਤੇ ਸਰੋਂ ਦਾ ਤੇਲ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ।
ਇਸ 'ਚ ਕੱਟੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਇਸ ਨੂੰ 2 ਘੰਟਿਆਂ ਲਈ ਰੱਖ ਦਿਓ। ਇਸ ਨੂੰ ਫਰਿੱਜ਼ 'ਚ ਵੀ ਰੱਖ ਸਕਦੇ ਹੋ।
ਮੈਰੀਨੇਟ ਕੀਤੇ ਹੋਏ ਆਲੂਆਂ ਨੂੰ ਸਕਿਓਰ 'ਚ ਲਗਾਓ।
ਮਾਡਰੇਟ ਗਰਿੱਲਰ 'ਚ ਆਲੂਆਂ ਨੂੰ ਪੂਰੀ ਤਰ੍ਹਾਂ ਪੱਕਣ ਤੱਕ ਗ੍ਰਿਲ ਕਰੋ।
ਸਰਵ ਕਰਨ ਤੋਂ ਪਹਿਲਾਂ ਇਸ 'ਚ ਥੋੜ੍ਹਾ ਜਿਹਾ ਤੇਲ ਲਗਾਓ। ਲਓ ਜੀ ਤੁਹਾਡੇ ਗ੍ਰਿਲਡ ਆਲੂ ਕਬਾਬ ਬਣ ਕੇ ਤਿਆਰ ਹਨ। ਇਸ ਨੂੰ ਆਪ ਪੀ ਖਾਓ ਅਤੇ ਆਪਣੇ ਪਰਿਵਾਰ ਨੂੰ ਵੀ ਖਾਣ ਲਈ ਦਿਓ।