ਘਰ ’ਚ ਹੀ ਬਣਾਓ ਠੰਡੀ-ਠੰਡੀ ਕੁਲਫੀ
Sunday, Jun 23, 2024 - 02:34 PM (IST)
ਕਹਿਰ ਦੀ ਗਰਮੀ ਵਿਚ ਜੇਕਰ ਤੁਸੀਂ ਕੁਝ ਸੁਆਦੀ ਖਾਣਾ ਚਾਹੁੰਦੇ ਹੋ ਤਾਂ ਖੋਇਆ ਕੁਲਫੀ ਬਣਾ ਸਕਦੇ ਹੋ। ਗਰਮੀਆਂ ਦੇ ਮੌਸਮ ’ਚ ਇਹ ਇਕ ਪਰਫੈਕਟ ਡੇਜਰਟ ਦੇ ਨਾਲ-ਨਾਲ ਮਹਿਮਾਨਾਂ ਦੇ ਮੂੰਹ ’ਚ ਲਜੀਜ਼ ਸੁਆਦ ਘੋਲ ਦੇਵੇਗੀ। ਬਾਜ਼ਾਰੂ ਕੁਲਫੀਆਂ ਦਾ ਕੋਈ ਭਰੋਸਾ ਨਹੀਂ, ਕਿ ਕਿਸ ਤਰ੍ਹਾਂ ਓਹਲੇ ’ਚ ਬਣਾਈਆਂ ਜਾਂਦੀਆਂ ਹਨ ਤੇ ਜ਼ਿਆਦਾ ਫਾਇਦੇ ਲਈ ਵੇਚੀਆਂ ਜਾਂਦੀਆਂ ਹਨ। ਇਸ ਲਈ ਘਰ ਦੀ ਬਣੀ ਕੁਲਫੀ ਹੀ ਫਾਇਦੇਮੰਦ ਹੈ। ਖੋਇਆ, ਇਲਾਇਚੀ, ਡ੍ਰਾਈ ਫਰੂਟਸ ਵਰਗੀਆਂ ਚੀਜ਼ਾਂ ਨਾਲ ਤਿਆਰ ਕੁਲਫੀ ਦਾ ਮਜ਼ਾ ਤੁਸੀਂ ਲੈ ਸਕਦੇ ਹੋ। ਤਾਂ ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਰੈਸਿਪੀ ਦੇ ਬਾਰੇ ’ਚ...
ਸਮੱਗਰੀ
ਦੁੱਧ : 2 ਲਿਟਰ, ਖੋਇਆ : 2 ਕੱਪ
ਖੰਡ : 1/2 ਕੱਪ, ਇਲਾਇਚੀ ਪਾਊਡਰ : 2 ਚੱਮਚ
ਬਾਦਾਮ : 3 ਚੱਮਚ, ਪਿਸਤਾ : 2 ਚੱਮਚ (ਕੱਟੇ ਹੋਏ ਬਾਰੀਕ ਟੁਕੜਿਆਂ ’ਚ)
ਵਿਧੀ
1. ਸਭ ਤੋਂ ਪਹਿਲਾਂ ਇਕ ਪੈਨ ’ਚ ਦੁੱਧ ਪਾ ਕੇ ਚੰਗੀ ਤਰ੍ਹਾਂ ਉਬਾਲੋ।
2. ਜਦੋਂ ਦੁੱਧ ’ਚ ਉਬਾਲ ਆ ਜਾਏ ਤਾਂ ਗੈਸ ਹੌਲੀ ਕਰ ਦਿਓ।
3. ਦੁੱਧ ਨੂੰ ਉਦੋਂ ਤਕ ਪਕਾਓ, ਜਦੋਂ ਤਕ ਇਹ ਅੱਧਾ ਨਾ ਰਹਿ ਜਾਏ।
4. ਫਿਰ ਇਸ ’ਚ ਖੋਇਆ, ਇਲਾਇਚੀ ਪਾਊਡਰ, ਖੰਡ ਅਤੇ ਪਿਸਤਾ-ਬਾਦਾਮ ਦੇ ਟੁਕੜੇ ਪਾ ਕੇ ਮਿਕਸ ਕਰ ਲਓ।
5. ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਉਬਾਲ ਕੇ ਪਕਾਓ।
6. ਫਿਰ 10 ਮਿੰਟਾਂ ਬਾਅਦ ਜਿਵੇਂ ਹੀ ਦੁੱਧ ਗਾੜ੍ਹਾ ਹੋਣ ਲੱਗੇ ਤਾਂ ਗੈਸ ਬੰਦ ਕਰ ਦਿਓ।
7. ਤਿਆਰ ਕੀਤੇ ਗਏ ਦੁੱਧ ਨੂੰ ਚੰਗੀ ਤਰ੍ਹਾਂ ਨਾਲ ਠੰਡਾ ਹੋਣ ਲਈ ਰੱਖ ਦਿਓ।
8. ਇਸ ਤੋਂ ਬਾਅਦ ਜਿਵੇਂ ਮਿਸ਼ਰਣ ਠੰਡਾ ਹੋ ਜਾਏ ਤਾਂ ਕੁਲਫੀ ਵਾਲੇ ਸਾਂਚੇ ’ਚ ਪਾ ਕੇ ਰਾਤ ਭਰ ਲਈ ਜੰਮ੍ਹਣ ਲਈ ਰੱਖ ਦਿਓ।
9. ਇਸ ਗੱਲ ਦਾ ਧਿਆਨ ਰੱਖੋ ਕਿ ਕੁਲਫੀ ਨੂੰ ਜੰਮ੍ਹਣ ਲਈ 8 ਘੰਟੇ ਵੀ ਲਗ ਸਕਦੇ ਹਨ।
10. ਅਗਲੇ ਦਿਨ ਖਾਣ ਤੋਂ ਪਹਿਲਾਂ ਕੁਲਫੀ ਨੂੰ ਥੋੜ੍ਹੀ ਦੇਰ ਲਈ ਫਰਿੱਜ ਦੇ ਬਾਹਰ ਕੱਢ ਕੇ ਰੱਖੋ।
11. ਹੁਣ ਪਾਣੀ ਭਰੇ ਕਿਸੇ ਭਾਂਡੇ ਵਿਚ ਸਾਂਚਾ ਪਾਓ ਅਤੇ ਕੁਲਫੀ ਨੂੰ ਹੌਲੀ-ਹੌਲੀ ਕੱਢ ਲਓ।
12. ਤੁਹਾਡੀ ਲਜੀਜ਼ ਕੁਲਫੀ ਬਣ ਕੇ ਤਿਆਰ ਹੈ। ਲੰਚ ਜਾਂ ਡਿਨਰ ਤੋਂ ਬਾਅਦ ਡੇਜਰਟ ਦੇ ਤੌਰ ’ਤੇ ਤੁਸੀਂ ਇਸ ਨੂੰ ਸਰਵ ਕਰ ਸਕਦੇ ਹੋ।