Cooking Tips: ਸਿਹਤ ਲਈ ਲਾਹੇਵੰਦ ਹੈ ਆਲੂ ਪਾਲਕ ਦੀ ਸਬਜ਼ੀ, ਜਾਣੋ ਬਣਾਉਣ ਦੀ ਵਿਧੀ

Thursday, Feb 25, 2021 - 09:55 AM (IST)

Cooking Tips: ਸਿਹਤ ਲਈ ਲਾਹੇਵੰਦ ਹੈ ਆਲੂ ਪਾਲਕ ਦੀ ਸਬਜ਼ੀ, ਜਾਣੋ ਬਣਾਉਣ ਦੀ ਵਿਧੀ

ਨਵੀਂ ਦਿੱਲੀ—ਆਲੂ ਪਾਲਕ ਦੀ ਸਬਜ਼ੀ ਬਣਾਉਣ 'ਚ ਬਹੁਤ ਆਸਾਨ ਹੈ ਇਸ ਵਿਚ ਉਬਾਲ ਕੇ ਆਲੂ, ਪਾਲਕ, ਲਸਣ ਅਤੇ ਮਸਾਲਿਆਂ ਦੀ ਵਰਤੋਂ ਕਰ ਕੇ ਇਸ ਨੂੰ ਤੁਰੰਤ ਬਣਾਇਆ ਜਾਂਦਾ ਹੈ। ਇਹ ਸਬਜ਼ੀ ਬਹੁਤ ਹੀ ਸਵਾਦ ਬਣਦੀ ਹੈ ਅਤੇ ਸਿਹਤ ਲਈ ਵੀ ਲਾਭਦਾਇਕ ਹੈ। 

ਇਹ ਵੀ ਪੜ੍ਹੋ:Beauty Tips: ਚਿਹਰੇ ਦੀ ਖ਼ੂਬਸੂਰਤੀ ਵਧਾਉਣ ਦੇ ਨਾਲ-ਨਾਲ ਵਾਲ਼ਾਂ ਲਈ ਵੀ ਲਾਹੇਵੰਦ ਹੈ ਗੁਲਾਬ ਜਲ

ਆਲੂ ਪਾਲਕ ਦੀ ਸਬਜ਼ੀ ਬਣਾਉਣ ਦੀ ਸਮੱਗਰੀ-

ਉਬਲੇ ਹੋਏ ਆਲੂ 3

 ਪਾਲਕ- 2 ਕੱਪ

 ਲਸਣ-1 ਵੱਡਾ ਚਮਚ

 ਹਰੀਆਂ ਮਿਰਚਾਂ-2

ਲਾਲ ਮਿਰਚ ਪਾਊਡਰ- 1/2 ਚਮਚਾ

ਹਲਦੀ ਪਾਊਡਰ- 1/2 ਚਮਚੇ

ਲੂਣ- ਛੋਟਾ ਚਮਚਾ

 ਜੀਰਾ- 1 ਚਮਚਾ

 ਸਾਬਤ ਲਾਲ ਮਿਰਚ- 1

ਇਹ ਵੀ ਪੜ੍ਹੋ:ਬੇਕਾਰ ਨਾ ਸਮਝੋ ਭਿੱਜੇ ਹੋਏ ਛੋਲਿਆਂ ਦਾ ਪਾਣੀ, ਸ਼ੂਗਰ ਦੇ ਮਰੀਜ਼ਾਂ ਸਣੇ ਇਨ੍ਹਾਂ ਲਈ ਵੀ ਹੈ ਲਾਹੇਵੰਦ

ਬਣਾਉਣ ਦੀ ਵਿਧੀ

ਸਭ ਤੋਂ ਪਹਿਲਾਂ ਕੜਾਹੀ ਵਿਚ ਸਬਜ਼ੀ ਅਨੁਸਾਰ ਤੇਲ ਪਾਓ ਅਤੇ ਜਦੋਂ ਤੇਲ ਗਰਮ ਹੋ ਜਾਵੇ ਤਾਂ ਉਸ ਵਿਚ ਮਸਾਲਾ ਬਣਾ ਕੇ ਪਾਓ ਅਤੇ ਉਸ ਨੂੰ ਚੰਗੀ ਤਰ੍ਹਾਂ ਭੁੰਨ੍ਹ ਲਓ। ਮਸਾਲਾ ਭੁੰਨਣ ਤੋਂ ਬਾਅਦ ਉਸ ਵਿਚ ਉਬਲੇ ਹੋਏ ਆਲੂ ਪਾ ਕੇ ਚੰਗੀ ਤਰ੍ਹਾਂ ਮਿਕਸ ਕਰੋ ਅਤੇ ਨਾਲ ਹੀ ਪਾਲਕ ਵੀ ਪਾਓ। ਪਾਲਕ ਪਾਉਣ ਤੋਂ ਬਾਅਦ ਉਸ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵੋ ਅਤੇ ਥੋੜਾ ਜਿਹਾ ਸੇਕ ਲਗਵਾ ਕੇ ਗੈਸ ਬੰਦ ਕਰ ਦਿਓ। ਲਓ ਜੀ ਤੁਹਾਡੇ ਖਾਣ ਲਈ ਆਲੂ ਪਾਲਕ ਦੀ ਸਬਜ਼ੀ ਬਣ ਕੇ ਤਿਆਰ ਹੈ। ਇਸ ਨੂੰ ਰੋਟੀ ਜਾਂ ਪਰਾਂਠੇ ਨਾਲ ਖਾਓ। 

ਨੋਟ: ਇਸ ਖ਼ਬਰ ਸਬੰਧੀ ਆਪਣੀ ਰਾਏ ਕੁਮੈਂਟ ਬਾਕਸ ’ਚ ਦਿਓ।


author

Aarti dhillon

Content Editor

Related News