ਘਰ ''ਚ ਬਣਾਓ ਟੇਸਟੀ-ਟੇਸਟੀ ਮੈਂਗੋ ਸ਼ੇਕ
Wednesday, Jul 24, 2024 - 04:47 PM (IST)
ਨਵੀਂ ਦਿੱਲੀ : ਅੰਬ ਇਕ ਫ਼ਲ ਹੈ ਜਿਸ ਨੂੰ ਲਗਭਗ ਹਰ ਕੋਈ ਪਸੰਦ ਕਰਦਾ ਹੈ ਪਰ ਇਸਦਾ ਜ਼ਿਆਦਾ ਵਰਤੋਂ ਕਰਨ ਨਾਲ ਸਰੀਰ ਦੇ ਅੰਦਰ ਗਰਮੀ ਪੈਦਾ ਹੁੰਦੀ ਹੈ। ਅਜਿਹੀ ਸਥਿਤੀ ਵਿੱਚ ਇਸ ਤੋਂ ਬਚਣ ਲਈ ਤੁਸੀਂ ਇਸ ਦਾ ਤਿਆਰ ਸ਼ੇਕ ਬਣਾ ਕੇ ਪੀ ਸਕਦੇ ਹੋ।
ਇਸ ਨਾਲ ਤੁਹਾਡੀ ਸ਼ੂਗਰ ਦੀ ਕ੍ਰੇਵਿੰਗ ਦੂਰ ਹੋਵੇਗੀ। ਪੀਣ ਵਿਚ ਸਵਾਦਿਸ਼ਟ ਹੋਣ ਦੇ ਨਾਲ ਇਹ ਬਣਾਉਣ ਵਿੱਚ ਵੀ ਬਹੁਤ ਆਸਾਨ ਹੈ ਤਾਂ ਆਓ ਅੱਜ ਅਸੀਂ ਤੁਹਾਨੂੰ ਦੱਸਦੇ ਹਾਂ ਇਸ ਆਸਾਨ ਸ਼ੇਕ ਨੂੰ ਬਣਾਉਣ ਦੀ ਵਿਧੀ ਬਾਰੇ
ਸਮੱਗਰੀ
ਅੰਬ- 1
ਕੇਲਾ -1
ਦੁੱਧ- 2 ਕੱਪ
ਵਨੀਲਾ ਐਸੈਂਸ- 1/2 ਵ਼ੱਡਾ ਚੱਮਚ
ਆਈਸ ਕਿਊਬਜ਼- 4-5
ਖੰਡ ਲੋੜ ਅਨੁਸਾਰ
ਬਣਾਉਣ ਦੀ ਵਿਧੀ
ਸਭ ਤੋਂ ਪਹਿਲਾਂ ਅੰਬ ਅਤੇ ਕੇਲੇ ਨੂੰ ਛਿਲੋ ਅਤੇ ਇਸ ਦੇ ਟੁਕੜੇ ਕਰੋ। ਹੁਣ ਇਸ ਨੂੰ ਮਿਕਸਰ ਗਰਾਈਡਰ ਵਿਚ ਪਾ ਕੇ ਪੇਸਟ ਤਿਆਰ ਕਰੋ। ਦੁੱਧ, ਖੰਡ, ਵਨੀਲਾ ਐਸੈਂਸ ਅਤੇ ਕੈਰੇਮਲ ਮਿਲਾਓ ਅਤੇ ਮਿਕਸ ਕਰੋ। ਹੁਣ ਗਲਾਸ ਦੇ ਦੁਆਲੇ ਕੈਰੇਮਲ ਪਾਓ ਅਤੇ ਇਸ ਨੂੰ ਕੋਟ ਕਰੋ ਫਿਰ ਮੈਂਗੋ ਸ਼ੇਕ ਨੂੰ ਗਲਾਸ ਵਿਚ ਪਾਓ। ਤੁਹਾਡਾ ਮੈਂਗੋ ਸ਼ੇਕ ਬਣ ਕੇ ਤਿਆਰ ਹੈ। ਇਸ ਨੂੰ ਪਰਿਵਾਰ ਨੂੰ ਸਰਵ ਕਰਵਾਓ ਅਤੇ ਆਪ ਵੀ ਇਸ ਦਾ ਅਨੰਦ ਲਓ।