ਇਹ ਹੈ ਦੁਨੀਆ ਦੀ ਸਭ ਤੋਂ ਆਲੀਸ਼ਾਨ ਰੇਲ, ਇੱਕ ਟਿਕਟ ਦੀ ਕੀਮਤ ਹੈ 18 ਲੱਖ (ਵੇਖੋ ਤਸਵੀਰਾਂ)

08/25/2020 3:16:40 PM

ਜਲੰਧਰ : ਮਹਾਰਾਜਾ ਐਕਸਪ੍ਰੈਸ ਦੀ ਯਾਤਰਾ ਨੂੰ ਦੁਨੀਆ ਦੀ ਸਭ ਤੋਂ ਲਗਜ਼ਰੀ ਅਤੇ ਮਹਿੰਗੀ ਰੇਲ ਮੰਨਿਆ ਜਾਂਦਾ ਹੈ। ਇਹ ਅਜਿਹੀ ਰੇਲ ਹੈ ਕਿ ਇਸ ਦੇ ਅੱਗੇ ਪੰਜ ਤਾਰਾ ਹੋਟਲ ਦੀ ਰੌਣਕ ਵੀ ਫਿੱਕੀ ਪੈ ਜਾਵੇ। ਇਸ ਰੇਲ 'ਚ ਯਾਤਰੀਆਂ ਨੂੰ ਰਾਜਾ-ਮਹਾਰਾਜਾ ਦੀ ਤਰ੍ਹਾਂ ਸੁਵਿਧਾਵਾਂ ਮਿਲਦੀਆਂ ਹਨ। ਇਸ ਟਰੇਨ 'ਚ ਯਾਤਰੀ ਸ਼ਾਹੀ ਯਾਤਰਾ ਦਾ ਆਨੰਦ ਚੁੱਕਦੇ ਹਨ। ਇਹ ਰੇਲ ਕਈ ਵਾਰ ਵਰਲਡ ਟਰੈਵਲ ਅਵਾਰਡ ਜਿੱਤ ਚੁੱਕੀ ਹੈ। ਇਸ ਟਰੇਨ 'ਚ ਸਫ਼ਰ ਕਰਨ ਲਈ ਇਕ ਟਿਕਟ ਦੀ ਕੀਮਤ 18 ਲੱਖ ਰੁਪਏ ਤੱਕ ਹੈ। ਹਾਲਾਂਕਿ ਟਿਕਟ ਦੀ ਕੀਮਤ 'ਚ ਥੋੜਾ-ਬਹੁਤਾ ਉਤਾਰ-ਚੜਾਅ ਹੁੰਦਾ ਰਹਿੰਦਾ ਹੈ। ਆਓ ਜਾਣਦੇ ਹਾਂ 18 ਲੱਖ ਰੁਪਏ ਦੀ ਟਿਕਟ ਵਾਲੀ ਇਸ ਟਰੇਨ ਦੇ ਬਾਰੇ — 

PunjabKesariਯਾਤਰੀਆਂ ਨੂੰ ਲਗਜ਼ਰੀ ਅਹਿਸਾਸ ਦੇ ਨਾਲ ਭਾਰਤ ਦਿਖਾਉਣ ਦੇ ਮਕਸਦ 'ਚ ਮਹਾਰਾਜਾ ਐਕਸਪ੍ਰੈਸ ਦੀ ਸ਼ੁਰੂਆਤ 2010 'ਚ ਕੀਤੀ ਗਈ ਸੀ। ਇਕ ਕਿਲੋਮੀਟਰ ਲੰਬੀ ਇਸ ਰੇਲ 'ਚ ਕੁੱਲ 23 ਡੱਬੇ ਹੁੰਦੇ ਹਨ ਅਤੇ ਇਸ 23 ਡੱਬਿਆਂ 'ਚ ਸਿਰਫ਼ 88 ਯਾਤਰੀ ਸਫ਼ਰ ਕਰ ਸਕਦੇ ਹਨ। ਯਾਤਰੀਆਂ ਦੀ ਸੰਖਿਆ ਨੂੰ ਇਸ ਲਈ ਘੱਟ ਰੱਖਿਆ ਗਿਆ ਹੈ ਤਾਂ ਕਿ ਜੋ ਵੀ ਯਾਤਰੀ ਸਫ਼ਰ ਕਰਨ ਉਨ੍ਹਾਂ ਨੂੰ ਰਾਜਸ਼ਾਹੀ ਠਾਠ ਦੇ ਲਈ ਪੂਰਾ ਸਪੇਸ ਮਿਲ ਸਕੇ। 
PunjabKesariਮਹਾਰਾਜਾ ਐਕਸਪ੍ਰੈਸ ਦਾ ਰੂਟ
ਇਹ ਸ਼ਾਹੀ ਰੇਲ ਦਿੱਲੀ, ਆਗਰਾ, ਬੀਕਾਨੇਰ, ਫਤਿਹਪੁਰ ਸੀਕਰੀ, ਓਰਛਾ, ਖਜੂਰਾਹੋ, ਜੈਪੁਰ, ਜੋਧਪੁਰ, ਉਦੈਪੁਰ, ਰਨਥਮਬੋਰੇ, ਵਾਰਾਣਸੀ ਅਤੇ ਮੁੰਬਈ ਦੇ ਦਰਸ਼ਨ ਕਰਵਾਉਦੀ ਹੈ। ਸਫ਼ਰ ਦੌਰਾਨ ਯਾਤਰੀਆਂ ਲਈ ਮੁੰਬਈ ਦੇ ਤਾਜ ਮਹਿਲ ਹੋਟਲ, ਰਾਜਸਥਾਨ ਦੇ ਸਿਟੀ ਪੈਲੇਸ, ਰਾਮਬਾਗ ਪੈਲੇਸ ਹੋਟਲ ਸਮੇਤ ਕਈ ਪੰਜ ਤਾਰਾਂ ਹੋਟਲ ਦੀਆਂ ਸੁਵਿਧਾਵਾਂ ਦਿੱਤੀਆਂ ਜਾਂਦੀਆਂ ਹਨ। 
PunjabKesari
ਵਰਤਮਾਨ 'ਚ ਮਹਾਰਾਜਾ ਐਕਸਪ੍ਰੈੱਸ ਚਾਰ ਟੂਰ ਪੈਕੇਜ ਦੇ ਰਿਹਾ ਹੈ, ਜਿਸ 'ਚ 3 ਪੈਕੇਜ 7 ਦਿਨ ਅਤੇ 6 ਰਾਤਾਂ ਅਤੇ ਇਕ ਪੈਕੇਜ 4 ਦਿਨ 3 ਰਾਤਾਂ ਦਾ ਹੈ। ਸਾਰੇ ਪੈਕੇਜਾਂ ਦੀਆਂ ਕੀਮਤਾਂ ਵੱਖ-ਵੱਖ ਹਨ। 
-  ਇੰਡੀਅਨ ਸਪਲੇਂਡਰ (7 ਦਿਨ, 6 ਰਾਤਾਂ) : ਦਿੱਲੀ-ਆਗਰਾ-ਰਨਥਮਬੋਰੇ-ਯੋਧਪੁਰ-ਬੀਕਾਨੇਰ-ਜੋਧਪੁਰ-ਉਦੈਪੁਰ-ਮੁੰਬਈ 
- ਹੈਰੀਟੇਜ ਆਫ਼ ਇੰਡੀਆ (7 ਦਿਨ, 6 ਰਾਤਾਂ) : ਮੁੰਬਈ-ਉਦੈਪੁਰ-ਜੋਧਪੁਰ-ਬੀਕਾਨੇਰ-ਜੈਪੁਰ-ਰਨਥਮਬੋਰੇ-ਫਤਿਹਪੁਰ ਸਿਕਰੀ-ਆਗਰਾ-ਦਿੱਲੀ
- ਇੰਡੀਅਨ ਪੈਨਾਰੋਮਾ (7 ਦਿਨ, 6 ਰਾਤਾਂ) : ਦਿੱਲੀ-ਜੈਪੁਰ-ਰਨਥਮਬੋਰ-ਫਤਿਹਪੁਰ ਸਿਕਰੀ-ਆਗਰਾ-ਓਰਛਾ-ਖਜੂਰਾਹੋ-ਵਾਰਾਣਸੀ-ਦਿੱਲੀ
- ਟ੍ਰੇਜਰ ਆਫ਼ ਇੰਡੀਆ (4 ਦਿਨ, 3 ਰਾਤਾ) : ਦਿੱਲੀ-ਆਗਰਾ-ਰਨਥਮਬੋਰ-ਜੈਪੁਰ-ਦਿੱਲੀ 
PunjabKesari
ਅੰਦਰੋ ਇਹ ਟਰੇਨ ਪੱਟੜੀ 'ਤੇ ਦੌੜਦੀ ਸ਼ਾਹੀ ਹੋਟਲ ਤਰ੍ਹਾਂ ਦਿਖਾਈ ਦਿੰਦੀ ਹੈ। ਟਰੇਨ 'ਚ ਕਈ ਤਰ੍ਹਾਂ ਦੀਆਂ ਲਗਜ਼ਰੀ ਸੁਵਿਧਾਵਾਂ ਮਿਲਦੀਆਂ ਹਨ। ਮਹਾਰਾਜਾ ਐਕਪ੍ਰੈੱਸ 'ਚ 28 ਯਾਤਰੀਆਂ ਲਈ ਕੁੱਲ 43 ਗੈਸਟ ਕੈਬਿਨ ਹਨ, ਜਿਸ 'ਚ 20 ਡੀਲਕਸ ਕੈਬਿਨ 18 ਯੂਨੀਅਰ ਸੂਈਟ, 4 ਸੂਈਟ ਅਤੇ 1 ਗ੍ਰਾਂਡ ਪ੍ਰੈਸੀਡੇਂਸ਼ੀਅਲ ਸੂਈਟ ਹਨ। ਹਰ ਕੈਬਿਨ 'ਚ ਦੋ ਲੋਕਾਂ ਦੇ ਲਈ ਯਾਤਰਾ ਦੀ ਸੁਵਿਧਾ ਦਿੱਤੀ ਗਈ ਹੈ। ਹਾਲਾਂਕਿ ਪ੍ਰੈਸੀਡੇਂਸ਼ੀਅਲ  ਸੂਈਟ ਇਕ ਹੀ ਅਜਿਹਾ ਕੈਬਿਨ ਹੈ, ਜਿਸ 'ਚ 4 ਲੋਕ ਯਾਤਰਾ ਕਰ ਸਕਦੇ ਹਨ। ਇਹ ਕੈਬਿਨ ਸਭ ਤੋਂ ਮਹਿੰਗਾ ਹੈ। 
PunjabKesari
ਮਹਾਰਾਜਾ ਐਕਪ੍ਰੈੱਸ 'ਚ 18 ਯੂਨੀਅਰ ਸੂਈਟ ਹੈ, ਜਿਸ 'ਚ ਯਾਤਰੀਆਂ ਨੂੰ ਵੱਡੀਆਂ ਖਿੜਕੀਆਂ ਮਿਲਦੀਆਂ ਹਨ ਅਤੇ ਡੀਲਕਸ ਕੈਬਿਨ ਦੇ ਮੁਕਾਬਲੇ ਜ਼ਿਆਦਾ ਸਪੇਸ ਮਿਲਦਾ ਹੈ। ਇਸ ਕੈਬਿਨ ਦੇ ਬਾਹਰ ਸੁੰਦਰ ਅਤੇ ਨਜ਼ਾਰਾ ਦਿੱਖਦਾ ਹੈ। ਯੂਨੀਅਰ ਸੂਈਟ ਦੇ ਕੈਬਿਨ 'ਚ ਡਬਲ ਬੈੱਡ ਦੀ ਸੁਵਿਧਾ ਦੇ ਨਾਲ-ਨਾਲ ਇੰਟਰਨੈਸ਼ਨਲ ਕਾਲਿੰਗ ਦੀ ਸੁਵਿਧਾ, ਐੱਲ.ਸੀ.ਡੀ. ਟੀਵੀ, ਏ.ਸੀ., ਠੰਡੇ ਅਤੇ ਗਰਮ ਪਾਣੀ ਦੇ ਨਾਲ ਪ੍ਰਾਈਵੇਟ ਬਾਥਰੂਮ ਅਤੇ ਅਲਮਾਰੀ ਦੀ ਸੁਵਿਧਾ ਮਿਲਦੀ ਹੈ। ਇਸ ਦਾ ਕਰਾਇਆ 7,53,820 ਰੁਪਏ ਹੈ। ਮਹਾਰਾਜਾ ਐਕਪ੍ਰੈੱਸ 'ਚ 4 ਸੂਈਟ ਹਨ। ਇਸ ਕੈਬਿਨ 'ਚ ਹੋਰ ਸੁਵਿਧਾਵਾਂ ਦੇ ਨਾਲ-ਨਾਲ ਮਿਨੀ ਬਾਰ, ਬਾਥਟੱਬ, ਸਮੋਕ ਅਲਾਰਸ ਅਤੇ ਡਾਕਟਰ ਦੀ ਸੁਵਿਧਾ ਵੀ ਹੈ। ਸੂਈਟ ਦਾ ਕਰਾਇਆ 10,51,840 ਰੁਪਏ ਹਨ। 
PunjabKesari
PunjabKesari
PunjabKesari


Baljeet Kaur

Content Editor

Related News