ਚਿਹਰੇ ਦੀ ਚਰਬੀ ਨੂੰ ਇਨ੍ਹਾਂ ਤਰੀਕਿਆਂ ਨਾਲ ਕਰੋ ਘੱਟ

Tuesday, May 30, 2017 - 12:13 PM (IST)

ਨਵੀਂ ਦਿੱਲੀ— ਚਿਹਰੇ ਦੀ ਵਧੀ ਹੋਈ ਚਰਬੀ ਕੁਝ ਉਮਰ ਤੱਕ ਚੰਗੀ ਲਗਦੀ ਹੈ। ਜਿਵੇਂ-ਜਿਵੇਂ ਉਮਰ ਵਧਦੀ ਹੈ ਉਂਝ ਹੀ ਪਤਲਾ ਚਿਹਰਾ ਚੰਗਾ ਲਗਣ ਲਗਦਾ ਹੈ। ਕੁਝ ਲੜਕੀਆਂ ਆਪਣੀਆਂ ਗਲਾਂ ਨੂੰ ਪਤਲਾ ਕਰਨ ਦੇ ਲਈ ਆਪਣੀ ਡਾਈਟ ''ਚ ਵੀ ਕਮੀ ਕਰ ਦਿੰਦੇ ਹਨ ਪਰ ਉਸ ਨਾਲ ਵੀ ਕੁਝ ਫਰਕ ਨਹੀਂ ਪੈਂਦਾ। ਅੱਜ ਅਸੀਂ ਤੁਹਾਨੂੰ ਕੁਝ ਘਰੇਲੂ ਨੁਸਖੇ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਆਪਣੇ ਚਿਹਰੇ ਦੀ ਚਰਬੀ ਨੂੰ ਕਾਫੀ ਘੱਟ ਕਰ ਸਕਦੇ ਹੋ।
1. ਖੂਬ ਪਾਣੀ ਪੀਓ
ਚਿਹਰੇ ਦੀ ਚਰਬੀ ਨੂੰ ਘੱਟ ਕਰਨ ਦੇ ਲਈ ਦਿਨ ''ਚ ਘੱਟੋ-ਘੱਟ 8-10 ਗਿਲਾਸ ਪਾਣੀ ਜ਼ਰੂਰ ਪੀਣਾ ਚਾਹੀਦਾ ਹੈ ਇਹ ਡਿਹਾਈਡ੍ਰੇਸ਼ਨ ਦੀ ਕਮੀ ਨੂੰ ਵੀ ਪੂਰਾ ਕਰਦਾ ਹੈ।
2. ਕੈਲਸ਼ੀਅਮ ਦੀ ਭਰਪੂਰ ਮਾਤਰਾ
ਗਲਾਂ ਨੂੰ ਪਤਲਾ ਕਰਨ ਦੇ ਲਈ ਕੈਲਸ਼ੀਅਮ ਦੀ ਵਰਤੋ ਜ਼ਿਆਦਾ ਤੋਂ ਜ਼ਿਆਦਾ ਕਰੋ। ਇਸ ਲਈ ਆਪਣੀ ਡਾਈਟ ''ਚ ਦੁੱਧ ਅਤੇ ਹਰੀ ਮਿਰਚ ਸਬਜ਼ੀਆਂ ਨੂੰ ਸ਼ਾਮਲ ਕਰੋ। ਇਸ ਨਾਲ ਚਿਹਰੇ ਦੀ ਵਧੀ ਹੋਈ ਚਰਬੀ ਘੱਟ ਹੋ ਜਾਂਦੀ ਹੈ। 
3. ਗਲਾਂ ਨੂੰ ਫੁਲਾਓ
ਸਭ ਤੋਂ ਪਹਿਲਾਂ ਮੂੰਹ ''ਚ ਹਵਾ ਭਰ ਕੇ ਗਲਾਂ ਨੂੰ ਫੁਲਾਓ। ਫਿਰ ਹਵਾ ਨੂੰ ਇਕ ਗਲ ਤੋਂ ਦੂਜੀ ਗਲ ''ਚ ਘੱਟੋ ਘੱਟ ਦਸ ਵਾਰ ਕਰੋ। ਇਸ ਕਸਰਤ ਨੂੰ ਦਿਨ ''ਚ ਤਿੰਨ ਵਾਰ ਕਰੋ।
4. ਜ਼ਿਆਦਾ ਫਲ ਖਾਓ
ਚਰਬੀ ਨੂੰ ਘੱਟ ਕਰਨ ਦੇ ਲਈ ਜ਼ਿਆਦਾ ਤੋਂ ਜ਼ਿਆਦਾ ਮਾਤਰਾ ''ਚ ਫਲਾਂ ਦੀ ਵਰਤੋ ਕਰੋ ਕਿਉਂਕਿ  ਫਲ ਪਾਣੀ ਨਾਲ ਭਰਪੂਰ ਹੁੰਦੇ ਹਨ ਜੋ ਸਰੀਰ ਦੇ ਡਿਹਾਈਡ੍ਰੇਸ਼ਨ ਨੂੰ ਪੂਰਾ ਕਰਨ ''ਚ ਮਦਦ ਕਰਦੇ ਹਨ ਅਤੇ ਇਨਾਂ ਨੂੰ ਖਾਣ ਨਾਲ ਭੁੱਖ ਵੀ ਘੱਟ ਲਗਦੀ ਹੈ। 
5. ਜ਼ਿਆਦਾ ਤੋਂ ਜ਼ਿਆਦਾ ਹੱਸੋ
ਹੱਸਣ ਨਾਲ ਵੀ ਚਿਹਰੇ ਦੀਆਂ ਮਾਸਪੇਸ਼ੀਆਂ ਦੀਆਂ ਕਸਰਤ ਹੁੰਦੀ ਹੈ ਇਸ ਲਈ ਖੁੱਲ ਕੇ ਹੱਸਣਾ ਚਾਹੀਦਾ ਹੈ ਇਸ ਨਾਲ ਨਾ ਕੇਵਲ ਗਲਾਂ ਦਾ ਭਾਰ ਘੱਟ ਹੁੰਦਾ ਹੈ ਬਲਕਿ ਦਿਨ ਵੀ ਚੰਗਾ ਨਿਕਲਦਾ ਹੈ।


Related News