ਨਿੰਬੂ ਪਾਣੀ ਪੀਣਾ ਦੇ ਨੁਕਸਾਨ

Friday, Feb 03, 2017 - 09:32 AM (IST)

 ਨਿੰਬੂ ਪਾਣੀ ਪੀਣਾ ਦੇ ਨੁਕਸਾਨ

ਜਲੰਧਰ— ਕੁੱਝ ਲੋਕ ਆਪਣੇ ਆਪ ਨੂੰ ਪਤਲਾ ਰੱਖਣ ਲਈ ਨਿੰਬੂ ਪਾਣੀ ਪੀਂਦੇ ਹਨ। ਪਰ ਇਸ ਦੀ ਜ਼ਿਆਦਾ ਵਰਤੋਂ ਕਰਨ ਨਾਲ ਤੁਹਾਨੂੰ ਨੁਕਸਾਨ ਵੀ ਹੋ ਸਕਦੇ ਹਨ।ਇਸ ਦੀ ਵੱਧ ਮਾਤਰਾ ਤੁਹਾਨੂੰ ਬੀਮਾਰ ਵੀ ਬਣਾ ਸਕਦੀ ਹੈ।ਆਓ ਜਾਣਦੇ ਹਾਂ ਨਿੰਬੂ ਪਾਣੀ ਦੇ ਨੁਕਸਾਨ।
1. ਦੰਦ ਬਹੁਤ ਵੱਧ ਸੰਵੇਦਨਸ਼ੀਲ
ਨਿੰਬੂ ''ਚ ਸਿਟਰਸ ਐਸਿਡ ਹੁੰਦਾ ਹੈ। ਜਿਸ ਦੇ ਸੰਪਰਕ ''ਚ ਆਉਣ ਨਾਲ ਦੰਦ ਬਹੁਤ ਵੱਧ ਸੰਵੇਦਨਸ਼ੀਲ ਹੋ ਜਾਂਦੇ ਹਨ। ਸਿਟਰਸ ਐਸਿਡ ਦੇ ਨਾਲ ਦੰਦਾਂ ਦੀ ਬਾਹਰੀ ਪਰਤ ਨੂੰ ਨੁਕਸਾਨ ਪਹੁੰਚਦਾ ਹੈ। ਜਿਸ ਨਾਲ ਕੁੱਝ ਵੀ ਠੰਢਾ ਜਾਂ ਗਰਮ ਖਾਣ ਜਾਂ ਪੀਣ ''ਤੇ ਦੰਦਾਂ ''ਚ ਝਨਝਨਾਹਟ ਹੋਣ ਲੱਗ ਜਾਂਦੀ ਹੈ।
2. ਪੇਟ ਗੈਸ ਦੀ ਸਮੱਸਿਆ
ਜੇਕਰ ਤੁਹਾਨੂੰ ਪਹਿਲਾਂ ਤੋਂ ਹੀ ਗੈਸ ਦੀ ਸਮੱਸਿਆ ਹੈ ਤਾਂ ਨਿੰਬੂ ਪਾਣੀ ਦੀ ਵਰਤੋਂ ਨਾਲ ਨੁਕਸਾਨ ਹੋ ਸਕਦਾ ਹੈ। ਨਿੰਬੂ ਪਾਣੀ ਪੀਣ ਨਾਲ ਐਸਡਿਟੀ ਜਾਂ ਗੈਸ ਦੀ ਸਮੱਸਿਆ ਵਧ ਸਕਦੀ ਹੈ। ਜਿਸ ਦਾ ਅਸਰ ਪਾਚਣ ਕਿਰਿਆ ''ਤੇ ਹੁੰਦਾ ਹੈ।
3. ਪੱਥਰੀ ਦਾ ਖਤਰਾ
ਨਿੰਬੂ ''ਚ ਸਿਟਰਸ ਐਸਿਡ ਦੇ ਇਲਾਵਾ ਆਕਸਲੇਟ ਦੀ ਵੀ ਹੁੰਦਾ ਹੈ। ਨਿੰਬੂ ਪਾਣੀ ਦੀ ਵਰਤੋਂ ਕਰਨ ਨਾਲ ਇਹ ਕ੍ਰਿਸਸਟਿਲ ਦੇ ਰੂਪ ''ਚ ਸਰੀਰ ''ਚ ਇਕੱਠਾ ਹੋ ਜਾਂਦਾ ਹੈ। ਜਿਸ ਨਾਲ ਗੁਰਦੇ ਦੀ ਪੱਥਰੀ ਦਾ ਖਤਰਾ ਵੱਧ ਜਾਂਦਾ ਹੈ।
4. ਸਰੀਰ ''ਚ ਪਾਣੀ ਦੀ ਘਾਟ
ਨਿੰਬੂ ਪਾਣੀ ਪੀਣ ਨਾਲ ਵਾਰ-ਵਾਰ ਪਿਸ਼ਾਬ ਆਉਂਦਾ ਹੈ। ਜਿਸ ਨਾਲ ਡੀਹਾਈਡ੍ਰੇਸ਼ਨ ਦਾ ਖਤਰਾ ਵੱਧ ਜਾਂਦਾ ਹੈ। ਡੀਹਾਈਡ੍ਰੇਸ਼ਨ ਦੀ ਸਥਿਤੀ ਕਈ ਵਾਰ ਬਹੁਤ ਖ਼ਤਰਨਾਕ ਹੋ ਜਾਂਦੀ ਹੈ ਜਿਸ ਨਾਲ ਪੀੜਤ ਦੀ ਮੌਤ ਵੀ ਹੋ ਜਾਂਦੀ ਹੈ।
5. ਹੱਡੀਆਂ ਕਮਜ਼ੋਰ ਹੁੰਦੀਆਂ ਹਨ
ਜ਼ਿਆਦਾ ਨਿੰਬੂ ਪਾਣੀ ਪੀਣ ਨਾਲ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ। ਨਿੰਬੂ ''ਚ ਅਮਲੀਅਤਾ ਹੁੰਦਾ ਹੈ ਜਿਸ ਨਾਲ ਹੱਡੀਆਂ ''ਤੇ ਬਹੁਤ ਮਾੜਾ ਪ੍ਰਭਾਵ ਪੈਂਦਾ ਹੈ।ਜਿਸ ਕਾਰਨ ਹੱਡੀਆਂ ਕਮਜ਼ੋਰ ਹੋ ਜਾਂਦੀਆਂ ਹਨ।


Related News