ਮੁਟਿਆਰਾਂ ਨੂੰ ਜੀਨਸ ਦੇ ਨਾਲ ਜੱਚ ਰਹੀ ਹੈ ਲਾਂਗ ਕੁਰਤੀ

Tuesday, Oct 15, 2024 - 05:11 AM (IST)

ਮੁਟਿਆਰਾਂ ਨੂੰ ਜੀਨਸ ਦੇ ਨਾਲ ਜੱਚ ਰਹੀ ਹੈ ਲਾਂਗ ਕੁਰਤੀ

ਵਧੇਰੇ ਮੁਟਿਆਰਾਂ ਤੇ ਔਰਤਾਂ ਸਟਾਈਲਿਸ਼ ਨਜ਼ਰ ਆਉਣ ਲਈ ਨਵੇਂ-ਨਵੇਂ ਫੈਸ਼ਨ ਤੇ ਟ੍ਰੈਂਡ ਵਾਲੇ ਕੱਪੜਿਆਂ ਨੂੰ ਟ੍ਰਾਈ ਕਰਦੀਆਂ ਹਨ। ਪਿਛਲੇ ਕੁਝ ਸਾਲਾਂ ਤੋਂ ਮੁਟਿਆਰਾਂ ਨੂੰ ਟ੍ਰੈਂਡੀ ਲਾਂਗ ਕੁਰਤੀਆਂ ਕਾਫੀ ਜੱਚ ਰਹੀਆਂ ਹਨ। ਇਹ ਮੁਟਿਆਰਾਂ ਨੂੰ ਪ੍ਰੋਫੈਸ਼ਨਲ, ਸਟਾਈਲਿਸ਼ ਤੇ ਸਮਾਰਟ ਲੁੱਕ ਦਿੰਦੀਆਂ ਹਨ। ਇਹ ਪਹਿਨਣ ’ਚ ਕਾਫੀ ਕੰਫਰਟੇਬਲ ਅਤੇ ਅਟ੍ਰੈਕਟਿਵ ਹੁੰਦੀਆਂ ਹਨ। ਵਧੇਰੇ ਮੁਟਿਆਰਾਂ ਇਸ ਨੂੰ ਜੀਨਸ ਦੇ ਨਾਲ ਪਹਿਨਣਾ ਪਸੰਦ ਕਰਦੀਆਂ ਹਨ। ਜੀਨਸ ਦੇ ਨਾਲ ਲਾਂਗ ਕੁਰਤੀ ਮੁਟਿਆਰਾਂ ਨੂੰ ਕਾਫੀ ਸਟਾਈਲਿਸ਼ ਤੇ ਕਲਾਸਿਕ ਲੁੱਕ ਦਿੰਦੀ ਹੈ।
ਕੁਝ ਮੁਟਿਆਰਾਂ ਲਾਂਗ ਕੁਰਤੀ ਨੂੰ ਪਲਾਜ਼ੋ, ਪਲੇਅਰ ਤੇ ਸਲੈਕਸ ਨਾਲ ਵੀ ਟ੍ਰਾਈ ਕਰਦੀਆਂ ਹਨ, ਜੋ ਉਨ੍ਹਾਂ ਨੂੰ ਕਾਫੀ ਕੂਲ ਅਤੇ ਸਿੰਪਲ-ਸੋਬਰ ਲੁੱਕ ਦਿੰਦੀਆਂ ਹਨ।
ਬਾਜ਼ਾਰ ’ਚ ਲਾਂਗ ਕੁਰਤੀ ਦੀਆਂ ਕਈ ਵਰਾਇਟੀਜ਼ ਉਪਲਬਧ ਹਨ। ਬਾਜ਼ਾਰ ’ਚ ਕਾਲਰ, ਬੋਟ ਨੈੱਕ, ਵੀ ਨੈੱਕ, ਗਲਾਟੀ ਨੈੱਕ, ਸਲੀਵਲੈੱਸ ਸਟ੍ਰਿਪਸ ਵਾਲੀ ਕੁਰਤੀ, ਅੰਬਰੇਲਾ ਸਲੀਵ ਕੁਰਤੀ ਤੇ ਨੈੱਟ ਸਲੀਵ ਕੁਰਤੀ ਵਰਗੇ ਕਈ ਡਿਜ਼ਾਈਨ ਉਪਲਬਧ ਹਨ। ਅੱਜਕਲ ਮੁਟਿਆਰਾਂ ਨੂੰ ਕਾਟਨ ਦੀਆਂ ਕੁਰਤੀਆਂ ਵਧੇਰੇ ਜੱਚ ਰਹੀਆਂ ਹਨ। ਮੁਟਿਆਰਾਂ ਸ਼ਾਪਿੰਗ, ਪਿਕਨਿਕ, ਆਊਟਿੰਗ, ਕੈਜੁਅਲੀ, ਕਾਲਜ, ਆਫਿਸ ਅਤੇ ਮੀਟਿੰਗਾਂ ਲਈ ਇਨ੍ਹਾਂ ਨੂੰ ਵੀਅਰ ਕਰਨਾ ਵਧੇਰੇ ਪਸੰਦ ਕਰ ਰਗੀਆਂ ਹਨ। ਇਨ੍ਹਾਂ ਕੁਰਤੀਆਂ ਦੀ ਖਾਸ ਗੱਲ ਇਹ ਹੈ ਕਿ ਇਹ ਮੁਟਿਆਰਾਂ ਨੂੰ ਇੰਡੀਅਨ ਦੇ ਨਾਲ-ਨਾਲ ਵੈਸਟਰਨ ਲੁੱਕ ਵੀ ਦਿੰਦੀਆਂ ਹਨ।
ਮੁਟਿਆਰਾਂ ਚਾਹੁਣ ਤਾਂ ਇਸ ਨੂੰ ਪਲਾਜ਼ੋ, ਪਲੇਅਰ, ਸਾੜ੍ਹੀ ਤੇ ਸਲਵਾਰ ਨਾਲ ਟ੍ਰਾਈ ਕਰ ਕੇ ਆਪਣੇ ਆਪ ਨੂੰ ਇੰਡੀਅਨ ਲੁੱਕ ਦੇ ਸਕਦੀਆਂ ਹਨ। ਚਾਹੁੰਣ ਤਾਂ ਜੀਨਸ ਨਾਲ ਟ੍ਰਾਈ ਕਰ ਕੇ ਆਪਣੇ ਆਪ ਨੂੰ ਇੰਡੋ-ਵੈਸਟਰਨ ਲੁੱਕ ਦੇ ਸਕਦੀਆਂ ਹਨ।


author

Aarti dhillon

Content Editor

Related News