Beauty Tips : ਬੁੱਲ੍ਹਾਂ 'ਤੇ ਹੀ ਨਹੀਂ, ਲਿਪ ਬਾਮ ਦੀ ਵਰਤੋਂ ਕਰਨ ਦੇ ਹਨ ਹੋਰ ਵੀ ਕਈ ਤਰੀਕੇ

12/03/2020 5:09:03 PM

ਜਲੰਧਰ (ਬਿਊਰੋ) - ਕੁੜੀਆਂ ਆਪਣੀ ਖ਼ੂਬਸੂਰਤੀ ਨੂੰ ਬਰਕਰਾਰ ਰੱਖਣ ਲਈ ਕਈ ਤਰ੍ਹਾਂ ਦੇ ਬਿਊਟੀ ਪ੍ਰੋਡਕਟਸ ਦੀ ਵਰਤੋਂ ਕਰਦੀਆਂ ਹਨ। ਬੁੱਲ੍ਹਾਂ ਦੀ ਦੇਖਭਾਲ ਲਈ ਕੁੜੀਆਂ ਹਮੇਸ਼ਾ ਲਿਪ ਬਾਮ ਦੀ ਵਰਤੋਂ ਕਰਦੀਆਂ ਹਨ, ਜਿਸ ਨਾਲ ਬੁੱਲ੍ਹ ਚਮਕਣ ਲੱਗ ਪੈਂਦੇ ਹਨ। ਇਸ ਦੀ ਵਰਤੋਂ ਨਾਲ ਬੁੱਲ੍ਹ ਫਟਦੇ ਵੀ ਨਹੀਂ। ਬੁੱਲ੍ਹਾਂ ਦੀ ਦੇਖਭਾਲ ਦੇ ਨਾਲ-ਨਾਲ ਲਿਪ ਬਾਮ ਦੀ ਵਰਤੋਂ ਹੋਰ ਵੀ ਕਈ ਤਰੀਕਿਆਂ ਨਾਲ ਤੁਸੀਂ ਕਰ ਸਕਦੇ ਹੋ, ਜਿਸ ਨਾਲ ਤੁਹਾਡੀ ਸੁੰਦਰਤਾ ’ਚ ਨਿਖ਼ਾਰ ਆਵੇਗਾ, ਜਿਵੇਂ

ਮੇਕਅਪ ਰਿਮੂਵਲ
ਜੇਕਰ ਮੇਕਅਪ ਰਿਮੂਵਰ ਲੋਸ਼ਨ ਖ਼ਤਮ ਹੋ ਚੁੱਕਾ ਹੈ ਤਾਂ ਲਿਪ ਬਾਮ ਦੀ ਮਦਦ ਲਓ। ਕਿਸੇ ਕਾਟਨ ਜਾਂ ਟਿਸ਼ੂ ਪੇਪਰ 'ਤੇ ਲਿਪ ਬਾਮ ਲਗਾਓ ਅਤੇ ਪੂਰੇ ਚਿਹਰੇ ਅਤੇ ਗਰਦਨ 'ਤੇ ਲੱਗੇ ਮੇਕਅਪ ਨੂੰ ਸਾਫ ਕਰ ਲਓ।

ਪੜ੍ਹੋ ਇਹ ਵੀ ਖ਼ਬਰ - UK ਸਟੂਡੈਂਟ ਵੀਜ਼ਾ: ‘ਇੰਟਰਵਿਊ’ ਤੇ ‘ਫੰਡ’ ਰੋਕ ਰਹੇ ਨੇ ਅੰਤਰਰਾਸ਼ਟਰੀ ਵਿਦਿਆਰਥੀਆਂ ਦਾ ‘ਰਾਹ’

ਪਰਫੈਕਟ ਹੇਅਰਸਟਾਈਲ
ਕੁੜੀਆਂ ਵਾਲਾਂ ਨੂੰ ਪਰਫੈਕਟ ਦਿੱਖ ਦੇਣ ਲਈ ਪਾਰਟੀ-ਫੰਕਸ਼ਨ 'ਚ ਜਾਣ ਤੋਂ ਪਹਿਲਾਂ ਹੇਅਰ ਸਪ੍ਰੇ ਦੀ ਵਰਤੋਂ ਕਰਦੀਆਂ ਹਨ। ਜੇਕਰ ਤੁਸੀਂ ਹੇਅਰ ਸਪ੍ਰੇ ਦੀ ਥਾਂ ਲਿਪ ਬਾਮ ਵਰਤੋਂ ਕਰਦੇ ਹੋ ਤਾਂ ਸਿਰਫ਼ ਤੁਹਾਡੇ ਹੇਅਰਸਟਾਈਲ ਨੂੰ ਹੀ ਪਰਫੈਕਟ ਲੁੱਕ ਨਹੀਂ ਮਿਲੇਗੀ ਸਗੋਂ ਤੁਹਾਡੇ ਵਾਲ ਵੀ ਸਮੂਦ ਅਤੇ ਸ਼ਾਇਨੀ ਨਜ਼ਰ ਆਉਣਗੇ।

ਪੜ੍ਹੋ ਇਹ ਵੀ ਖ਼ਬਰ - ਖ਼ਾਸ ਖ਼ਬਰ : ਕੈਨੇਡਾ ਪਹੁੰਚਣ ਤੋਂ ਲੈ ਕੇ ਪੱਕੇ ਹੋਣ ਤੱਕ ਵਿਦਿਆਰਥੀਆਂ ਨੂੰ ਆਉਂਦੀਆਂ ਨੇ ਇਹ ਸਮੱਸਿਆਵਾਂ

ਆਈਸ਼ੈਡੋ
ਆਈਸ਼ੈਡੋ ਲਗਾਉਂਦੇ ਸਮੇਂ ਜੇਕਰ ਤੁਸੀਂ ਥੋੜ੍ਹਾ ਜਿਹਾ ਲਿਪ ਬਾਮ ਉਸ 'ਚ ਮਿਲਾ ਲਵੋਂ ਤਾਂ ਆਈਸ਼ੋਡੈ ਲਗਾਉਣ ਦੇ ਬਾਅਦ ਅੱਖਾਂ 'ਤੇ ਇਕ ਚਮਕ ਦਿਖਾਈ ਦੇਵੇਗੀ। ਇਹ ਕੁਦਰਤੀ ਸ਼ਿਮਰੀ ਲੁੱਕ ਅੱਖਾਂ 'ਤੇ ਕਾਫੀ ਦੇਰ ਤੱਕ ਬਰਕਰਾਰ ਰਹੇਗੀ।

ਪੜ੍ਹੋ ਇਹ ਵੀ ਖ਼ਬਰ -ਸੋਮਵਾਰ ਨੂੰ ਜ਼ਰੂਰ ਕਰੋ ਭਗਵਾਨ ਸ਼ਿਵ ਜੀ ਦੀ ਪੂਜਾ, ਖੁੱਲ੍ਹਣਗੇ ਧਨ ਦੀ ਪ੍ਰਾਪਤੀ ਦੇ ਸਾਰੇ ਰਾਹ

ਹਾਈਲਾਈਟਰ ਦਾ ਕੰਮ
ਜੇਕਰ ਤੁਹਾਡੇ ਕੋਲ ਹਰ ਰੋਜ਼ ਮੇਕਅਪ ਕਰਨ ਦਾ ਸਮਾਂ ਨਹੀਂ ਹੈ ਤਾਂ ਤੁਸੀਂ ਆਪਣੇ ਚਿਹਰੇ ਨੂੰ ਸਿਰਫ਼ ਹਾਈਲਾਈਟ ਵੀ ਕਰ ਸਕਦੇ ਹੋ। ਲਿਪ ਬਾਮ ਦੀ ਮਦਦ ਨਾਲ ਚਿਹਰੇ ਨੂੰ ਹਾਈਲਾਈਟ ਕਰਨ ਲਈ ਥੋੜ੍ਹਾ ਜਿਹਾ ਲਿਪ ਬਾਮ ਲਓ ਅਤੇ ਇਸ ਨੂੰ ਚਿਹਰੇ 'ਤੇ ਡੈਬ ਕਰੋ। ਆਪਣੀ ਚਮੜੀ ਨੂੰ ਜਿੰਨਾ ਹੋ ਸਕੇ ਨੈਚੁਰਲੀ ਕਲੀਨ ਰੱਖੋ ਤਾਂ ਜੋ ਹਲਕਾ ਜਿਹਾ ਹਾਈਲਾਈਟਰ ਲਗਾਉਣ 'ਤੇ ਤੁਹਾਡਾ ਫੇਸ ਇਕਦਮ ਪਰਫੈਕਟ ਦਿਖਾਈ ਦੇਵੇ।

ਪੜ੍ਹੋ ਇਹ ਵੀ ਖ਼ਬਰ - Beauty Tips : ਸਰਦੀਆਂ ''ਚ ਕੀ ਤੁਹਾਡੇ ਵੀ ਫਟਦੇ ਹਨ ਬੁੱਲ੍ਹ ਤਾਂ ਅਪਣਾਓ ਇਹ ਤਰੀਕੇ, ਹੋਵੇਗਾ ਫ਼ਾਇਦਾ

ਪੜ੍ਹੋ ਇਹ ਵੀ ਖਬਰ - ਵਾਸਤੂ ਸ਼ਾਸਤਰ ਅਨੁਸਾਰ : ਲੂਣ ਦੀ ਵਰਤੋਂ ਨਾਲ ਜਾਣੋਂ ਕਿਉ ਜਲਦੀ ਅਮੀਰ ਹੋ ਜਾਂਦੇ ਹਨ ਲੋਕ!


rajwinder kaur

Content Editor

Related News