ਗਰਭਵਤੀ ਔਰਤਾਂ ਲਈ ਫ਼ਾਇਦੇਮੰਦ ਹੁੰਦਾ ਹੈ ਜੀਰੇ ਦਾ ਪਾਣੀ, ਇਨ੍ਹਾਂ ਸਮੱਸਿਆਵਾਂ ਤੋਂ ਮਿਲਦਾ ਹੈ ਛੁਟਕਾਰਾ

07/26/2020 3:33:12 PM

ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਮਾਂ ਨਾ ਸਿਰਫ਼ ਆਪਣਾ ਸਗੋਂ ਗਰਭ 'ਚ ਪਲ ਰਹੇ ਬੱਚੇ ਦਾ ਵੀ ਖ਼ਾਸ ਧਿਆਨ ਰਖਦੀ ਹੈ। ਕਿਹਾ ਜਾਂਦਾ ਹੈ ਕਿ ਗਰਭ ਅਵਸਥਾ 'ਚ ਔਰਤਾਂ ਜੋ ਕੁੱਝ ਵੀ ਖਾਂਦੀਆਂ ਹਨ ਉਹ ਕੁੱਖ 'ਚ ਪਲ ਰਹੇ ਬੱਚੇ ਨੂੰ ਲੱਗਦਾ ਹੈ। ਇਸ ਲਈ ਗਰਭਵਤੀ ਔਰਤਾਂ ਨੂੰ ਪੋਸ਼ਕ ਤੱਤਾਂ ਨਾਲ ਭਰਪੂਰ ਆਹਾਰ ਲੈਣ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜ਼ਿਆਦਾਤਰ ਔਰਤਾਂ ਨੂੰ ਗਰਭ ਅਵਸਥਾ 'ਚ ਕਬਜ਼, ਉਲਟੀ, ਆਇਰਨ ਦੀ ਕਮੀ ਵਰਗੀਆਂ ਛੋਟੀਆਂ-ਮੋਟੀਆਂ ਸਮੱਸਿਆਵਾਂ ਰਹਿੰਦੀਆਂ ਹਨ। ਜਿਨ੍ਹਾਂ ਤੋਂ ਬਚਣ ਲਈ ਉਹ ਦਵਾਈਆਂ ਦੀ ਵਰਤੋਂ ਕਰਦੀਆਂ ਹਨ। ਅੱਜ ਅਸੀਂ ਤੁਹਾਨੂੰ ਇਕ ਘਰੇਲੂ ਨੁਸਖੇ ਬਾਰੇ ਦੱਸਣ ਜਾ ਰਹੇ ਹਾਂ ਜਿਨ੍ਹਾਂ ਦੀ ਵਰਤੋਂ ਨਾਲ ਇਨ੍ਹਾਂ ਛੋਟੀਆਂ-ਮੋਟੀਆਂ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕੀਤਾ ਜਾ ਸਕਦਾ ਹੈ।

ਗਰਭ ਅਵਸਥਾ 'ਚ ਜੀਰੇ ਦਾ ਪਾਣੀ ਪੀਣ ਨਾਲ ਕਾਫ਼ੀ ਫ਼ਾਇਦਾ ਹੁੰਦਾ ਹੈ। ਅਸਲ 'ਚ ਜੀਰੇ 'ਚ ਕਈ ਅਜਿਹੇ ਗੁਣ ਹੁੰਦੇ ਹਨ ਜੋ ਗਰਭ ਅਵਸਥਾ ਦੌਰਾਨ ਹੋਣ ਵਾਲੀ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰ ਦਿੰਦੇ ਹਨ। ਆਓ ਜਾਣਦੇ ਹਾਂ ਜੀਰੇ ਦਾ ਪਾਣੀ ਪੀਣ ਦੇ ਫਾਇਦਿਆਂ ਬਾਰੇ...

ਖੂਨ ਦੀ ਕਮੀ
ਗਰਭ ਅਵਸਥਾ ਦੌਰਾਨ ਅਕਸਰ ਕੁਝ ਔਰਤਾਂ 'ਚ ਖ਼ੂਨ ਦੀ ਕਮੀ ਹੋ ਜਾਂਦੀ ਹੈ। ਅਜਿਹੇ 'ਚ ਜੀਰੇ ਦਾ ਪਾਣੀ ਪੀਣ ਨਾਲ ਕਾਫ਼ੀ ਫ਼ਾਇਦਾ ਮਿਲਦਾ ਹੈ। ਅਸਲ 'ਚ ਜੀਰੇ ਦਾ ਪਾਣੀ ਪੀਣ ਨਾਲ ਸਰੀਰ 'ਚ ਹੀਮੋਗਲੋਬਿਨ ਵਧਦਾ ਹੈ ਅਤੇ ਸਰੀਰ 'ਚ ਆਇਰਨ ਦੀ ਮਾਤਰਾ ਸੰਤੁਲਿਤ ਹੁੰਦੀ ਹੈ।

ਬਲੱਡ ਪ੍ਰੈਸ਼ਰ ਨੂੰ ਕਰੇ ਕੰਟਰੋਲ
ਜੇ ਗਰਭ ਅਵਸਥਾ ਦੌਰਾਨ ਤੁਹਾਡਾ ਬਲੱਡ ਪ੍ਰੈਸ਼ਰ ਘੱਟਦਾ ਜਾਂ ਵੱਧਦਾ ਹੈ ਤਾਂ ਜੀਰੇ ਦਾ ਪਾਣੀ ਪੀਓ। ਜੀਰੇ 'ਚ ਪੋਟਾਸ਼ੀਅਮ ਭਰਪੂਰ ਮਾਤਰਾ 'ਚ ਹੁੰਦਾ ਹੈ ਜਿਸ ਨਾਲ ਬਲੱਡ ਪ੍ਰੈਸ਼ਰ ਕੰਟਰੋਲ 'ਚ ਰਹਿੰਦਾ ਹੈ।

ਰੋਗਾਂ ਨਾਲ ਲੜਨ ਦੀ ਸਮਰਥਾ
ਜੀਰੇ ਦੇ ਪਾਣੀ 'ਚ ਆਇਰਨ, ਪੋਟਾਸ਼ੀਅਮ, ਵਿਟਾਮਿਨ ਏ, ਸੀ ਭਰਪੂਰ ਮਾਤਰਾ 'ਚ ਹੁੰਦਾ ਹੈ ਜਿਸ ਨੂੰ ਪੀਣ ਨਾਲ ਰੋਗਾਂ ਨਾਲ ਲੜਨ ਦੀ ਸਮਰਥਾ ਵੱਧਦੀ ਹੈ।

ਕਬਜ਼ ਅਤੇ ਐਸੀਡਿਟੀ
ਗਰਭ ਅਵਸਥਾ ਦੌਰਾਨ ਜ਼ਿਆਦਾਤਰ ਔਰਤਾਂ 'ਚ ਇਹ ਦਿੱਕਤ ਦੇਖਣ ਨੂੰ ਮਿਲਦੀ ਹੈ ਜੇ ਰੋਜ਼ਾਨਾ ਇਕ ਅੰਤਰਾਲ ਦੇ ਬਾਅਦ ਜੀਰੇ ਦਾ ਪਾਣੀ ਪੀਤਾ ਜਾਵੇ ਤਾਂ ਢਿੱਡ 'ਚ ਗੈਸ ਘੱਟ ਬਣਦੀ ਹੈ ਅਤੇ ਖ਼ਾਣਾ ਆਸਾਨੀ ਨਾਲ ਪਚ ਜਾਂਦਾ ਹੈ।

ਉਲਟੀ ਆਉਣਾ
ਜੇ ਤੁਹਾਨੂੰ ਗਰਭ ਅਵਸਥਾ ਦੌਰਾਨ ਮਾਰਨਿੰਗ ਸਿਕਨੈੱਸ ਜਾਂ ਉਲਟੀ ਦੀ ਸਮੱਸਿਆ ਹੈ ਤਾਂ ਜੀਰੇ ਦਾ ਪਾਣੀ ਕਾਫ਼ੀ ਫ਼ਾਇਦੇਮੰਦ ਹੈ। ਜੀਰੇ ਦੇ ਪਾਊਡਰ ਨੂੰ 1 ਗਲਾਸ ਪਾਣੀ 'ਚ ਮਿਲਾਓ। ਫਿਰ ਇਸ 'ਚ ਸੇਂਧਾ ਨਮਕ ਅਤੇ ਨਿੰਬੂ ਦਾ ਰਸ ਮਿਲਾ ਕੇ ਪੀਓ। ਇਸ ਨਾਲ ਉਲਟੀ ਦੀ ਸਮੱਸਿਆ ਤੋਂ ਰਾਹਤ ਮਿਲੇਗੀ।


cherry

Content Editor

Related News