ਤਾਲਾਬੰਦੀ ਦੌਰਾਨ ਡਿਲਿਵਰੀ ਦੀ ਤਰੀਕ ਹੈ ਤਾਂ ਜਨਾਨੀਆਂ ਇਨ੍ਹਾਂ ਗੱਲਾਂ ਦਾ ਰੱਖਣ ਧਿਆਨ

05/30/2020 2:42:33 PM

ਨਵੀਂ ਦਿੱਲੀ : ਗਰਭ ਅਵਸਥਾ ਦੌਰਾਨ ਜਨਾਨੀਆਂ ਨੂੰ ਆਪਣੇ ਖਾਣ-ਪੀਣ ਅਤੇ ਸਿਹਤ ਤੋਂ ਲੈ ਕੇ ਹਰ ਛੋਟੀ-ਵੱਡੀ ਗੱਲ ਦਾ ਧਿਆਨ ਰੱਖਣਾ ਪੈਂਦਾ ਹੈ। ਉਥੇ ਹੀ ਜਨਾਨੀਆਂ ਗਰਭ ਅਵਸਥਾ ਦੇ ਆਖਰੀ ਮਹੀਨੇ ਵਿਚ ਡਿਲਿਵਰੀ ਦੀ ਤਰੀਕ ਨੂੰ ਲੈ ਕੇ ਵੀ ਤਿਆਰੀਆਂ ਸ਼ੁਰੂ ਕਰ ਦਿੰਦੀਆਂ ਹਨ ਪਰ ਜੇਕਰ ਤੁਹਾਡੀ ਡਿਲਿਵਰੀ ਦੀ ਤਰੀਕ ਤਾਲਾਬੰਦੀ ਵਿਚ ਹੈ ਤਾਂ ਤੁਸੀਂ ਪਰੇਸ਼ਾਨ ਨਾ ਹੋਵੋ, ਕਿਉਂਕਿ ਕੁੱਝ ਗੱਲਾਂ ਦਾ ਧਿਆਨ ਰੱਖ ਕੇ ਤੁਸੀਂ ਤਾਲਾਬੰਦੀ ਵਿਚ ਵੀ ਆਪਣੀ ਡਿਲਿਵਰੀ ਨੂੰ ਆਸਾਨ ਬਣਾ ਸਕਦੇ ਹੋ।

ਸਮੇਂ 'ਤੇ ਟੀਕਾਕਰਣ ਕਰਵਾਓ
ਤਾਲਾਬੰਦੀ ਹੈ ਇਹ ਸੋਚ ਕੇ ਆਪਣਾ ਰੋਜ਼ਾਨਾ ਚੈਕਅੱਪ ਖੁੰਝਣ ਨਾ ਦਿਓ ਅਤੇ ਸਮੇਂ 'ਤੇ ਟੀਕਾਕਰਣ ਕਰਵਾਓ। ਹਾਲਾਂਕਿ ਘਰੋਂ ਬਾਹਰ ਜਾਂਦੇ ਸਮੇਂ ਮੂੰਹ 'ਤੇ ਮਾਸਕ, ਹੱਥਾਂ 'ਤੇ ਦਸਤਾਨੇ ਪਾਓ ਅਤੇ ਸਮਾਜਕ ਦੂਰੀ ਦਾ ਧਿਆਨ ਰੱਖੋ। ਬੱਚੇ ਦੇ ਜਨਮ ਦੇ ਬਾਅਦ ਵੀ ਟੀਕਾ ਲਗਵਾਉਂਦੇ ਰਹੋ।

ਘਬਰਾਉਣ ਦੀ ਨਹੀਂ ਜ਼ਰੂਰਤ
ਕੋਰੋਨਾ ਵਾਇਰਸ ਕਾਰਨ ਹਸਪਤਾਲਾਂ ਵਿਚ ਇਸ ਗੱਲ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ ਕਿ ਗਰਭਵਤੀ ਜਨਾਨੀਆਂ ਨੂੰ ਦੂਜੇ ਮਰੀਜਾਂ ਤੋਂ ਵੱਖ ਰੱਖਿਆ ਜਾਵੇ। ਅਜਿਹੇ ਵਿਚ ਮਹਾਮਾਰੀ ਦੇ ਚਲਦੇ ਘਰ ਵਿਚ ਡਿਲਿਵਰੀ ਦੇ ਬਾਰੇ ਵਿਚ ਨਾ ਸੋਚੋ, ਕਿਉਂਕਿ ਤਾਲਾਬੰਦੀ ਕਾਰਨ ਫਿਲਹਾਲ ਸੁਵਿਧਾਵਾਂ ਬਹੁਤ ਘੱਟ ਹਨ।

ਬੱਚੇ ਨੂੰ ਚੁੱਕਣ ਤੋਂ ਪਹਿਲਾਂ ਚੰਗੀ ਤਰ੍ਹਾਂ ਹੱਥ ਧੋਵੋ
ਚਾਹੇ ਹੀ ਤੁਸੀਂ ਤੰਦਰੂਸਤ ਹੋ ਪਰ ਇਸ ਮਹਾਮਾਰੀ ਦੇ ਸਮੇਂ ਰਿਸਕ ਲੈਣਾ ਠੀਕ ਨਹੀਂ ਹੈ। ਇਸ ਲਈ ਬੱਚੇ ਨੂੰ ਛੂਹਣ ਤੋਂ ਪਹਿਲਾਂ ਹੱਥਾਂ ਨੂੰ ਚੰਗੀ ਤਰ੍ਹਾਂ ਨਾਲ ਧੋਵੋ। ਮਾਸਕ ਪਾਓ ਅਤੇ ਬੱਚੇ ਦੇ ਚਿਹਰੇ ਨੂੰ ਵਾਰ-ਵਾਰ ਨਾ ਛੂਹੋ। ਦੁੱਧ ਪਿਲਾਉਂਦੇ ਸਮੇਂ ਸਾਫ਼-ਸਫਾਈ ਦਾ ਪੂਰਾ ਧਿਆਨ ਰੱਖੋ। ਯਾਦ ਰੱਖੋ ਕਿ ਬੱਚੇ ਦੀ ਸੁਰੱਖਿਆ ਤੁਹਾਡੀ ਸਭ ਤੋਂ ਪਹਿਲੀ ਜ਼ਿੰ‍ਮੇਦਾਰੀ ਹੈ ।

ਦੋਸ‍ਤਾਂ ਅਤੇ ਰਿਸ਼‍ਤੇਦਾਰਾਂ ਤੋਂ ਦੂਰ ਰਹੇ
ਤੁਹਾਡੇ ਮਾਂ ਬਨਣ ਦੀ ਖੁਸ਼ੀ ਤੁਹਾਡੇ ਦੋਸਤਾਂ ਅਤੇ ਰਿਸ਼ਤੇਦਾਰਾਂ ਨੂੰ ਵੀ ਹੋਵੇਗੀ ਪਰ ਬਿਹਤਰ ਹੋਵੇਗਾ ਕਿ ਫਿਲਹਾਲ ਉਨ੍ਹਾਂ ਨੂੰ ਮਿਲਣ ਲਈ ਨਹੀਂ ਸੱਦੋ। ਮਾਂ ਅਤੇ ਬੱਚੇ ਦੀ ਸਿਹਤ ਲਈ ਬਿਹਤਰ ਹੋਵੇਗਾ ਕਿ ਦੋਸ‍ਤਾਂ ਅਤੇ ਰਿਸ਼‍ਤੇਦਾਰਾਂ ਤੋਂ ਥੋੜ੍ਹੀ ਦੂਰੀ ਬਣਾ ਕੇ ਰੱਖੀ ਜਾਵੇ।


cherry

Content Editor

Related News