ਇਟਲੀ ''ਚ ਯਾਤਰਾ ਕਰਨ ਲਈ 5 ਸਭ ਤੋਂ ਖੂਬਸੂਰਤ ਜਗ੍ਹਾਵਾਂ

06/03/2020 11:09:58 AM

ਨਵੀਂ ਦਿੱਲੀ : ਜੇਕਰ ਤੁਸੀਂ ਵੀ ਭਾਰਤ ਤੋਂ ਬਾਹਰ ਘੁੰਮਣ ਦੀ ਯੋਜਨਾ ਬਣਾ ਰਹੇ ਹੋ ਤਾਂ ਅਜਿਹੇ ਵਿਚ ਇਟਲੀ ਘੁੰਮਣ ਜਾਣਾ ਚੰਗਾ ਬਦਲ ਹੈ। ਇੱਥੋਂ ਦੀ ਖੂਬਸੂਰਤੀ, ਇਤਿਹਾਸਿਕ ਸਮਾਰਕ, ਸੁੰਦਰ ਕਲਾਕਾਰੀ ਕਿਸੇ ਦਾ ਵੀ ਮਨ ਆਸਾਨੀ ਨਾਲ ਮੋਹ ਸਕਦੀ ਹੈ। ਇਸ ਦੇ ਨਾਲ ਹੀ ਇਸ ਨੂੰ ਦੁਨੀਆ ਦਾ ਸਭ ਤੋਂ ਰੋਮਾਂਟਿਕ ਦੇਸ਼ ਮੰਨਿਆ ਗਿਆ ਹੈ। ਚੱਲੋ ਅੱਜ ਅਸੀਂ ਤੁਹਾਨੂੰ ਇਟਲੀ ਦੇ 5 ਸ਼ਹਿਰਾਂ ਦੇ ਬਾਰੇ ਵਿਚ ਦੱਸਦੇ ਹਾਂ, ਜਿੱਥੇ ਤੁਸੀਂ ਛੁੱਟੀਆਂ ਦਾ ਮਜ਼ਾ ਲੈ ਸਕਦੇ ਹੋ।  

ਰੋਮ
ਇਟਲੀ ਨੂੰ ਦੁਨੀਆ ਦੇ ਸਭ ਤੋਂ ਸੁੰਦਰ ਅਤੇ ਰੋਮਾਂਟਿਕ ਦੇਸ਼ ਮੰਨਿਆ ਜਾਂਦਾ ਹੈ। ਇਟਲੀ ਦਾ ਰੋਮ ਸ਼ਹਿਰ ਪਾਰਟਨਰ ਨਾਲ ਛੁੱਟੀਆਂ ਮਨਾਉਣ ਲਈ ਸਹੀ ਹੈ। ਇੱਥੇ ਦੀ ਸੁੰਦਰ ਕਲਾਕਾਰੀ ਤੁਹਾਡਾ ਮਨ ਮੋਹ ਲਵੇਗੀ। ਫ਼ੈਸ਼ਨ, ਫ਼ੂਡ ਅਤੇ ਸਿਨੇਮਾ ਦਾ ਸ਼ਹਿਰ ਕਿਹਾ ਜਾਣ ਵਾਲਾ ਰੋਮ ਲੋਕਾਂ ਵਿਚ ਕਾਫੀ ਪ੍ਰਸਿੱਧ ਹੈ। ਇੱਥੇ ਪੂਰੀ ਦੁਨੀਆ ਤੋਂ ਲੋਕ ਆਉਣਾ ਪਸੰਦ ਕਰਦੇ ਹਨ।

PunjabKesari

ਵੇਨਿਸ
ਇਟਲੀ ਦਾ ਵੇਨਿਸ ਸ਼ਹਿਰ ਰੋਮਾਂਟਿਕ ਸ਼ਹਿਰਾਂ ਵਿਚੋਂ ਇਕ ਗਿਣਿਆ ਜਾਂਦਾ ਹੈ। ਇਸ ਦੇ ਨਾਲ ਹੀ ਇਸ ਸ਼ਹਿਰ ਦੀ ਖੂਬਸੂਰਤੀ ਦੀ ਜਿੰਨੀ ਤਾਰੀਫ ਕੀਤੀ ਜਾਵੇ ਓਨੀ ਹੀ ਘੱਟ ਹੈ। ਪਾਣੀ ਨਾਲ ਭਰਿਆ ਇਹ ਸ਼ਹਿਰ ਦੇਖਣ ਵਿਚ ਬੇਹੱਦ ਸੁੰਦਰ ਹੋਣ ਦੇ ਨਾਲ-ਨਾਲ ਕਿਸੇ ਨੂੰ ਵੀ ਆਪਣੀ ਵੱਲ ਖਿੱਚਣ ਦਾ ਕੰਮ ਕਰਦਾ ਹੈ। ਅਜਿਹੇ ਵਿਚ ਤੁਸੀਂ ਆਪਣੇ ਪਾਰਟਨਰ ਨਾਲ ਬੋਟਿੰਗ ਦਾ ਮਜ਼ਾ ਲੈ ਸਕਦੇ ਹੋ।  

PunjabKesari

ਮਿਲਾਨ
ਜੇਕਰ ਤੁਸੀਂ ਫੈਸ਼ਨ ਪਸੰਦ ਕਰਦੇ ਹੋ ਤਾਂ ਇਟਲੀ ਵਿਚ ਯਾਤਰਾ ਕਰਨ ਲਈ ਇਟਲੀ ਦੇ ਮਿਲਾਨ ਸ਼ਹਿਰ ਨੂੰ ਆਪਣੀ ਘੁੰਮਣ-ਫਿਰਨ ਦੀਆਂ ਜਗ੍ਹਾਵਾਂ ਦੀ ਸੂਚੀ ਵਿਚ ਸਭ ਤੋਂ ਉਪਰ ਲਿਖੋ, ਕਿਉਂਕਿ ਮਿਲਾਨ ਆਪਣੀ ਖੂਬਸੂਰਤੀ ਅਤੇ ਫ਼ੈਸ਼ਨ ਲਈ ਜਾਣਿਆ ਜਾਂਦਾ ਹੈ। ਇੱਥੇ ਤੁਸੀਂ ਸੁੰਦਰ ਅਤੇ ਸ਼ਾਨਦਾਰ ਡਿਜ਼ਾਇਨ ਦੇ ਨਾਲ ਕਲਾਕਾਰੀ ਅਤੇ ਸਮਾਰਕਾਂ ਨੂੰ ਦੇਖ ਸਕਦੇ ਹੋ। ਇੱਥੇ ਇਕ ਪ੍ਰਸਿੱਧ ਸਿਨੇਮਾਘਰ ਹੈ ਜਿੱਥੇ ਨਾਟਕ ਪ੍ਰਦਰਸ਼ਨ ਕੀਤੇ ਜਾਂਦੇ ਹਨ।

PunjabKesari

ਵੇਰੋਨਾ
ਵੇਰੋਨਾ ਨੂੰ ਇਟਲੀ ਦੀ ਰੋਮਾਂਟਿਕ ਜਗ੍ਹਾਵਾਂ ਵਿਚੋਂ ਇਕ ਮੰਨਿਆ ਜਾਂਦਾ ਹੈ। ਇੱਥੋਂ ਦੀ ਸੈਨ ਜੇਨੋ ਚਰਚ ਲੋਕਾਂ ਵਿਚ ਸਭ ਤੋਂ ਪ੍ਰਸਿੱਧ ਧਾਰਮਿਕ ਸਥਾਨ ਹੈ ਅਤੇ ਇਸ ਦੇ ਬਾਹਰ ਸੱਭਿਆਚਾਰਕ ਸਥਾਨ ਹਨ, ਜੋ ਆਪਣੀ ਖੂਬਸੂਰਤੀ ਨਾਲ ਕਿਸੇ ਨੂੰ ਵੀ ਆਪਣੇ ਵੱਲ ਮੋਹ ਸੱਕਦੇ ਹਨ। ਇਥੇ ਤੁਸੀਂ ਲੰਬੇ ਸਮੇਂ ਤੱਕ ਸੁੰਦਰ ਸਥਾਨਾਂ ਦੀ ਯਾਤਰਾ ਕਰ ਸਕਦੇ ਹੋ।

PunjabKesari

ਫਲੋਰੈਂਸ
ਜੇਕਰ ਤੁਸੀਂ ਵਾਸਤੁਕਲਾ ਦੇਖਣ ਦੇ ਸ਼ੌਕੀਨ ਹੋ ਤਾਂ ਇਟਲੀ ਦੇ ਫਲੋਰੈਂਸ ਦੀ ਯਾਤਰਾ ਕਰਨਾ ਨਾ ਭੁੱਲੋ। ਇੱਥੇ ਤੁਹਾਨੂੰ ਇਕ ਵਾਸਤੁਕਲਾ ਚਮਤਕਾਰਾਂ ਦਾ ਇਕ ਸੰਗ੍ਰਿਹ ਘਰ ਦੇਖਣ ਨੂੰ ਮਿਲੇਗਾ। ਇਸ ਵਿਚ ਕੋਈ ਹੈਰਾਨੀ ਨਹੀਂ ਹੈ ਕਿ ਇਸ ਨੂੰ ਇਕ ਵੱਡੇ ਆਊਟਡੋਰ ਮਿਊਜ਼ੀਅਮ ਦੇ ਤੌਰ 'ਤੇ ਜਾਣਿਆ ਜਾਂਦਾ ਹੈ। ਫਲੋਰੈਂਸ ਨਿਸ਼ਚਿਤ ਰੂਪ ਨਾਲ ਇਟਲੀ ਵਿਚ ਜਾਣ ਲਈ ਸਭ ਤੋਂ ਚੰਗੀ ਜਗ੍ਹਾ ਹੈ।

PunjabKesari


cherry

Content Editor

Related News