ਜਾਣੋ 4 ਤੋਂ 14 ਸਾਲ ਤੱਕ ਦੇ ਬੱਚਿਆਂ ਨੂੰ ਰੋਜ਼ਾਨਾ ਕਿੰਨਾ ਪੀਣਾ ਚਾਹੀਦਾ ਹੈ ਪਾਣੀ?

07/07/2020 1:19:41 PM

ਨਵੀਂ ਦਿੱਲੀ : ਪਾਣੀ ਸਾਡੀ ਸਿਹਤ ਲਈ ਕਿੰਨਾ ਜ਼ਰੂਰੀ ਹੈ ਇਸ ਗੱਲ ਨੂੰ ਤਾਂ ਸਾਰੇ ਚੰਗੀ ਤਰ੍ਹਾਂ ਨਾਲ ਜਾਣਦੇ ਹਨ। ਬਾਲਗਾਂ ਨੂੰ ਦਿਨ ਵਿਚ ਘੱਟ ਤੋਂ ਘੱਟ 3 ਲਿਟਰ ਪਾਣੀ ਪੀਣਾ ਚਾਹੀਦਾ ਹੈ। ਗੱਲ ਜੇਕਰ ਵੱਢਿਆਂ ਦੀ ਕਰੀਏ ਤਾਂ ਉਨ੍ਹਾਂ ਦੇ ਸਰੀਰ ਦਾ 60 ਫ਼ੀਸਦੀ ਹਿੱਸਾ ਅਤੇ ਬੱਚਿਆਂ ਦਾ 75 ਫ਼ੀਸਦੀ ਤਰਲ ਪਦਾਰਥ ਹੁੰਦਾ ਹੈ। ਸਾਡਾ ਸਰੀਰ ਤਾਂ ਹੀ ਸਹੀ ਤਰ੍ਹਾਂ ਕੰਮ ਕਰੇਗਾ ਜੇਕਰ ਸਰੀਰ ਵਿਚ ਪਾਣੀ ਸਹੀ ਮਾਤਰਾ ਵਿਚ ਹੋਵੇਗਾ। ਇਸ ਲਈ ਪਾਣੀ ਦਾ ਸੇਵਨ ਕਰਨਾ ਬੇਹੱਦ ਜ਼ਰੂਰੀ ਹੁੰਦਾ ਹੈ। ਗੱਲ ਜੇਕਰ ਬੱਚਿਆਂ ਦੀ ਕਰੀਏ ਤਾਂ ਉਹ ਸੰਵੇਦਨਸ਼ੀਲ ਹੋਣ ਕਾਰਨ ਠੀਕ ਮਾਤਰਾ ਵਿਚ ਪਾਣੀ ਦਾ ਸੇਵਨ ਨਹੀਂ ਕਰ ਪਾਉਂਦੇ। ਅਜਿਹੇ ਵਿਚ ਡੀਹਾਈਡ੍ਰੇਸ਼ਨ, ਥਕਾਵਟ, ਕਮਜ਼ੋਰੀ ਆਦਿ ਦੀਆਂ ਪਰੇਸ਼ਾਨੀਆਂ ਦਾ ਸਾਹਮਣਾ ਕਰਣਾ ਪੈਂਦਾ ਹੈ। ਇਸ ਲਈ ਮੌਸਮ ਚਾਹੇ ਸਰਦੀ ਦਾ ਹੋਵੇ ਜਾਂ ਗਰਮੀ ਦਾ ਉਚਿਤ ਮਾਤਰਾ ਵਿਚ ਪਾਣੀ ਦਾ ਸੇਵਨ ਕਰਣਾ ਬੇਹੱਦ ਜ਼ਰੂਰੀ ਹੁੰਦਾ ਹੈ।

PunjabKesari

ਪਾਣੀ ਪੀਣ ਦੀ ਸਹੀ ਮਾਤਰਾ  
ਅਸਲ ਵਿਚ ਪਾਣੀ ਪੀਣ ਦੀ ਸਹੀ ਮਾਤਰਾ ਬੱਚਿਆਂ ਦੀ ਉਮਰ ਉੱਤੇ ਆਧਾਰਿਤ ਹੁੰਦੀ ਹੈ। ਇਸ ਦੇ ਇਲਾਵਾ ਆਸ-ਪਾਸ ਦਾ ਮਾਹੌਲ, ਤਾਪਮਾਨ, ਰੋਜ਼ਾਨਾ ਦੀਆਂ ਗਤੀਵਿਧੀਆਂ ਆਦਿ ਦੇ ਹਿਸਾਬ ਨਾਲ ਪਾਣੀ ਦਾ ਸੇਵਨ ਕੀਤਾ ਜਾਂਦਾ ਹੈ। ਇਸ ਦੇ ਨਾਲ ਹੀ ਅੱਜ ਅਸੀਂ ਤੁਹਾਨੂੰ ਬੱਚਿਆਂ ਦੀ ਉਮਰ ਦੇ ਹਿਸਾਬ ਨਾਲ ਦੱਸਦੇ ਹਾਂ ਕਿ ਇਨ੍ਹਾਂ ਨੂੰ ਕਿੰਨੇ ਪਾਣੀ ਦਾ ਸੇਵਨ ਕਰਣਾ ਚਾਹੀਦਾ ਹੈ ਤਾਂ ਕਿ ਡੀਹਾਈਡ੍ਰੇਸ਼ਨ ਦੀ ਪਰੇਸ਼ਾਨੀ ਤੋਂ ਬਚਿਆ ਜਾ ਸਕੇ। ਚੱਲੋ ਜਾਣਦੇ ਹਾਂ ਉਮਰ ਦੇ ਹਿਸਾਬ ਨਾਲ ਬੱਚਿਆਂ ਦੇ ਪਾਣੀ ਪੀਣ ਦੀ ਸਹੀ ਮਾਤਰਾ. . .
ਮਾਹਰਾਂ ਅਨੁਸਾਰ 4 ਤੋਂ 8 ਸਾਲ ਤੱਕ ਦੇ ਮੁੰਡੇ ਅਤੇ ਕੁੜੀਆਂ ਨੂੰ ਰੋਜ਼ਾਨਾ 1.1 ਤੋਂ 1.3 ਲਿਟਰ ਪਾਣੀ ਦਾ ਸੇਵਨ ਕਰਣਾ ਚਾਹੀਦਾ ਹੈ। ਇਸ ਦੇ ਬਾਅਦ 9 ਤੋਂ 14 ਸਾਲ ਤੱਕ ਦੇ ਮੁੰਡਿਆਂ ਨੂੰ 1.5 ਤੋਂ 1.7 ਲਿਟਰ ਅਤੇ ਕੁੜੀਆਂ ਨੂੰ 1.3 ਤੋਂ 1.5 ਲਿਟਰ ਪਾਣੀ ਦਾ ਸੇਵਨ ਕਰਣਾ ਚਾਹੀਦਾ ਹੈ।

ਸਰੀਰ ਦੀਆਂ ਇਨ੍ਹਾਂ ਗਤੀਵਿਧੀਆਂ ਲਈ ਜ਼ਰੂਰੀ ਹੈ ਪਾਣੀ ਦਾ ਸੇਵਨ
ਜਿਸ ਤਰ੍ਹਾਂ ਸਰੀਰ ਨੂੰ ਠੀਕ ਮਾਤਰਾ ਵਿਚ ਭੋਜਨ ਦੀ ਲੋੜ ਹੁੰਦੀ ਹੈ। ਉਸੇ ਤਰ੍ਹਾਂ ਠੀਕ ਮਾਤਰਾ ਵਿਚ ਪਾਣੀ ਮਿਲਣਾ ਵੀ ਜ਼ਰੂਰੀ ਹੈ। ਇਸ ਨਾਲ ਸਰੀਰ ਸੁਚਾਰੂ ਰੂਪ ਨਾਲ ਕੰਮ ਕਰਦਾ ਹੈ। ਪਰ ਇਸ ਦਾ ਸਹੀ ਮਾਤਰਾ ਵਿਚ ਸੇਵਨ ਨਾ ਕਰਣ ਨਾਲ ਸਰੀਰ 'ਚੋਂ ਪਸੀਨੇ ਅਤੇ ਅਤੇ ਪਿਸ਼ਾਬ ਦੇ ਰੂਪ ਵਿਚ ਬੈਕਟੀਰੀਆ ਬਾਹਰ ਨਹੀਂ ਨਿਕਲ ਪਾਉਂਦੇ ਹਨ। ਇਸ ਤਰ੍ਹਾਂ ਡੀਹਾਈਡ੍ਰੇਸ਼ਨ ਦੀ ਸਮੱਸਿਆ ਹੁੰਦੀ ਹੈ। ਇਹੀ ਸਮੱਸਿਆ ਅੱਗੇ ਚੱਲ ਕੇ ਯੂ.ਟੀ.ਆਈ., ਕਿਡਨੀ ਸਟੋਨ ਆਦਿ ਦੀ ਪਰੇਸ਼ਾਨੀ ਹੋਣ ਦੇ ਖ਼ਤਰੇ ਨੂੰ ਵਧਾਉਂਦੀ ਹੈ।

PunjabKesari

ਮਾਪੇ ਬੱਚਿਆਂ ਦੀ ਪਾਣੀ ਪੀਣ ਦੀ ਆਦਤ 'ਚ ਲਿਆਉਣ ਸੁਧਾਰ
ਵੱਢਿਆਂ ਨੂੰ ਤਾਂ ਆਪਣੀ ਜ਼ਰੂਰਤ ਦਾ ਪਤਾ ਹੁੰਦਾ ਹੈ। ਅਜਿਹੇ ਵਿਚ ਉਹ ਆਪਣੀ ਜ਼ਰੂਰਤ ਅਨੁਸਾਰ ਪਾਣੀ ਦਾ ਸੇਵਨ ਕਰਦੇ ਹਨ ਪਰ ਬੱਚਿਆਂ ਨੂੰ ਇਸ ਨਾਲ ਸਬੰਧਤ ਕੋਈ ਸਮਝ ਨਹੀਂ ਹੁੰਦੀ ਹੈ। ਉਹ ਇਸ ਗੱਲ ਨੂੰ ਸਮਝ ਨਹੀਂ ਪਾਉਂਦੇ ਕਿ ਉਨ੍ਹਾਂ ਨੂੰ ਕਦੋਂ ਅਤੇ ਕਿੰਨੇ ਪਾਣੀ ਦੀ ਲੋੜ ਹੈ। ਇਸ ਦੇ ਇਲਾਵਾ ਪਿਆਸ ਲੱਗਣ 'ਤੇ ਵੀ ਪਾਣੀ ਪੀਣਾ ਜ਼ਰੂਰੀ ਨਹੀਂ ਸਮਝਦੇ ਹਨ। ਇਸ ਤਰ੍ਹਾਂ ਉਨ੍ਹਾਂ ਨੂੰ ਡੀਹਾਈਡ੍ਰੇਸ਼ਨ ਦੀ ਪਰੇਸ਼ਾਨੀ ਦਾ ਸਾਹਮਣਾ ਕਰਣਾ ਪੈ ਸਕਦਾ ਹੈ। ਇਸ ਨਾਲ ਉਹ ਹੋਰ ਬੀਮਾਰੀਆਂ ਦੀ ਲਪੇਟ ਵਿਚ ਵੀ ਆਸਾਨੀ ਨਾਲ ਆ ਸਕਦੇ ਹਨ। ਇਸ ਲਈ ਮਾਪਿਆਂ ਨੂੰ ਉਨ੍ਹਾਂ ਦੇ ਪਾਣੀ ਪੀਣ ਦੀ ਆਦਤ ਵਿਚ ਸੁਧਾਰ ਲਿਆ ਕੇ ਉਨ੍ਹਾਂ ਨੂੰ ਸਹੀ ਮਾਤਰਾ ਵਿਚ ਪਾਣੀ ਪਿਆਉਣਾ ਚਾਹੀਦਾ ਹੈ।


cherry

Content Editor

Related News