ਬੱਚਿਆਂ ਦਾ ਕੱਦ ਲੰਮਾ ਕਰਨ ਲਈ ਖ਼ੁਰਾਕ ''ਚ ਸ਼ਾਮਲ ਕਰੋ ਇਹ ਚੀਜ਼ਾਂ

06/27/2020 3:50:17 PM

ਨਵੀਂ ਦਿੱਲੀ : ਬੱਚਿਆਂ ਦੇ ਕੱਦ ਨੂੰ ਲੈ ਕੇ ਮਾਪਿਆਂ ਨੂੰ ਬਹੁਤ ਚਿੰਤਾ ਲੱਗੀ ਰਹਿੰਦੀ ਹੈ। ਉਂਝ ਤਾਂ ਬੱਚਿਆਂ ਦਾ ਕੱਦ ਉਨ੍ਹਾਂ ਦੇ ਮਾਤਾ-ਪਿਤਾ 'ਤੇ ਹੀ ਜਾਂਦਾ ਹੈ ਪਰ ਅੱਜ-ਕਲ੍ਹ ਦੀਆਂ ਮਿਲਾਵਟੀ ਚੀਜ਼ਾਂ ਅਤੇ ਬਦਲਦੇ ਲਾਈਫ ਸਟਾਈਲ ਦਾ ਅਸਰ ਸਿੱਧਾ ਬੱਚੇ 'ਤੇ ਹੀ ਪੈਂਦਾ ਹੈ, ਜਿਸ ਵਜ੍ਹਾ ਨਾਲ ਕਈ ਵਾਰ ਸਰੀਰ ਵਿਚ ਪੋਸ਼ਕ ਤੱਤਾਂ ਦੀ ਕਮੀ ਕਾਰਨ ਬੱਚਿਆਂ ਦਾ ਕੱਦ ਛੋਟਾ ਹੀ ਰਹਿ ਜਾਂਦਾ ਹੈ। ਅਜਿਹੇ ਵਿਚ ਕਈ ਮਾਪੇ ਆਪਣੇ ਬੱਚਿਆਂ ਨੂੰ ਕੱਦ ਲੰਬਾ ਕਰਨ ਦੀਆਂ ਦਵਾਈਆਂ ਵੀ ਖੁਆਉਂਦੇ ਹਨ ਪਰ ਇਨ੍ਹਾਂ ਦਾ ਮਾੜਾ ਅਸਰ ਸਰੀਰ 'ਤੇ ਪੈਂਦਾ ਹੈ। ਅਜਿਹੇ ਵਿਚ ਬੱਚਿਆਂ ਦੀ ਖ਼ੁਰਾਕ ਵਿਚ ਕੁੱਝ ਅਜਿਹੀਆਂ ਚੀਜ਼ਾਂ ਨੂੰ ਸ਼ਾਮਲ ਕਰੋ, ਜਿਸ ਵਿਚ ਜ਼ਿਆਦਾ ਮਾਤਰਾ ਵਿਚ ਪੋਸ਼ਕ ਤੱਤ ਹੋਣ ਅਤੇ ਇਨ੍ਹਾਂ ਨਾਲ ਕੱਦ ਵੀ ਜਲਦੀ ਵਧਦਾ ਹੈ। ਆਓ ਜਾਣਦੇ ਹਾਂ ਬੱਚਿਆਂ ਦਾ ਕੱਦ ਲੰਬਾ ਕਰਨ ਲਈ ਉਨ੍ਹਾਂ ਨੂੰ ਕਿਹੋ ਜਿਹੀ ਖ਼ੁਰਾਕ ਦੇਣੀ ਚੀਹੀਦੀ ਹੈ।

PunjabKesari

ਚਿਕਨ
ਜੇ ਤੁਸੀਂ ਨਾਨਵੈੱਜ ਖਾ ਲੈਂਦੇ ਹੋ ਤਾਂ ਆਪਣੇ ਬੱਚੇ ਨੂੰ ਵੀ ਚਿਕਨ ਖਾਣ ਦੀ ਆਦਤ ਪਾਓ। ਇਸ ਨਾਲ ਸਰੀਰ ਨੂੰ ਸਾਰੇ ਪੋਸ਼ਕ ਤੱਤ ਮਿਲਦੇ ਹਨ ਅਤੇ ਸਰੀਰ ਦਾ ਵਿਕਾਸ ਵੀ ਹੁੰਦਾ ਹੈ।

PunjabKesari

ਆਂਡਾ
ਬੱਚਿਆਂ ਦਾ ਕੱਦ ਲੰਬਾ ਕਰਨ ਲਈ ਉਨ੍ਹਾਂ ਨੂੰ ਆਂਡੇ ਖੁਆਉਣੇ ਚਾਹੀਦੇ ਹਨ। ਇਨ੍ਹਾਂ ਵਿਚ ਕਾਫੀ ਮਾਤਰਾ ਵਿਚ ਪ੍ਰੋਟੀਨ ਹੁੰਦਾ ਹੈ, ਜੋ ਸਰੀਰ ਦਾ ਵਿਕਾਸ ਕਰਨ ਵਿਚ ਫ਼ਾਇਦੇਮੰਦ ਹੁੰਦਾ ਹੈ। ਅਜਿਹੇ ਵਿਚ ਆਪਣੇ ਬੱਚਿਆਂ ਨੂੰ ਰੋਜ਼ਾਨਾ ਇਕ ਆਂਡਾ ਜ਼ਰੂਰ ਖੁਆਓ।

PunjabKesari

ਓਟਸ
ਬੱਚਿਆਂ ਦਾ ਕੱਦ ਵਧਾਉਣ ਲਈ ਓਟਸ ਦੀ ਵਰਤੋਂ ਵੀ ਕਰ ਸਕਦੇ ਹੋ। ਇਨ੍ਹਾਂ ਵਿਚ ਮੌਜੂਦ ਪ੍ਰੋਟੀਨ ਬੱਚਿਆਂ ਦੇ ਵਿਕਾਸ ਲਈ ਬਹੁਤ ਜ਼ਰੂਰੀ ਹੈ।

PunjabKesari

ਦੁੱਧ
ਦੁੱਧ ਵਿਚ ਮੌਜੂਦ ਕੈਲਸ਼ੀਅਮ ਹੱਡੀਆਂ ਮਜ਼ਬੂਤ ਕਰਨ ਅਤੇ ਕੱਦ ਲੰਬਾ ਕਰਨ ਵਿਚ ਬਹੁਤ ਫ਼ਾਇਦੇਮੰਦ ਹੈ। ਰੋਜ਼ਾਨਾ ਆਪਣੇ ਬੱਚਿਆਂ ਨੂੰ ਘੱਟ ਤੋਂ ਘੱਟ 1 ਗਿਲਾਸ ਦੁੱਧ ਜ਼ਰੂਰ ਪਿਲਾਓ। ਅਜਿਹਾ ਕਰਨ ਨਾਲ ਬੱਚਿਆਂ ਦਾ ਕੱਦ ਤੇਜ਼ੀ ਵਧੇਗਾ।

PunjabKesari

ਸੋਇਆਬੀਨ
ਸੋਇਆਬੀਨ ਬੱਚਿਆਂ ਦੀਆਂ ਹੱਡੀਆਂ ਅਤੇ ਮਾਸਪੇਸ਼ੀਆਂ ਨੂੰ ਮਜ਼ਬੂਤ ਕਰਨ ਵਿਚ ਸਹਾਇਕ ਹੁੰਦਾ ਹੈ। ਇਸ ਵਿਚ ਪ੍ਰੋਟੀਨ ਭਰਪੂਰ ਮਾਤਰਾ ਵਿਚ ਮੌਜੂਦ ਹੁੰਦੀ ਹੈ।


cherry

Content Editor

Related News