ਕਿਤੇ ਤੁਹਾਡੇ ਬੱਚੇ ਦੇ ਢਿੱਡ ''ਚ ਕੀੜੇ ਤਾਂ ਨਹੀਂ, ਇਨ੍ਹਾਂ ਘਰੇਲੂ ਨੁਸਖ਼ਿਆਂ ਨਾਲ ਕਰੋ ਪਰੇਸ਼ਾਨੀ ਦਾ ਹੱਲ

07/24/2020 3:39:52 PM

ਨਵੀਂ ਦਿੱਲੀ : ਬੱਚਿਆਂ ਦੇ ਢਿੱਡ ਵਿਚ ਕੀੜੇ ਹੋਣਾ ਆਮ ਗੱਲ ਹੈ। ਕਿਉਂਕਿ ਬੱਚਿਆਂ ਨੂੰ ਨਹੀਂ ਪਤਾ ਹੁੰਦਾ ਕਿ ਉਨ੍ਹਾਂ ਨੂੰ ਕੀ ਖਾਣਾ ਚਾਹੀਦਾ ਹੈ ਅਤੇ ਕੀ ਨਹੀਂ। ਜੇਕਰ ਤੁਸੀਂ ਬੱਚੇ ਦੇ ਢਿੱਡ ਵਿਚ ਕੀੜੇ ਹੋਣ ਕਾਰਨ ਪਰੇਸ਼ਾਨ ਹੋ ਤਾਂ ਇਨ੍ਹਾਂ ਘਰੇਲੂ ਤਰੀਕਿਆਂ ਦੀ ਵਰਤੋਂ ਕਰਕੇ ਤੁਸੀਂ ਆਪਣੇ ਬੱਚੇ ਨੂੰ ਨਿਰੋਗੀ ਜ਼ਿੰਦਗੀ ਦੇ ਸਕਦੇ ਹੋ। ਆਓ ਜਾਣਦੇ ਹਾਂ ਬੱਚਿਆਂ ਦੇ ਪੇਟ 'ਚ ਕੀੜੇ ਹੋਣ 'ਤੇ ਕੀ-ਕੀ ਲੱਛਣ ਦਿੱਖਣ ਲੱਗਦੇ ਹਨ ਅਤੇ ਸਰੀਰ 'ਤੇ ਕਈ ਮਾੜੇ ਪ੍ਰਭਾਵ ਪੈਂਦੇ ਹਨ।

ਪੇਟ 'ਚ ਕੀੜੇ ਹੋਣ ਦੇ ਲੱਛਣ

  • ਬੱਚੇ ਨੂੰ ਨੀਂਦ ਨਾ ਆਉਣਾ
  • ਭੁੱਖ ਨਾ ਲੱਗਣਾ
  • ਭਾਰ ਘੱਟ ਹੋਣਾ
  • ਉਲਟੀਆਂ, ਪੇਟ ਦਰਦ ਅਤੇ ਦਸਤ ਰਹਿਣਾ


ਪੇਟ 'ਚ ਕੀੜੇ ਹੋਣ ਦਾ ਮਾੜਾ ਪ੍ਰਭਾਵ

  • ਬੱਚੇ ਨੂੰ ਜ਼ਰੂਰੀ ਪੋਸ਼ਕ ਤੱਤ ਨਹੀਂ ਮਿਲ ਪਾਉਂਦੇ।
  • ਸਰੀਰ 'ਚ ਖ਼ੂਨ ਦੀ ਘਾਟ ਹੋ ਜਾਂਦੀ ਹੈ, ਜਿਸ ਨਾਲ ਅਨੀਮੀਆ ਦੀ ਸ਼ਿਕਾਇਤ ਹੋ ਸਕਦੀ ਹੈ।
  • ਬੱਚੇ ਦਾ ਇਮਿਊਨ ਸਿਸਟਮ ਵੀ ਕਮਜ਼ੋਰ ਹੋ ਜਾਂਦਾ ਹੈ ਅਤੇ ਉਨ੍ਹਾਂ ਦਾ ਭਾਰ ਵੀ ਨਾਰਮਲ ਬੱਚਿਆਂ ਤੋਂ ਘੱਟ ਹੁੰਦਾ ਹੈ।


ਪੇਟ 'ਚੋਂ ਕੀੜੇ ਖਤਮ ਕਰਨ ਲਈ ਘਰੇਲੂ ਉਪਾਅ
1. ਪਿਆਜ਼ ਦਾ ਰਸ

ਪੇਟ 'ਚ ਕੀੜਿਆਂ ਦਾ ਨਾਸ਼ ਕਰਨ ਲਈ ਪਿਆਜ਼ ਨੂੰ ਪੀਸ ਕੇ ਰਸ ਕੱਢ ਲਓ। ਇਸ ਨੂੰ ਬੱਚੇ ਨੂੰ ਖਾਲ੍ਹੀ ਪੇਟ ਪਿਲਾਓ।

2. ਅਜਵਾਈਨ
ਅਜਵਾਈਨ ਵਿਚ ਐਂਟੀ-ਬੈਕਟਰੀਅਲ ਤੱਤ ਪਾਏ ਜਾਂਦੇ ਹਨ ਜੋ ਕੀੜਿਆਂ ਨੂੰ ਨਸ਼ਟ ਕਰ ਦਿੰਦੇ ਹਨ। ਇਸ ਲਈ ਅਜਵਾਈਨ ਦੇ ਅੱਧਾ ਗ੍ਰਾਮ ਚੂਰਨ 'ਚ ਗੁੜ ਪਾ ਕੇ ਗੋਲੀ ਬਣਾ ਕੇ ਦਿਨ 'ਚ 3 ਵਾਰ ਰੋਗੀ ਨੂੰ ਖੁਆਓ। ਇਸ ਉਪਾਅ ਨੂੰ 2-3 ਦਿਨ ਤੱਕ ਕਰਨ ਨਾਲ ਕੀੜਿਆਂ ਤੋਂ ਰਾਹਤ ਮਿਲਦੀ ਹੈ।

3. ਅਨਾਰ ਦੇ ਛਿਲਕੇ
ਅਨਾਰ ਦੇ ਛਿਲਕਿਆਂ ਨੂੰ ਸੁਕਾ ਕੇ ਇਸ ਦਾ ਚੂਰਨ ਬਣਾ ਲਓ। ਇਹ ਚੂਰਨ ਦਿਨ ਵਿਚ 3 ਵਾਰ ਇਕ-ਇਕ ਚਮਚ ਬੱਚਿਆਂ ਨੂੰ ਦਿਓ। ਕੁੱਝ ਦਿਨਾਂ ਤੱਕ ਇਸ ਦਾ ਸੇਵਨ ਕਰਨ ਨਾਲ ਕੀੜੇ ਪੂਰੀ ਤਰ੍ਹਾਂ ਨਸ਼ਟ ਹੋ ਜਾਂਦੇ ਹਨ।

4. ਨਿੰਮ ਦੇ ਪੱਤੇ
ਨਿੰਮ ਦੇ ਪੱਤੇ ਐਂਟੀਬਾਓਟਿਕ ਹੁੰਦੇ ਹਨ ਜੋ ਢਿੱਡ ਵਿਚ ਕੀੜਿਆਂ ਨੂੰ ਨਸ਼ਟ ਕਰਨ 'ਚ ਮਦਦ ਕਰਦੇ ਹਨ। ਨਿੰਮ ਦੇ ਪੱਤਿਆਂ ਨੂੰ ਪੀਸ ਕੇ ਉਸ ਵਿਚ ਸ਼ਹਿਦ ਮਿਲਾ ਕੇ ਬੱਚਿਆਂ ਨੂੰ ਖੁਆਓ। ਸਵੇਰੇ ਇਸ ਦੀ ਵਰਤੋਂ ਕਰਨਾ ਫਾਇਦੇਮੰਦ ਹੈ।

5. ਟਮਾਟਰ
ਟਮਾਟਰ ਢਿੱਡ ਦੇ ਕੀੜਿਆਂ ਨੂੰ ਨਸ਼ਟ ਕਰ ਸਕਦਾ ਹੈ। ਟਮਾਟਰ ਨੂੰ ਕੱਟ ਕੇ ਉਸ ਵਿਚ ਸੇਂਧਾ ਨਮਕ ਅਤੇ ਕਾਲੀ ਮਿਰਚ ਦਾ ਚੂਰਨ ਮਿਲਾ ਕੇ ਇਸ ਨੂੰ ਬੱਚਿਆਂ ਨੂੰ ਖਾਣ ਲਈ ਦਿਓ। ਇਹ ਚੂਰਨ ਖਾਣ ਨਾਲ ਢਿੱਡ ਵਿਚ ਕੀੜੇ ਮਰ ਕੇ ਬਾਹਰ ਨਿਕਲ ਜਾਂਦੇ ਹਨ।


cherry

Content Editor

Related News