ਜਾਣੋ, ਕਿਸ ਕਾਰਨ ਡਾਕਟਰ ਨੇ ਪੇਟ ਦੇ ਅੰਦਰ ਸੀਅ ਦਿੱਤਾ ਸੀ ਇਸ ਵਿਅਕਤੀ ਦਾ ਹੱਥ

05/22/2017 5:48:01 PM

ਮੁੰਬਈ— ਬ੍ਰਾਜੀਲ ਦੇ ਡਾਕਟਰਾਂ ਨੇ ਬੀਤੇ ਸਾਲ ਇਕ ਅਜੀਬ ਸਰਜਰੀ ਕਰ ਕਰ ਕੇ ਇਕ ਮਸ਼ੀਨ ਆਪਰੇਟਰ ਦੇ ਹੱਥ ਨੂੰ ਕੱਟਣ ਤੋਂ ਬਚਾ ਲਿਆ ਸੀ। ਮਸ਼ੀਨ ''ਚ ਫੱਸ ਜਾਣ ਕਾਰਨ ਕਾਲੋਰਸ ਮੈਰਿਓਟੀ ਦੇ ਖੱਬੇ ਹੱਥ ਦੀ ਪੂਰੀ ਸਕਿਨ ਅਤੇ ਮਾਂਸ ਉੱਖੜ ਗਿਆ ਸੀ। ਉਦੋਂ ਸਰਜਰੀ ਦੁਆਰਾ ਉਨ੍ਹਾਂ ਦੇ ਹੱਥ ਨੂੰ ਉਨ੍ਹਾਂ ਦੇ ਪੇਟ ਦੇ ਨਾਲ ਸੀਅ ਦਿੱਤਾ ਗਿਆ ਸੀ। ਹੁਣ ਇਹ ਡਾਕਟਰ ਉਸ ਹਥੇਲੀ ''ਚ ਉਂਗਲਾਂ ਬਣਾ ਕੇ ਇਕ ਹੋਰ ਚਮਤਾਕਾਰੀ ਕੰਮ ਕਰਨ ਜਾ ਰਹੇ ਹਨ। ਅੱਜ ਅਸੀਂ ਤੁਹਾਨੂੰ ਇਸ ਸੰਬੰਧੀ ਪੂਰੀ ਕਹਾਣੀ ਦੱਸ ਰਹੇ ਹਾਂ।
1. ਸਾਓ ਲੁਡਗੇਰਾ, ਬ੍ਰਾਜੀਲ ਦੇ ਕਾਲੋਰਸ ਇਕ ਪਲਾਸਟਿਕ ਕੱਪ-ਪਲੇਟ ਬਣਾਉਣ ਨਾਲੀ ਫੈਕਟਰੀ ''ਚ ਮਸ਼ੀਨ ਆਪਰੇਟਰ ਦਾ ਕੰਮ ਕਰਦੇ ਸਨ।
2. ਬੀਤੇ ਸਾਲ ਉਨ੍ਹਾਂ ਦਾ ਖੱਬਾ ਹੱਥ ਮਸ਼ੀਨ ਦੇ ਦੋ ਪੱਟਿਆਂ ''ਚ ਫੱਸ ਕੇ ਖਿੱਚਣ ਲੱਗਿਆ ਸੀ। ਕਾਲੋਰਸ ਨੇ ਜ਼ੋਰ ਲਗਾਇਆ ਤਾਂ ਹੱਥ ਤਾਂ ਬਾਹਰ ਆ ਗਿਆ ਪਰ ਉਸ ਦੇ ਅੱਗੇ ਅਤੇ ਪਿੱਛੇ ਦੀ ਸਕਿਨ, ਮਾਂਸ ਅਤੇ ਦੋ ਉਂਗਲਾਂ ਦੇ ਉੱਪਰੀ ਸਿਰੇ ਉੱਖੜ ਗਏ ਸਨ।
3. ਡਾਕਟਰ ਬਰਾਂਡਾਓ ਨੇ ਕਾਲੋਰਸ ਦੇ ਹੱਥ ਨੂੰ ਬਚਾਉਣ ਲਈ ਉਸ ਦੇ ਪੇਟ ''ਚ ਦੱਸ ਸੈਂਟੀਮੀਟਰ ਦਾ ਕੱਟ ਬਣਾ ਕੇ ਉਸ ਦੇ ਜਖਮੀ ਹੱਥ ਨੂੰ ਪੇਟ ਦੇ ਅੰਦਰ ਸੀਅ ਦਿੱਤਾ।
4. ਕਾਲੋਰਸ ਦਾ ਹੱਥ 42 ਦਿਨਾਂ ਤੱਕ ਉਨ੍ਹਾਂ ਦੇ ਪੇਟ ''ਚ ਰਿਹਾ। 
5. 42 ਦਿਨਾਂ ਬਾਅਦ ਜਦੋਂ ਡਾਕਟਰ ਨੇ ਹੱਥ ਨੂੰ ਪੇਟ ''ਚੋਂ ਬਾਹਰ ਕੱਢਿਆ ਤਾਂ ਉਸ ''ਤੇ ਸਕਿਨ ਦੀ ਇਕ ਤਹਿ ਬਣ ਚੁੱਕੀ ਸੀ ਅਤੇ ਉੱਪਰੀ ਸਿਰੇ ''ਤੇ ਮਾਂਸ ਜਮਾਂ ਹੋ ਚੁੱਕਿਆ ਸੀ। ਅੰਗੂਠਾ ਅਤੇ ਹੋਰ ਦੂਜੇ ਹਿੱਸੇ ਜੁੜ ਚੁੱਕੇ ਸਨ।  ਡਾਕਟਰ ਨੇ ਇਕ ਹੋਰ ਸਰਜਰੀ ਕਰ ਅੰਗੂਠੇ ਨੂੰ ਬਾਕੀ ਹਿੱਸਿਆਂ ਤੋਂ ਵੱਖ ਕੀਤਾ।
6. ਇਸ ਦੇ ਕੁਝ ਹਫਤਿਆਂ ਬਾਅਦ ਡਾਕਟਰ ਨੇ ਕਾਲੋਰਸ ਦੇ ਪੱਟ ''ਚੋਂ ਸਕਿਨ ਲੈ ਕੇ ਉਸ ਦੇ ਹੱਥ ਦੀ ਗ੍ਰਾਫਟਿੰਗ ਕੀਤੀ।
7. ਅੱਜ ਕਾਲੋਰਸ ਦਾ ਹੱਥ ਇਕ ਬਾਕਸਿੰਗ ਦਸਤਾਨੇ ਦੀ ਤਰ੍ਹਾਂ ਦਿੱਸਦਾ ਹੈ।
8. ਹੁਣ ਡਾਕਟਰ ਉਸ ਦੇ ਹੱਥ ਦਾ ਇਕ ਹੋਰ ਆਪਰੇਸ਼ਨ ਕਰ ਕੇ ਉਂਗਲਾਂ ਕੱਢਣ ਦੀ ਕੋਸ਼ਿਸ਼ ਕਰਨਗੇ।

Related News