ਜਾਣੋ, ਭਾਰਤ ਦੇ ''ਭੂਤਹਾ'' ਹਾਈਵੇ ਬਾਰੇ, ਜਿੱਥੋ ਲੰਘਣਾ .....

05/26/2017 5:57:53 PM


ਨਵੀਂ ਦਿੱਲੀ— ਰਾਤ ਨੂੰ ਲੰਬੀ ਡ੍ਰਾਈਵ ਦਾ ਆਪਣਾ ਵੱਖਰਾ ਹੀ ਮਜ਼ਾ ਹੈ। ਦਿਨ ਦੇ ਮੁਕਾਬਲੇ ਲੋਕ ਰਾਤ ਨੂੰ ਸਫਰ ਕਰਨਾ ਜ਼ਿਆਦਾ ਪਸੰਦ ਕਰਦੇ ਹਨ। ਜੇ ਤੁਹਾਨੂੰ ਵੀ ਰਾਤ ਨੂੰ ਡ੍ਰਾਈਵ ਕਰਨਾ ਚੰਗਾ ਲੱਗਦਾ ਹੈ ਤਾਂ ਤੁਹਾਨੂੰ ਭਾਰਤ ਦੇ ਕੁਝ ਹਾਈਵੇ ਤੋਂ ਸਾਵਧਾਨ ਰਹਿਣ ਦੀ ਲੋੜ ਹੈ। ਇਸ ਬਾਰੇ ਮਿਲੀ ਕਿਸੇ ਵੀ ਜਾਣਕਾਰੀ ਦੀ ਪੁਸ਼ਟੀ ਨਹੀਂ ਹੋਈ ਹੈ। ਇਸ ਲਈ ਇਨਾਂ ਜਗ੍ਹਾ ਬਾਰੇ ਪੜ੍ਹ ਕੇ ਤੁਸੀਂ ਖੁਦ ਫੈਸਲਾ ਕਰਨਾ। ਅੱਜ ਅਸੀਂ ਤੁਹਾਨੂੰ ਭਾਰਤ ਦੇ ਕੁਝ 'ਭੂਤਹਾ' ਕਹੇ ਜਾਣ ਵਾਲੇ ਹਾਈਵੇ ਬਾਰੇ ਦੱਸ ਰਹੇ ਹਾਂ।
1. ਕਸਾਰਾ ਘਾਟ, ਮੁੰਬਈ-ਨਾਸਿਕ ਹਾਈਵੇ
ਮੁੰਬਈ-ਨਾਸਿਕ ਹਾਈਵੇ ਦਾ ਕਸਾਰਾ ਘਾਟ ਇੰਨ੍ਹਾਂ ਡਰਾਵਨਾ ਹੈ ਕਿ ਇੱਥੇ ਭੂਤ ਦੇਖਣ ਦਾ ਅਹਿਸਾਸ ਹੋਣ ਦੇ ਕਈ ਕਿੱਸੇ ਸਾਹਮਣੇ ਆ ਚੁੱਕੇ ਹਨ। ਲੋਕਾਂ ਮੁਤਾਬਕ ਉਨ੍ਹਾਂ ਨੇ ਰਾਤ ਨੂੰ ਇੱਥੇ ਅਜੀਬ ਸ਼ੋਰ ਦੀਆਂ ਅਵਾਜਾਂ ਸੁਣੀਆਂ ਹਨ ਅਤੇ ਇੱਥੇ ਰੁੱਕਣ ਵਾਲਿਆਂ ਦੀ ਹੱਤਿਆ ਵੀ ਹੋ ਚੁੱਕੀ ਹੈ।
2. ਰਾਂਚੀ-ਜਮਸ਼ੇਦਪੁਰ  NH-33
ਕਹਿਣ ਨੂੰ ਤਾਂ ਇਹ ਹਾਈਵੇ ਹੈ ਪਰ ਰਾਤ ਵੇਲੇ ਇਸ ਦਾ ਰਵੱਈਆ ਅਜੀਬ ਤਰ੍ਹਾਂ ਦਾ ਹੋ ਜਾਂਦਾ ਹੈ। ਇੱਥੇ ਹੋਈਆਂ ਅਨੇਕਾਂ ਦੁਰਘਟਨਾਵਾਂ ਇਸ ਦਾ ਸਬੂਤ ਹਨ। ਸਿੱਧੇ ਸਬਦਾਂ 'ਚ ਭੂਤ ਕਾਰਨ ਇੱਥੇ ਜ਼ਿਆਦਾ ਹਾਦਸੇ ਹੁੰਦੇ ਹਨ। ਇਸ ਹਾਈਵੇ ਨੂੰ ਰਾਤ ਨੂੰ ਪਾਰ ਕਰਨ ਤੋਂ ਲੋਕ ਇਸ ਲਈ ਡਰਦੇ ਹਨ ਕਿਉਂਕਿ ਇਸ ਦੇ ਦੋਹੀਂ ਪਾਸੀ ਮੰਦਰ ਹੈ। ਲੋਕਾਂ ਦਾ ਮੰਨਣਾ ਹੈ ਕਿ ਇਨ੍ਹਾਂ ਮੰਦਰਾਂ 'ਚ ਪੂਜਾ ਕੀਤੇ ਬਿਨਾ ਜਾਣ ਵਾਲੇ ਲੋਕਾਂ ਨੂੰ ਭੂਤ ਪਰੇਸ਼ਾਨ ਕਰਦੇ ਹਨ।
3. ਦਿੱਲੀ ਕੰਟੋਨਮੇਂਟ ਰੋਡ
ਭਾਰਤ ਦੀ ਰਾਜਧਾਨੀ ਦਿੱਲੀ 'ਚ ਕੰਟੋਨਮੇਂਟ ਰੋਡ ਇਕ ਭੂਤਹਾ ਜਗ੍ਹਾ ਹੈ। ਇਸ ਰਸਤੇ 'ਤੇ ਚਿੱਟੀ ਸਾੜ੍ਹੀ ਵਾਲੀ ਔਰਤ ਦਿੱਸਦੀ ਹੈ। ਇੱਥੋਂ ਲੰਘਣ ਵਾਲੇ ਹਰ ਯਾਤਰੀ ਨੇ ਇਸ ਔਰਤ ਨੂੰ ਦੇਖਿਆ ਹੈ।
4. ਅੰਨਾ ਫਲਾਈਓਵਰ (ਚੇਨੰਈ)
ਚੇਨੰਈ ਸਥਿਤ ਅੰਨਾ ਫਲਾਈਓਵਰ ਬਹੁਤ ਖਤਰਨਾਕ ਰਸਤਾ ਹੈ। ਇੱਥੇ ਦਿਨ ਅਤੇ ਰਾਤ ਦੋਹਾਂ ਵੇਲੇ ਲੋਕਾਂ ਨੂੰ ਬਹੁਤ ਅਜੀਬ ਅਵਾਜਾਂ ਸੁਣਾਈ ਦਿੰਦੀਆਂ ਹਨ, ਜੋ ਚੰਗੇ-ਚੰਗੇ ਦੀ ਹਾਲਤ ਖਰਾਬ ਕਰ ਦਿੰਦੀਆਂ ਹਨ।
5. ਮਾਰਵੇ-ਮੱਡ ਆਈਲੈਂਡ ਰੋਡ
ਮੁੰਬਈ ਦਾ ਮੱਡ ਆਈਲੈਂਡ ਜਿਨ੍ਹਾਂ ਖੂਬਸੂਰਤ ਹੈ ਉਸ ਤੱਕ ਪਹੁੰਚਣ ਦਾ ਰਸਤਾ ਉਨ੍ਹਾਂ ਹੀ ਡਰਾਵਨਾ ਹੈ। ਇਸ ਰੋਡ 'ਤੇ ਰਾਤ ਵੇਲੇ ਅਜੀਬ ਪਰਛਾਵੇਂ ਲੰਘਦੇ ਦੇਖੇ ਜਾਂਦੇ ਹਨ, ਜੋ ਲੋਕਾਂ ਤੋਂ ਲਿਫਟ ਮੰਗਦੇ ਹਨ। ਨਾ ਕਹਿਣ 'ਤੇ ਵੀ ਉਹ ਖੁਦ ਪਿੱਛੇ ਬੈਠ ਜਾਂਦੇ ਹਨ। ਜਿਸ ਕਾਰਨ ਦੁਰਘਟਨਾਵਾਂ ਹੋ ਜਾਂਦੀਆਂ ਹਨ।
6. ਦੁਮਾਸ ਬੀਚ, ਗੁਜਰਾਤ
ਗੁਜਰਾਤ ਸਥਿਤ ਦੁਮਾਸ ਬੀਚ 'ਤੇ ਹਿੰਦੂਆਂ ਦੀਆਂ ਲਾਸ਼ਾਂ ਦਾ ਅੰਤਿਮ ਸੰਸਕਾਰ ਕੀਤਾ ਜਾਂਦਾ ਹੈ। ਪਰ ਸ਼ਾਮ ਦੇ ਬਾਅਦ ਇੱਥੇ ਕੋਈ ਨਹੀਂ ਰੁੱਕਦਾ। ਕਿਉਂਕਿ ਲੋਕਾਂ ਨੂੰ ਅਕਸਰ ਇੱਥੇ ਅਜੀਬ ਅਵਾਜਾਂ ਸੁਣਾਈ ਦਿੰਦੀਆਂ ਹਨ। ਇੱਥੇ ਕੁਝ ਗਤੀਵਿਧੀਆਂ ਕਿਸੇ ਦੇ ਹੋਣ ਦਾ ਅਹਿਸਾਸ ਕਰਵਾਉਂਦੀਆਂ ਹਨ। ਇੱਥੇ ਮਰੇ ਹੋਏ ਲੋਕਾਂ ਦੀ ਰੂਹਾਂ ਹਰ ਵੇਲੇ ਮੌਜੂਦ ਰਹਿੰਦੀਆਂ ਹਨ।
7. ਚੁੜੈਲ ਬਾੜੀ ਦਾ ਰਸਤਾ (ਸ਼ਿਮਲਾ)
ਚੁੜੈਲ ਬਾੜੀ ਸ਼ਿਮਲਾ 'ਚ ਹੀ ਨਵਭਾਰ ਤੋਂ ਛੋਟਾ ਸ਼ਿਮਲਾ ਜਾਣ ਵਾਲੇ ਇਕ ਹਾਈਵੇ 'ਚ ਸਥਿਤ ਹੈ। ਇਹ ਉਹ ਜਗ੍ਹਾ ਹੈ ਜਿੱਥੇ ਆਉਣ ਵਾਲੇ ਵਾਹਨ ਦੀ ਗਤੀ ਖੁਦ ਹੀ ਹੋਲੀ ਹੋ ਜਾਂਦੀ ਹੈ। ਤੁਸੀਂ ਚਾਹੇ ਕਿੰਨੀ ਵੀ ਰੇਸ ਦੇ ਲਓ ਜਾਂ ਚਾਹੇ ਕਿੰਨਾ ਵੀ ਐਕਸੀਲੇਟਰ ਦਬਾ ਲਓ ਪਰ ਗੱਡੀ ਦੀ ਗਤੀ ਹੋਲੀ ਹੀ ਰਹਿੰਦੀ ਹੈ।
8. ਮੁੰਬਈ-ਗੋਆ ਹਾਈਵੇ
ਮੁੰਬਈ-ਗੋਆ ਹਾਈਵੇ 'ਤੇ ਹੁਣ ਤੱਕ ਸੈਂਕੜਾਂ ਹਾਦਸੇ ਹੋ ਚੁੱਕੇ ਹਨ। ਇਨ੍ਹਾਂ ਹਾਦਸਿਆਂ 'ਚ ਬਚੇ ਵਿਅਕਤੀਆਂ ਮੁਤਾਬਕ ਰਾਤ ਵੇਲੇ ਗੱਡੀ ਚਲਾਉਂਦੇ ਹੋਏ ਉਨ੍ਹਾਂ ਸਾਹਮਣੇ ਅਚਾਨਕ ਇਕ ਵਿਅਕਤੀ ਆ ਗਿਆ ਸੀ ਅਤੇ ਗੱਡੀ ਰੋਕਣ ਦਾ ਇਸ਼ਾਰਾ ਕਰ ਰਿਹਾ ਸੀ। ਉਸ ਵਿਅਕਤੀ ਦੇ ਦਿੱਸਣ 'ਤੇ ਗੱਡੀ ਦੀ ਸੰਤੁਲਨ ਬਣਾਈ ਰੱਖਣਾ ਮੁਸ਼ਕਲ ਹੋ ਜਾਂਦਾ ਹੈ।
9. ਦਿੱਲੀ-ਜੈਪੁਰ ਹਾਈਵੇ
ਭਾਨਗੜ੍ਹ ਦੇ ਕਿਲਾ ਭੂਤਹਾ ਜਗ੍ਹਾ ਦੇ ਨਾਂ ਨਾਲ ਪ੍ਰਸਿੱਧ ਹੈ। ਇਹ ਸਰਕਾਰੀ ਹੁਕਮ ਹੈ ਕਿ ਇਸ ਕਿਲੇ 'ਚ ਰਾਤ ਸਮੇਂ ਕੋਈ ਨਹੀਂ ਰੁੱਕ ਸਕਦਾ। ਰਾਤ ਵੇਲੇ ਇੱਥੋਂ ਦੀਆਂ ਸੜਕਾਂ ਬਹੁਤ ਗੁੰਮਰਾਹ ਕਰਨ ਵਾਲੀਆਂ ਹੋ ਜਾਂਦੀਆਂ ਹਨ। ਇਸ ਲਈ ਰਾਤ ਵੇਲੇ ਇੱਥੋਂ ਗੱਡੀਆਂ ਦਾ ਲੰਘਣਾ ਬੰਦ ਹੋ ਜਾਂਦਾ ਹੈ।
10. ਸਟੇਟ ਹਾਈਵੇ NH 49
ਇਸ ਹਾਈਵੇ ਨੂੰ ਈਸਟ ਕੋਸਟ ਰੋਡ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਹ ਪੱਛਮੀ ਬੰਗਾਲ ਨੂੰ ਤਾਮਿਲਨਾਡੂ ਨਾਲ ਜੋੜਦਾ ਹੈ। ਚੇਨੰਈ ਤੋਂ ਪਾਂਡੀਚੇਰੀ ਦੇ 'ਚ ਦਾ ਰਸਤਾ ਕਾਫੀ ਡਰਾਵਨਾ ਹੈ। ਕਿਉਂਕਿ ਇਸ ਹਾਈਵੇ ਤੋਂ ਲੰਘਣ ਵਾਲੇ ਡਰਾਈਵਰਾਂ ਦਾ ਕਹਿਣਾ ਹੈ ਕਿ ਅਚਾਨਕ ਇਕ ਚਿੱਟੀ ਸਾੜ੍ਹੀ ਪਾਈ ਔਰਤ ਦਿਖਾਈ ਦਿੰਦੀ ਹੈ।


Related News