ਸ਼ਿਮਰ ਮੇਕਅੱਪ ਕਰਦੇ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ

02/22/2018 3:00:22 PM

ਨਵੀਂ ਦਿੱਲੀ—ਦੋ ਬਿਨ੍ਹਾਂ ਬੋਲੇ ਹੀ ਦਿਲ ਦਾ ਹਾਲ ਬਿਆਨ ਕਰ ਜਾਵੇ, ਉਹ ਸਿਰਫ ਅੱਖਾਂ ਹੀ ਹੁੰਦੀਆਂ ਹਨ। ਕੁਝ ਔਰਤਾਂ ਦੀਆਂ ਅੱਖਾਂ ਬੇਹੱਦ ਖੂਬਸੂਰਤ ਹੁੰਦੀਆਂ ਹਨ ਕਿ ਸਾਹਮਣੇ ਵਾਲਿਆਂ ਨੂੰ ਜਿਵੇਂ ਮੋਹਿਤ ਕਰ ਰਹੀਆਂ ਹੋਣ। ਜੇਕਰ ਤੁਸੀਂ ਵੀ ਆਪਣੀਆਂ ਅੱਖਾਂ ਨੂੰ ਖੂਬਸੂਰਤ ਅਤੇ ਕੁਦਰਤੀ ਨਿਖਾਰ ਦੇਣਾ ਚਾਹੁੰਦੇ ਹੋ ਤਾਂ ਕਿਸੇ ਵੀ ਪਾਰਟੀ 'ਚ ਜਾਣ ਤੋਂ ਪਹਿਲਾਂ ਆਪਣੀਆਂ ਅੱਖਾਂ 'ਤੇ ਸ਼ਿਮਰ ਮੇਕਅੱਪ ਜ਼ਰੂਰ ਕਰੋਂ ਤਾਂ ਕਿ ਤੁਹਾਡੀਆਂ ਅੱਖਾਂ ਹੋਰ ਵੀ ਆਕਰਸ਼ਕ ਲੱਗਣ। ਸ਼ਿਮਰ ਮੇਕਅੱਪ ਨਾਲ ਅੱਖਾਂ ਹੀ ਨਹੀਂ ਸਗੋਂ ਤੁਹਾਡਾ ਚਿਹਰਾ ਵੀ ਬਹੁਤ ਖੂਬਸੂਰਤ ਨਜ਼ਰ ਆਏਗਾ।

                                                                                        ਕੀ ਹੁੰਦਾ ਹੈ ਸ਼ਿਮਰ
-ਸ਼ਿਮਰ ਇਕ ਚਮਕੀਲਾ ਡ੍ਰਾਈ ਪਾਊਡਰ ਹੁੰਦਾ ਹੈ, ਜੋ ਅੱਖਾਂ ਨੂੰ ਸਪਾਰਕਲ ਇਫੈਕਟ ਦਿੰਦਾ ਹੈ ਪਰ ਇਸ ਨੂੰ ਪਲਕਾ 'ਤੇ ਵਰਤੋਂ ਕਰਦੇ ਸਮੇਂ ਬਹੁਤ ਸਾਵਧਾਨੀ ਵਰਤਣੀ  ਚਾਹੀਦੀ ਹੈ ਸ਼ਿਮਰ ਨੂੰ ਗਲ਼ ਨੱਕ ਅਤੇ ਆਈ ਸ਼ੈਡੋ ਦੇ ਮੇਕਅੱਪ ਲਈ ਵਰਤੋਂ ਕੀਤੀ ਜਾਂਦੀ ਹੈ।
-ਮਾਰਕੀਟ 'ਚ ਸ਼ਿਮਰ ਪਾਊਡਰ, ਕ੍ਰੀਮ ਦੇ ਲਿਕੁਇਡ ਤਿੰਨੋਂ ਹੀ ਰੂਪਾਂ 'ਚ ਆਸਾਨੀ ਨਾਲ ਮਿਲ ਜਾਂਦਾ ਹੈ ਪਰ ਤਿੰਨਾਂ ਨੂੰ ਵੱਖ-ਵੱਖ ਉਦੇਸ਼ ਲਈ ਵਰਤਿਆ ਜਾਂਦਾ ਹੈ।
- ਲੋਸ਼ਨ ਸ਼ਿਮਰ ਦੀ ਵਰਤੋਂ ਸਿਰਫ ਸ਼ਿਮਰ ਦਾ ਟੱਚ ਦੇਣ ਲਈ ਕੀਤੀ ਜਾਂਦੀ ਹੈ।
-ਕ੍ਰੀਮੀ ਸ਼ਿਮਰ ਦੀ ਵਰਤੋਂ ਮੀਡੀਅਮ ਟੱਚ ਲਈ ਕੀਤੀ ਜਾਂਦੀ ਹੈ।
-ਪਾਊਡਰ ਸ਼ਿਮਰ ਦੀ ਵਰਤੋਂ ਚਿਹਰੇ ਦੇ ਕਿਸੇ ਹਿੱਸੇ ਨੂੰ ਆਕਰਸ਼ਣ ਦਾ ਕੇਂਦਰ ਬਣਾਉਣ ਲਈ ਕੀਤਾ ਜਾਂਦਾ ਹੈ।

                                                                                           ਟਿਪਸ

-ਸ਼ਿਮਰ ਦੀ ਵਰਤੋਂ ਕਰਦੇ ਸਮੇਂ ਤੁਸੀਂ ਸਕਿਨ ਟੋਨ ਦਾ ਜ਼ਰੂਰ ਧਿਆਨ ਰੱਖੋ। ਜੇਕਰ ਤੁਹਾਡਾ ਰੰਗ ਗੋਰਾ ਹੈ ਤਾਂ ਸਿਲਵਰ ਦੇ ਪਿੰਕ ਕਲਰ ਦੇ ਸ਼ਿਮਰ ਦੀ ਵਰਤੋਂ ਨਾਲ ਤੁਹਾਡੇ ਚਿਹਰੇ 'ਤੇ ਨਿਖਾਰ ਆਵੇਗਾ।
- ਜੇਕਰ ਤੁਹਾਡੀ ਸਕਿਨ ਡ੍ਰਾਈ ਹੈ ਤਾਂ ਗੋਲਡਨ ਤੇ ਬ੍ਰਾਊਨਜ਼ ਸ਼ਿਮਰ ਦੀ ਵਰਤੋਂ ਚਿਹਰੇ ਨੂੰ ਆਕਰਸ਼ਣ ਬਣਾ ਦਿੰਦਾ ਹੈ।
-ਜੇਕਰ ਤੁਹਾਡੀ ਚਮੜੀ ਦਾ ਰੰਗ ਕਣਕਵੰਨਾ ਹੈ ਤਾਂ ਸਿਲਵਰ ਕਲਰ ਦੀ ਵਰਤੋਂ ਚਿਹਰੇ ਦੀ ਖੂਬਸੂਰਤੀ ਨੂੰ ਹੋਰ ਵਧਾ ਦਿੰਦੀ ਹੈ।
-ਜੇਕਰ ਤੁਸੀਂ ਸ਼ਿਮਰ ਨੂੰ ਫਾਊਂਡੇਸ਼ਨ 'ਚ ਮਿਲਾ ਕੇ ਲਾਉਣਾ ਚਾਹੁੰਦੇ ਹੋ ਤਾਂ ਲਿਕੁਇਡ ਜਾਂ ਕ੍ਰੀਮੀ ਸ਼ਿਮਰ ਦੀ ਵਰਤੋਂ ਕਰੋ।
-ਕੱਪੜਿਆਂ ਦੇ ਰੰਗ ਨੂੰ ਧਿਆਨ 'ਚ ਰੱਖ ਕੇ ਹੀ ਸ਼ਿਮਰ ਦੀ ਵਰਤੋਂ ਕਰੋ।
- ਕ੍ਰੀਮ 'ਚ 2 ਬੂੰਦ ਲਿਕੁਇਡ ਸ਼ਿਮਰ ਨੂੰ ਪਾ ਕੇ ਮਿਕਸ ਕਰ ਲਓ। ਤੁਸੀਂ ਜਦੋਂ ਵੀ ਕਿਤੇ ਬਾਹਰ ਜਾਓ ਤਾਂ ਥੋੜੀ ਜਿਹੀ ਕਰੀਨ ਨੂੰ ਗਰਦਨ ਜਾਂ ਬਾਹਾਂ 'ਤੇ ਲਾ ਸਕਦੇ ਹੋ। ਇਸ ਨਾਲ ਤੁਹਾਡੀ ਸਕਿਨ ਚਮਕਣ ਲੱਗੇਗੀ।
-ਸ਼ਿਮਰ ਦੀ ਸਭ ਤੋਂ ਵਧੀਆਂ ਵਰਤੋਂ ਕਰਨ ਲਈ ਤੁਸੀਂ ਕਰੀਮ ਲੋਸ਼ਨ ਜਾਂ ਪਾਊਡਰ 'ਚ ਸ਼ਿਮਰ ਮਿਲਾ ਕੇ ਲਓ, ਇਸ ਨਾਲ ਤੁਹਾਡੇ ਚਿਹਰੇ 'ਤੇ ਨੂਰ ਵਧੇਗਾ।

                                                                            ਮੇਕਅੱਪ ਕਰਦੇ ਸਮੇਂ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

-ਡ੍ਰਾਈ ਸਕਿਨ ਵਾਲੀਆਂ ਔਰਤਾਂ ਸ਼ਿਮਰ ਇਸਤੇਮਾਲ ਕਰਨ ਤੋਂ ਪਹਿਲਾਂ ਮੁਆਇਸਚਰਾਈਜ਼ਰ ਜ਼ਰੂਰ ਲਾਉਣ, ਜਿਸ ਨਾਲ ਸ਼ਿਮਰ ਜ਼ਿਆਦਾ ਦੇਰ ਤੱਕ ਟਿਕ ਸਕੇ।
-ਜੇਕਰ ਤੁਹਾਡੀ ਚਮੜੀ 'ਤੇ ਰੈਸ਼ੇਜ ਹਨ ਤਾਂ ਸ਼ਿਮਰ ਦੀ ਵਰਤੋਂ ਕਰਨ ਤੋਂ ਬਚੋ।
- ਜੇਕਰ ਤੁਹਾਡੀ ਸਕਿਨ ਆਇਲੀ ਹੈ ਤਾਂ ਤੁਸੀਂ ਲਿਕੁਇਡ ਜਾਂ ਜੈੱਲ ਸ਼ਿਮਰ ਦੀ ਵਰਤੋਂ ਨਾ ਕਰੋ।
-ਪੂਰਾ ਮੇਕਅੱਪ ਕਰਨ ਤੋਂ ਬਾਅਦ ਹੀ ਸ਼ਿਮਰ ਇਸਤੇਮਾਲ ਕਰੋ।


Related News