ਜਦੋਂ ਲਾਓ ਡਾਰਕ ਕਲਰ ਫਾਊਂਡੇਸ਼ਨ ਤਾਂ ਧਿਆਨ ਰੱਖੋ ਇਹ ਗੱਲਾਂ
Thursday, Apr 06, 2017 - 06:20 PM (IST)
ਮੁੰਬਈ— ਫਾਊਂਡੇਸ਼ਨ ਚੰਗੀ ਉਦੋਂ ਦਿਸਦੀ ਹੈ, ਜਦੋਂ ਇਸ ਨੂੰ ਸਹੀ ਤਰੀਕੇ ਨਾਲ ਚਿਹਰੇ ''ਤੇ ਲਾਇਆ ਗਿਆ ਹੋਵੇ। ਹਾਲਾਂਕਿ ਇਸ ਨੂੰ ਲਾਉਣਾ ਬੇਹੱਦ ਆਸਾਨ ਹੈ। ਇਸ ਨਾਲ ਤੁਹਾਡਾ ਚਿਹਰਾ ਚਮਕਦਾਰ ਅਤੇ ਸੁੰਦਰ ਦਿਸਦਾ ਹੈ, ਇਸ ਦੇ ਬਾਵਜੂਦ ਕਦੇ-ਕਦੇ ਫਾਊਂਡੇਸ਼ਨ ਖਰੀਦਦੇ ਸਮੇਂ ਅਸੀਂ ਗਲਤੀ ਨਾਲ ਸਕਿਨ ਟੋਨ ਤੋਂ ਜ਼ਿਆਦਾ ਗੂੜ੍ਹੇ ਸ਼ੇਡ ਦੀ ਫਾਊਂਡੇਸ਼ਨ ਖਰੀਦ ਲੈਂਦੇ ਹਾਂ। ਜੇਕਰ ਤੁਹਾਡੀ ਫਾਊਂਡੇਸ਼ਨ ਬਹੁਤ ਗੂੜ੍ਹੇ ਰੰਗ ਦੀ ਹੈ ਅਤੇ ਤੁਹਾਡੀ ਚਮੜੀ ''ਤੇ ਚੰਗੀ ਨਹੀਂ ਦਿਸ ਰਹੀ ਤਾਂ ਉਸ ਨੂੰ ਹਲਕੇ ਰੰਗ ਦਾ ਦਿਖਾਉਣ ਲਈ ਤੁਸੀਂ ਕੁਝ ਟਿਪਸ ਅਪਣਾ ਸਕਦੇ ਹੋ।
1. ਬਹੁਤ ਜ਼ਿਆਦਾ ਗੂੜ੍ਹੇ ਰੰਗ ਦੀ ਫਾਊਂਡੇਸ਼ਨ ਲਾਉਣ ਲਈ ਕਦੇ ਵੀ ਉਂਗਲੀਆਂ ਨਾ ਇਸਤੇਮਾਲ ਕਰੋ, ਸਗੋਂ ਗਿੱਲੇ ਸਪੰਜ ਦੀ ਸਹਾਇਤਾ ਨਾਲ ਇਸ ਨੂੰ ਆਸਾਨੀ ਨਾਲ ਲਾਇਆ ਜਾ ਸਕਦਾ ਹੈ। ਬਹੁਤ ਜ਼ਿਆਦਾ ਹਲਕੇ ਜਾਂ ਬਹੁਤ ਜ਼ਿਆਦਾ ਗੂੜ੍ਹੇ ਰੰਗ ਦੀ ਫਾਊਂਡੇਸ਼ਨ ਨੂੰ ਲਾਉਣ ਲਈ ਸਪੰਜ ਇਸਤੇਮਾਲ ਕਰਨਾ ਸਭ ਤੋਂ ਚੰਗਾ ਬਦਲ ਹੁੰਦਾ ਹੈ। ਬਸ ਇਸ ਗੱਲ ਦਾ ਧਿਆਨ ਰੱਖੋ ਕਿ ਸਪੰਜ ਨੂੰ ਵਗਦੇ ਹੋਏ ਪਾਣੀ ''ਚ ਗਿੱਲਾ ਨਾ ਕਰੋ। ਪਾਣੀ ਪੂਰੀ ਤਰ੍ਹਾਂ ਨਿਕਲਿਆ ਹੋਇਆ ਹੋਣਾ ਚਾਹੀਦਾ ਹੈ। ਗਿੱਲੇ ਸਪੰਜ ਨੂੰ ਚਿਹਰੇ ''ਤੇ ਇਕ ਸਮਾਨ ਤਰੀਕੇ ਨਾਲ ਲਾਓ ਤਾਂ ਕਿ ਮੇਕਅੱਪ ਆਸਾਨੀ ਨਾਲ ਫੈਲ ਜਾਵੇ ਅਤੇ ਤੁਹਾਡੀ ਫਾਊਂਡੇਸ਼ਨ ਦਾ ਰੰਗ ਹਲਕਾ ਦਿਸੇ।
2. ਅਸੀਂ ਸਾਰੇ ਮੁਆਇਸਚਰਾਈਜ਼ਰ ਇਸਤੇਮਾਲ ਕਰਦੇ ਹਾਂ ਅਤੇ ਜਦੋਂ ਗੂੜ੍ਹੇ ਰੰਗ ਦੀ ਫਾਊਂਡੇਸ਼ਨ ਨੂੰ ਠੀਕ ਕਰਨ ਦੀ ਗੱਲ ਆਉਂਦੀ ਹੈ ਤਾਂ ਇਕ ਤਰੀਕਾ ਇਹ ਵੀ ਹੈ ਕਿ ਤੁਸੀਂ ਇਸ ਨੂੰ ਮੁਆਇਸਚਰਾਈਜ਼ਰ ਨਾਲ ਮਿਲਾ ਲਓ। ਆਪਣੇ ਹੱਥਾਂ ''ਚ ਥੋੜ੍ਹੀ ਜਿਹੀ ਫਾਊਂਡੇਸ਼ਨ ਲਓ ਅਤੇ ਇਸ ''ਚ ਥੋੜ੍ਹਾ ਮੁਆਇਸਚਰਾਈਜ਼ਰ ਮਿਲਾ ਕੇ ਆਪਣੇ ਚਿਹਰੇ ''ਤੇ ਲਾਓ ਅਤੇ ਫੈਲਾਓ। ਗੂੜ੍ਹੇ ਰੰਗ ਦੀ ਫਾਊਂਡੇਸ਼ਨ ਦੀ ਸਮੱਸਿਆ ਨਾਲ ਨਿਪਟਣ ਦਾ ਇਹ ਇਕ ਪ੍ਰਭਾਵੀ ਤਰੀਕਾ ਹੈ।
3. ਡਾਰਕ ਫਾਊਂਡੇਸ਼ਨ ਨੂੰ ਹਾਈਲਾਈਟਰ ਨਾਲ ਚੰਗੀ ਤਰ੍ਹਾਂ ਮਿਲਾਓ ਅਤੇ ਹਲਕਾ ਰੰਗ ਪ੍ਰਾਪਤ ਕਰੋ। ਜਦੋਂ ਹਾਈਲਾਈਟਰ ਨੂੰ ਫਾਊਂਡੇਸ਼ਨ ਨਾਲ ਮਿਲਾਇਆ ਜਾਂਦਾ ਹੈ ਤਾਂ ਉਹ ਚਿਹਰੇ ''ਤੇ ਇਕੋ ਜਿਹੇ ਤਰੀਕੇ ਨਾਲ ਫੈਲਦਾ ਹੈ।
4. ਜਦੋਂ ਗੂੜ੍ਹੇ ਰੰਗ ਦੀ ਫਾਊਂਡੇਸ਼ਨ ਦੀ ਗੱਲ ਆਉਂਦੀ ਹੈ ਤਾਂ ਤੁਹਾਡੇ ਦਿਮਾਗ ''ਚ ਸਭ ਤੋਂ ਪਹਿਲਾਂ ਜਿਸ ਚੀਜ਼ ਦਾ ਖਿਆਲ ਆਉਂਦਾ ਹੈ, ਉਹ ਹੈ ਕੰਸੀਲਰ ਕਿਉਂਕਿ ਤੁਸੀਂ ਚਿਹਰੇ ਦੇ ਮੁਹਾਸਿਆਂ ਅਤੇ ਦਾਗ-ਧੱਬਿਆਂ ਨੂੰ ਲੁਕਾਉਣ ਲਈ ਹਮੇਸ਼ਾ ਕੰਸੀਲਰ ਦਾ ਇਸਤੇਮਾਲ ਕਰਦੇ ਹੋ ਅਤੇ ਜਦੋਂ ਇਸ ਨੂੰ ਗੂੜ੍ਹੇ ਰੰਗ ਦੀ ਫਾਊਂਡੇਸ਼ਨ ਨਾਲ ਮਿਲਾਇਆ ਜਾਂਦਾ ਹੈ ਤਾਂ ਉਹ ਚਮੜੀ ''ਤੇ ਇਕ ਸੰਤੁਲਨ ਬਣਾ ਕੇ ਰੱਖਦਾ ਹੈ।
