70 ਦੇ ਦਹਾਕੇ ਦੇ ਫੈਸ਼ਨ ''ਚ ਦਿਖਾਈ ਦਿੱਤੀ ਕਰੀਤੀ ਸੋਨਾਨ

Saturday, Dec 24, 2016 - 11:35 AM (IST)

 70 ਦੇ ਦਹਾਕੇ ਦੇ ਫੈਸ਼ਨ ''ਚ ਦਿਖਾਈ ਦਿੱਤੀ ਕਰੀਤੀ ਸੋਨਾਨ

ਮੁੰਬਈ—ਅੱਜ ਆਮਿਰ ਖਾਨ ਦੀ ਫਿਲਮ ਦੰਗਲ ਆਨਸਕਰੀਨ ਹੋ ਗਈ ਹੈ। ਬਹੁਤ ਸਾਰੇ ਸਿਤਾਰੇ ਇਸ ਫਿਲਮ ਦੇਖਣ ਲਈ ਸਕ੍ਰੀਨਿੰਗ ਦੇ ਲਈ ਪਹੁੰਚੇ। ਕਰੀਤੀ ਸੋਨਾਨ ਵੀ ਦੰਗਲ ਸਕਰੀਨਿੰਗ ਦੇ ਲਈ ਪਹੁੰਚੀ। ਇਸ ਦੌਰਾਨ ਉਸ ਦੇ ਨਵਂੇ ਲੁਕ ਨੇ ਸਾਰਿਆਂ ਨੂੰ ਹੈਰਾਨ ਕਰ ਦਿੱਤਾ।
ਕਰੀਤੀ ਦੇ ਆਉਟਫਿਟ ਦੀ ਗੱਲ ਕਰੀਏ ਤਾਂ ਉਸਨੇ 70 ਦੇ ਦਹਾਕੇ ਨਾਲ ਮੇਲ ਖਾਂਦੀ ਡਰੈਸ ਪਾਈ ਸੀ ''ਤੇ ਇਸ ਡਰੈਸ ''ਚ ਕਰੀਤੀ ਬਹੁਤ ਹੀ ਸੁੰਦਰ ਲੱਗ ਰਹੀ ਸੀ। ਚਿੱਟੇ ਰੰਗ ਦੀ ਫਲੈਅਡ ਸਲੀਵ ਟੌਪ ਦੇ ਨਾਲ ਹਾਈ ਵੈਸਟ ਬਲੂ ਫਲੈਅਡ ਪੈਂਟ ''ਚ ਕਰੀਤੀ ਸਾਰੀਆਂ ਦਾ ਧਿਆਨ ਆਪਣੇ ਵੱਲ ਅਕਰਸ਼ਿਤ ਕਰ ਰਹੀ ਸੀ।
ਜੁੱਤੀ ਦੀ ਗੱਲ ਕਰੀਏ ਤਾਂ ਇਸ ਦੇ ਨਾਲ ਚਿੱਟੇ ਰੰਗ ਦੀ ਫਲੈਟ ਜੁੱਤੀ ਪਾਈ ਹੋਈ ਸੀ। ਖੁੱਲੇ ਵਾਲਾਂ ਦੇ ਨਾਲ ਗੁਲਾਬੀ ਰੰਗ ਦੀ ਲਿਪਸਟਿਕ ਇਸਨੂੰ ਪੂਰੀ ਲੁੱਕ ਦੇ ਰਹੀ ਸੀ ''ਤੇ ਗੁੱਟ ''ਚ ਪਾਈ ਹੋਈ ਘੜੀ ਬਹੁਤ ਸੁੰਦਰ ਲੱਗ ਰਹੀ ਸੀ। ਕਰੀਤੀ ਇਸ ਨਵੇ ਅੰਦਾਜ਼ ''ਚ ਬਹੁਤ ਸੁੰਦਰ ਦਿਖਾਈ ਦਿੱਤੀ। ਜੇਕਰ ਤੁਹਾਨੂੰ ਵੀ ਇਸ ਦਾ ਡਰੈਸਿੰਗ ਸਟਾਇਲ ਪਸੰਦ ਅਇਆ ਹੈ ਤਾਂ ਤੁਸੀ ਵੀ ਇਸਨੂੰ ਜ਼ਰੂਰ ਫੋਲੋ ਕਰੋ।


Related News