ਵਾਲਾਂ ਨੂੰ ਖੂਬਸੂਰਤ ਬਣਾਓਣ ਲਈ ਅਪਣਾਓ ਇਹ ਚੀਜ਼ਾਂ

Saturday, Feb 25, 2017 - 12:28 PM (IST)

ਨਵੀਂ ਦਿੱਲੀ— ਵਾਲਾਂ ਨੂੰ ਖੂਬਸੂਰਤ ਬਣਾਉਣ ਲਈ ਅਸੀਂ ਕਈ ਤਰ੍ਹਾਂ ਦੇ ਸ਼ੈਪੂ ਇਸਤੇਮਾਲ ਕਰਦੇ ਹਾਂ, ਪਰ ਇਨ੍ਹਾਂ ''ਚ ਬਹੁਤ ਸਾਰੇ ਕੈਮੀਕਲਜ਼ ਹੁੰਦੇ ਹਨ। ਸਿਰਫ ਸ਼ੈਪੂ ਹੀ ਨਹੀਂ ਕਰੀਮ ''ਚ ਵੀ ਕਈ ਤਰ੍ਹਾਂ ਦੇ ਕੈਮੀਕਲਜ਼ ਦਾ ਇਸਤੇਮਾਲ ਕੀਤਾ ਜਾਂਦਾ ਹੈ। ਜੇਕਰ ਤੁਸੀਂ ਆਪਣੇ ਵਾਲਾਂ ਨੂੰ ਖੂਬਸੂਰਤ ਬਣਾਉਂਣਾ ਚਾਹੁੰਦੇ ਹੋ ਤਾਂ ਕੁਦਰਤੀ ਤਰੀਕੇ ਨਾਲ ਵਾਲਾਂ ਨੂੰ ਧੋਂਵੋ। ਅੱਜ ਅਸੀਂ ਤੁਹਾਨੂੰ ਕੁਦਰਤੀ ਤਰੀਕੇ ਨਾਲ ਵਾਲਾਂ ਨੂੰ ਧੋਣ ਦਾ ਤਰੀਕਾ ਦੱਸਣ ਜਾਂ ਰਹੇ ਹਾਂ। 
1. ਮੁਲਤਾਨੀ ਮਿੱਟੀ
1/4 ਕੱਟ ਮੁਲਤਾਨੀ ਮਿੱਟੀ ''ਚ 1 ਛੋਟਾ ਚਮਚ ਨਿੰਬੂ ਦਾ ਰਸ ਅਤੇ ਪਾਣੀ ਮਿਲਾਕੇ ਪੇਸਟ ਤਿਆਰ ਕਰ ਲਵੋ। ਇਸ ਤੋਂ ਬਾਅਦ ਵਾਲਾਂ ਨੂੰ ਹਲਕਾ ਜਿਹਾ ਗਿੱਲਾ ਕਰਕੇ ਇਸ ਪੇਸਟ ਨੂੰ 10 ਮਿੰਟਾ ਲਈ ਲਗਾ ਕੇ ਰੱਖਣ ਤੋਂ ਬਾਅਦ ਧੋਂ ਲਵੋ। ਇਸ ਦੇ ਨਾਲ ਵਾਲਾਂ ਦੀ ਗੰਦਗੀ ਦੂਰ ਹੋ ਜਾਏਗੀ। 
2. ਬੇਕਿੰਗ ਸੋਡਾ
1 ਕੱਪ ਗਰਮ ਪਾਣੀ ''ਚ 1 ਚਮਚ ਬੇਕਿੰਗ ਸੋਡਾ ਪਾ ਲਵੋ। ਇਸ ਮਿਸ਼ਰਨ ਨਾਲ ਸਿਰ ''ਤੇ ਮਸਾਜ਼ ਕਰੋ। ਕੁੱਝ ਦੇਰ ਇਸ ਤਰ੍ਹਾਂ ਹੀ ਰਹਿੰਣ ਤੋਂ ਬਾਅਦ ਵਾਲਾਂ ਨੂੰ ਪਾਣੀ ਨਾਲ ਧੋਂ ਲਵੋ। ਇਸ ਤਰ੍ਹਾਂ ਵਾਲਾ ਦੀ ਸਾਰੀ ਗੰਦਗੀ ਨਿਕਲ ਜਾਏਗੀ। 
3. ਪੁਦੀਨੇ ਦਾ ਪਾਣੀ
1 ਕੱਪ ਪਾਣੀ ਨੂੰ ਉਬਾਲ ਲਵੋ। ਫਿਰ ਇਸ ''ਚ ਇਕ ਮੁੱਠੀ ਪੁਦੀਨੇ ਦੀ ਪੱਤੀਆਂ ਪਾ ਕੇ ਕੁੱਝ ਦੇਰ ਦੇ ਲਈ ਰੱਖ ਦਿਓ। ਬਾਅਦ ''ਚ ਇਸ ਪਾਣੀ ਨਾਲ ਸਿਰ ਦੀ ਮਸਾਜ਼ ਕਰੋ। ਮਸਾਜ਼ ਕਰਨ ਤੋਂ ਬਾਅਦ ਪਾਣੀ ਨਾਲ ਵਾਲਾਂ ਨੂੰ ਧੋਂ ਲਓ। 
4. ਰੀਠਾ
ਰੀਠਾ ਵਾਲਾਂ ਲਈ ਬਹੁਤ ਫਾਇਦੇਮੰਦ ਹੁੰਦਾ ਹੈ। ਇਸ ਨੂੰ ਲਗਾਉਂਣ ਨਾਲ ਵਾਲ ਲੰਬੇ ਹੁੰਦੇ ਹਨ। ਰੀਠਾ ਅਤੇ ਆਮਲਾ ਪਾਊਡਰ ਨੂੰ ਪਾਣੀ ''ਚ ਪਾ ਕੇ ਉਬਾਲ ਲਓ। ਇਸ ਤੋਂ ਬਾਅਦ ਪਾਣੀ ਨੂੰ ਛਾਣ ਕੇ ਵਾਲ ਧੋਂ ਲਵੋ। ਇਸ ਤੋਂ ਬਾਅਦ ਇਕ ਵਾਰ ਸਾਦੇ ਪਾਣੀ ਨਾਲ ਵੀ ਵਾਲ ਧੋਂ ਲਵੋ।


Related News