ਦੋ ਮਹੀਨੇ ਹਨੇਰੇ ''ਚ ਰਹਿੰਦਾ ਹੈ ਇਹ ਸਭ ਤੋਂ ਠੰਢਾ ਸ਼ਹਿਰ

03/22/2017 5:22:37 PM

ਜਲੰਧਰ— ਭਾਰਤ ''ਚ ਕੁੱਝ ਹੀ ਮਹੀਨੇ ਠੰਢ ਪੈਂਦੀ ਹੈ। ਹੁਣ ਠੰਢ ਖਤਮ ਹੋ ਗਈ ਹੈ ਅਤੇ ਗਰਮੀ ਨੇ ਦਸਤਕ ਦੇ ਦਿੱਤੀ ਹੈ। ਉੱਥੇ ਹੀ ਦੁਨੀਆ ''ਚ ਕੁੱਝ ਅਜਿਹੀਆਂ ਥਾਵਾਂ ਵੀ ਹਨ, ਜਿੱਥੇ ਹੁਣ ਤੱਕ ਠੰਢ ਹੀ ਹੈ। ਜੀ ਹਾਂ, ਰੂਸ ਦਾ ਸੂਬਾ ਸਾਇਬੇਰੀਆ ਅਤੇ ਸ਼ਹਿਰ ਨੋਰੀਲਸਕ ਅਜਿਹੇ ਇਲਾਕੇ ਹਨ, ਜਿੱਥੇ ਦੁਨੀਆ ''ਚ ਸਭ ਤੋਂ ਵਧੇਰੇ ਠੰਡ ਪੈਂਦੀ ਹੈ। ਆਮ ਦਿਨਾਂ ''ਚ ਇੱਥੋ ਦਾ ਤਾਪਮਾਨ 10 ਡਿਗਰੀ ਰਹਿੰਦਾ ਹੈ। ਉੱਥੇ ਹੀ ਇੱਥੇ ਜ਼ਿਆਦਾ ਸਰਦੀ ''ਚ ਇੱਥੋ ਦਾ ਤਾਪਮਾਨ ਮਾਈਨਸ 55 ਡਿਗਰੀ ਤੱਕ ਪਹੁੰਚ ਜਾਂਦਾ ਹੈ। 
ਸ਼ਾਇਦ ਤੁਸੀਂ ਇਹ ਨਹੀਂ ਜਾਣਦੇ ਕਿ ਨੋਰੀਲਸਕ ''ਚ ਜ਼ਿਆਦਾ ਠੰਢ ਦੇ ਸਮੇਂ 2 ਮਹੀਨੇ ਬਿਲਕੁੱਲ ਹਨੇਰਾ ਰਹਿੰਦਾ ਹੈ ਅਤੇ ਦੋ ਮਹੀਨੇ ਲੋਕਾਂ ਨੂੰ ਘਰ ''ਚ ਹੀ ਰਹਿਣਾ ਪੈਂਦਾ ਹੈ। ਸਾਲ ਦੇ ਜ਼ਿਆਦਾ ਦਿਨ ਇੱਥੇ ਠੰਢ ਰਹਿੰਦੀ ਹੈ। ਸਾਲ ਦੇ 130 ਦਿਨ ਬਰਫਬਾਰੀ ਹੁੰਦੀ ਹੈ। ਇਸ ਤਰ੍ਹਾਂ ਦੇ ਹਾਲਾਤ ਹੋਣ ਕਾਰਨ ਲੋਕ ਵੱਖ-ਵੱਖ ਤਰ੍ਹਾਂ ਦੀ ਜ਼ਿੰਦਗੀ ਜੀਉਣ ਲਈ ਮਜ਼ਬੂਰ ਹੁੰਦੇ ਹਨ। ਇੱਥੇ ਬਾਕੀ ਸ਼ਹਿਰਾਂ ਦੀ ਤਰ੍ਹਾਂ ਪਰੋਗਰਾਮ ਨਹੀਂ ਹੁੰਦੇ। 
ਜ਼ਿਆਦਾ ਠੰਢ ਹੋਣ ਕਰਕੇ ਇੱਥੇ ਲੋਕਾਂ ਨੂੰ ਕਈ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ। ਠੰਢਾ ਹੋਣ ਦੇ ਨਾਲ ਇਸ ਸ਼ਹਿਰ ਨੂੰ ਅਮੀਰ ਵੀ ਕਿਹਾ ਜਾਂਦਾ ਹੈ। ਇੱਥੇ ਬੱਚਿਆਂ ਦੇ ਖੇਡਣ ਲਈ ਜਗ੍ਹਾ ਵੀ ਨਹੀਂ ਹੁੰਦੀ। ਜ਼ਿਆਦਾ ਖਰਾਬ ਮੌਸਮ ਹੋਣ ਦੇ ਕਾਰਨ ਲੋਕ ਇੱਥੇ ਆਰਾਮ ਨਾਲ ਰਹਿਣ ਦੀ ਕੋਸ਼ਿਸ਼ ਕਰਦੇ ਹਨ। ਲੋਕ ਬਾਕੀ ਸ਼ਹਿਰਾਂ ਦੀ ਤਰ੍ਹਾਂ ਪਿਕਨਿਕ ਮਨਾਉਂਦੇ ਹਨ ਅਤੇ ਆਮ ਜ਼ਿੰਦਗੀ ਜੀਉਂਣ ਦੀ ਕੋਸ਼ਿਸ਼ ਕਰਦੇ ਹਨ।   


Related News