ਇਹ ਬਾਲੀਵੁੱਡ ਅਦਾਕਾਰਾਂ ਵੀ ਕਰਦੀਆਂ ਹਨ ਇਕ ਦੂਜੇ ਨੂੰ ਕਾਪੀ

Sunday, Jan 15, 2017 - 03:18 PM (IST)

 ਇਹ ਬਾਲੀਵੁੱਡ ਅਦਾਕਾਰਾਂ ਵੀ ਕਰਦੀਆਂ ਹਨ ਇਕ ਦੂਜੇ ਨੂੰ ਕਾਪੀ

ਮੁੰਬਈ— ਅਕਸਰ ਦੇਖਿਆ ਜਾਂਦਾ ਹੈ ਕਿ ਕਿਸੇ ਸਮਾਰੋਹ ''ਚ ਜੇਕਰ ਕਿਸੇ ਨੂੰ ਕੋਈ ਪੋਸ਼ਾਕ ਪਸੰਦ ਆ ਜਾਵੇ ਤਾਂ ਉਸਨੂੰ ਪੂਰੀ ਤਰ੍ਹਾਂ ਕਾਪੀ ਕਰਕੇ ਆਪਣਾ ਆਉਟਫਿਟ ਤਿਆਰ ਕਰਵਾ ਲੈਂਦੇ ਹਨ। ਇਹ ਹੀ ਨਹੀਂ, ਜ਼ਿਆਦਾਤਰ ਲੜਕੀਆਂ ਬਾਲੀਵੁੱਡ ਅਦਾਕਾਰਾਂ ਦੀ ਡਰੈਸਿੰਗ ਸੇਂਸ ਨੂੰ ਵੀ ਕਾਪੀ ਕਰਦੀਆਂ ਹਨ। ਸਿਰਫ ਅਸੀ ਹੀ ਨਹੀਂ ਬਾਲੀਵੁੱਡ ਅਦਾਕਾਰਾਂ ਵੀ ਇਕ-ਦੂਜੇ ਦੀ ਪੋਸ਼ਾਕ ਨੂੰ ਕਾਪੀ ਕਰਦੀਆਂ ਦਿਖਾਈ ਦਿੰਦੀਆਂ ਹਨ। ਥੋੜ੍ਹਾਂ ਸਮਾਂ ਪਹਿਲਾਂ ਹੀ ਦੀਪਿਕਾ ਨੂੰ ਹਾਲੀਵੁੱਡ ਅਦਾਕਾਰਾ ਨਾਲ ਮੈਂਚ ਕਰਦੀ ਆਉਟਫਿਟ ਪਹਿਨੇ ਦੇਖਿਆ ਗਿਆ। ਦੀਪਿਕਾ ਹਾਲੀਵੁੱਡ ਅਤੇ ਬਾਲੀਵੁੱਡ ਦੋਨੋਂ ਹੀ ਅਦਾਕਾਰਾਂ ਨੂੰ ਕਾਪੀ ਕਰ ਰਹੀ ਹੈ। ਦੀਪਿਕਾ ਹੀ ਨਹੀਂ ਬਹੁਤ ਸਾਰੀਆ ਹੋਰ ਅਦਾਕਾਰਾਂ ਨੂੰ ਵੀ ਇਕ-ਦੂਜੇ ਨੂੰ ਕਾਪੀ ਕਰ ਰਹੀਆਂ ਹਨ। ਆਓ ਜਾਣਦੇ ਹਾਂ ਕਿ ਕਿਹੜੇ ਬਾਲੀਵੁੱਡ ਅਦਾਕਾਰ ਕਿਸ-ਕਿਸ ਨੂੰ ਕਾਪੀ ਕਰ ਰਹੇ ਹਨ।
- ਕਰੀਨਾ ਕਪੂਰ ਖਾਨ ਨੇ ਇਕ ਸਮਾਰੋਹ ''ਚ ਕਾਲੇ ਅਤੇ ਸੁਨਹਿਰੀ ਰੰਗ ਦਾ ਲਹਿੰਗਾ ਪਹਿਨਿਆ ਹੋਇਆ ਸੀ। ਇਸ ਤਰ੍ਹਾਂ ਦੇ ਲਹਿੰਗੇ ''ਚ ਹੀ ਸਨਾ ਖਾਨ ਨੂੰ ਵੀ ਦੇਖਿਆ ਗਿਆ।
- ਕੰਗਨਾ ਨੂੰ ਜਾਰਾ ਪੋਸ਼ਾਕ ''ਚ ਮੁੰਬਈ ''ਚ ਦੇਖਿਆ ਗਿਆ ਜੋ ਕਿ ਕੁਝ ਮਹਿਨੇ ਪਹਿਲਾਂ ਟਵਿੰਕਲ ਖੰਨਾ ਨੇ ਪਹਿਨੀ ਹੋਈ ਸੀ।
- ਮੀਰਾ ਅਤੇ ਸ਼ਾਹਿਦ ਨੂੰ ਇਕ ਹੀ ਪ੍ਰਿਟਿੰਡ ਸ਼ਰਟ ''ਚ ਅਲੱਗ-ਅਲੱਗ ਸਮਾਰੋਹ ''ਚ ਦੇਖਿਆ ਗਿਆ।
- ਸੋਨਮ ਕਪੂਰ ਅਤੇ ਦੀਪਿਕਾ ਪਾਦੁਕੋਣ ਨੂੰ ਅਲੱਗ-ਅਲੱਗ ਸਮਾਰੋਹ ''ਚ ਇਕ ਹੀ ਤਰ੍ਹਾਂ ਦੀ ਪੋਸ਼ਾਕ ''ਚ ਦੇਖਿਆ ਗਿਆ।
- ਲੇਜ਼ਰ ਕੱਟ ਪੋਸ਼ਾਕ ਦਾ ਕਾਫੀ ਟ੍ਰੈਂਡ ਹੈ। ਇਸ ਪੋਸ਼ਾਕ ਨੂੰ ਕਈ ਬਾਲੀਵੁੱਡ ਅਦਾਕਾਰ ਜਿਸ ਤਰ੍ਹਾਂ ਕਿ ਮੀਰਾ ਰਾਜਪੂਤ ਅਤੇ ਸੌਫੀ ਚੌਦਰੀ ਨੇ ਪਹਿਨੀ ਸੀ।
- ਇਹ ਹੀ ਨਹੀਂ, ਕਰੀਨਾ ਨੇ ਵੀ ਐਸ਼ਵਰਿਆ ਰਾਏ ਦੀ ਆਉਟਫਿਟ ਨੂੰ ਕਾਪੀ ਕੀਤਾ। ਐਸ਼ਵਰੀਆ ਰਾਏ ਬੱਚਨ ਨੇ ਇਕ ਐਵਾਰਡ ਸਮਾਰੋਹ ''ਚ ਸਾੜ੍ਹੀ ਪਹਿਨੀ ਸੀ ਅਤੇ ਉਸੇ ਤਰ੍ਹਾਂ ਦੀ ਸਾੜ੍ਹੀ ਕਰੀਨਾ ਨੇ ਇਕ ਟੀ.ਵੀ. ਐਵਾਰਡ ਸਮਾਰੋਹ ''ਚ ਪਹਿਨੀ ਸੀ।


Related News