ਇੱਕ ਮੰਦਰ ਜੋ ਲੱਗਦਾ ਹੈ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ

Monday, Jan 02, 2017 - 10:02 AM (IST)

 ਇੱਕ ਮੰਦਰ ਜੋ ਲੱਗਦਾ ਹੈ ਪੂਰੀ ਤਰ੍ਹਾਂ ਬਰਫ ਨਾਲ ਢੱਕਿਆ ਹੋਇਆ

ਮੁੰਬਈ—ਦੁਨੀਆਂ ''ਚ ਅਜੂਬਿਆਂ ਦੀ ਕੋਈ ਕਮੀ ਨਹੀਂ ਹੈ। ਝਰਨੇ, ਤਲਾਬ, ਨਦੀਆਂ, ਪਹਾੜ ਕੁਦਰਤੀ ਦੀਆਂ ਬਣਾਈਆ ਅਜਿਹੀਆਂ ਚੀਜ਼ਾਂ ਦੇਖਕੇ ਹੈਰਾਨੀ ਹੁੰਦੀ ਹੈ ਪਰ ਕਈ ਵਾਰ ਕੁਝ ਲੋਕ ਵੀ ਆਪਣੀ ਕਲਾ ਨਾਲ ਅਜਿਹੀਆਂ ਚੀਜ਼ਾਂ ਬਣਾ ਦਿੰਦੇ ਹਨ, ਜਿਨ੍ਹਾਂ ਦੀ ਖੂਬਸੂਰਤੀ ਅਤੇ ਬਣਾਵਟ ਦੇਖਕੇ ਆਪਣੀਆਂ ਅੱਖਾਂ ''ਤੇ ਯਕੀਨ ਕਰਨਾਂ ਬਹੁਤ ਮੁਸ਼ਕਿਲ ਹੋ ਜਾਂਦਾ ਹੈ। ਅੱਜ ਅਸੀਂ ਜਿਸ ਬਿਲਡਿੰਗ ਦੀ ਖੂਬਸੂਰਤੀ ਦੀ ਗੱਲ ਕਰ ਰਹੇ ਹਾਂ ਉਹ ਕੁਦਰਤ ਦਾ ਕੋਈ ਨਜ਼ਾਰਾ ਨਹੀਂ ਬਲਕਿ ਇਨਸਾਨਾਂ ਦੀ ਬਣਾਈ ਹੋਈ ਇਮਾਰਤ ਹੈ।
ਥਾਈਲੈਂਡ ਦਾ ਚਿਆਂਗ ਰਾਈ, ਥਾਈ ਕਲਾ ਅਤੇ ਸੰਸਕ੍ਰਿਤੀ ਦੇ ਲਈ ਦੁਨੀਆਂ ਭਰ ''ਚ ਮਸ਼ਹੂਰ ਹੈ। ਇੱਥੇ ਖੂਬਸੂਰਤੀ ਸਫੇਦ ਰੰਗ ਦਾ ਮੰਦਰ ਸਵਰਗ ਤੋਂ ਘੱਟ ਨਹੀਂ ਹੈ। ਇਸ ਮੰਦਰ ''ਚ ਥਾਈ ਕਲਾ ਦਾ ਹਰ ਰੰਗ ਦੇਖਣ ਨੂੰ ਮਿਲਦਾ ਹੈ । ਇਸ ਖਾਸ ਵਜ੍ਹਾਂ ਨਾਲ ਹੀ ਇਸ ਨੂੰ ਨੈਸ਼ਨਲ ਲੈਂਡਮਾਰਕ ਦੇ ਦਰਜਾ ਦਿੱਤਾ ਗਿਆ ਹੈ । ਹਰ ਸਾਲ ਵੱਡੀ ਸੰਖਿਆ ''ਚ ਸੈਲਾਨੀ ਇਸ ਨੂੰ ਦੇਖਣ ਲਈ ਦੂਰ-ਦੂਰ ਤੋਂ ਆਉਦੇ ਹਨ।
ਵਾਟ ਰਾਂਗ ਖੁਨ ਨਾਮ ਦੇ ਇਸ ਮੰਦਰ ''ਚ ਸਫੇਦ ਰੰਗ ਦੀ ਰੇਡੀਅੇਂਟ ਅਤੇ ਪਲਾਸਟਿਕ ਦੇ ਨਾਲ ਸ਼ੀਸ਼ੇ ਲੱਗੇ ਹੋਏ ਹਨ। ਜਿਨ੍ਹਾਂ ''ਤੇ ਧੁੱਪ ਪੈਣ ਨਾਲ ਇਹ ਇਸ ਤਰ੍ਹਾਂ ਚਮਕਦੇ ਹਨ ਜਿਵੇ ਸਫੈਦ ਬਰਫ ''ਤੇ ਕਿਸੇ ਨੇ ਆਪਣੀ ਕਲਾ ਨਾਲ ਮੀਨਾਕਾਰੀ ਕਰ ਦਿੱਤੀ ਹੋਵੇ। ਇਸ ਨੂੰ ਦੇਖ ਕੇ ਅਜਿਹਾ ਲੱਗਦਾ ਹੈ ਜਿਵੇ ਹੁਣੇ-ਹੁਣੇ ਇਹ ਮੰਦਰ ਬਰਫ ਨਾਲ ਢੱਕ ਗਿਆ ਹੋਵੇ। ਭਗਵਾਨ ਬੁੱਧ ਨੂੰ ਸਮਰਪਿਤ ਇਹ ਮੰਦਰ ਉਨ੍ਹਾਂ ਦੇ ਭਗਤਾਂ ਦੇ ਲਈ ਸਵਰਗ ਤੋਂ ਘੱਟ ਨਹੀਂ ਹੈ 


Related News