ਜੇਕਰ ਤੁਸੀਂ ਵੀ ਇੰਟਰਵਿਊ ਦੇਣ ਜਾ ਰਹੇ ਹੋ ਤਾਂ ਰੱਖੋ ਇਨ੍ਹਾਂ ਗੱਲਾਂ ਦਾ ਖ਼ਾਸ ਧਿਆਨ

07/26/2020 4:25:09 PM

ਜਲੰਧਰ - ਅੱਜ ਦੇ ਸਮੇਂ ਵਿੱਚ ਪੜ੍ਹਾਈ ਕਰਨੀ ਸਭ ਨੂੰ ਚੰਗੀ ਲੱਗਦੀ ਹੈ। ਪੜ੍ਹਾਈ ਕਰਨ ਤੋਂ ਬਾਅਦ ਨੌਜਵਾਨ ਪੀੜੀ ਲਈ ਸਭ ਤੋਂ ਜ਼ਰੂਰੀ ਆਪਣੇ ਲਈ ਇੱਕ ਵਧੀਆ ਨੌਕਰੀ ਦੀ ਤਲਾਸ਼ ਕਰਨਾ ਹੁੰਦਾ ਹੈ। ਕਈ ਵਾਰ ਕਈ ਬੰਦੇ ਆਪਣੇ ਪਸੰਦ ਦੀ ਨੌਕਰੀ ਲੱਭਣ ਤੋਂ ਬਾਅਦ ਵੀ ਉਸ ਨੂੰ ਗਵਾ ਬੈਠਦੇ ਹਨ। ਇਸ ਦਾ ਕਾਰਨ ਉਨ੍ਹਾਂ ਦੀ ਪੜ੍ਹਾਈ ਨਹੀਂ ਸਗੋਂ ਇੰਟਰਵਿਊ ਹੁੰਦਾ ਹੈ। ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਇੰਟਰਵਿਊ ਤੋਂ ਬਹੁਤ ਡਰ ਲੱਗਦਾ ਹੈ। ਇੰਟਰਵਿਊ ਤੋਂ ਪਹਿਲਾਂ ਉਹ ਠੀਕ ਹੁੰਦੇ ਹਨ ਪਰ ਜਦੋਂ ਉਹ ਇੰਟਰਵਿਊ ਦੇਣ ਜਾਂਦੇ ਹਨ ਤਾਂ ਉਨ੍ਹਾਂ ਵਿੱਚ ਆਤਮਵਿਸ਼ਵਾਸ ਦੀ ਕਮੀ ਹੁੰਦੀ ਹੈ, ਜਿਸ ਕਾਰਨ ਉਹ ਪੁੱਛੇ ਗਏ ਸਵਾਲਾਂ ਦੇ ਸਹੀ ਤਰ੍ਹਾਂ ਨਾਲ ਜਵਾਬ ਨਹੀਂ ਦੇ ਪਾਉਂਦੇ।

ਦੱਸ ਦੇਈਏ ਕਿ ਇੰਟਰਵਿਊ ਦਿੰਦੇ ਹੋਏ ਨਾ ਸਿਰਫ ਚੰਗੇ ਆਤਮਵਿਸ਼ਵਾਸ ਦੀ ਲੋੜ ਹੁੰਦੀ ਹੈ ਸਗੋਂ ਚੰਗੇ ਪਹਿਰਾਵੇ, ਬੋਲਣ ਦਾ ਢੰਗ, ਚੰਗੀ ਪੇਸ਼ਕਾਰੀ ਦੀ ਵੀ ਸਭ ਤੋਂ ਜ਼ਿਆਦਾ ਲੋੜ ਹੁੰਦੀ ਹੈ। ਇਸ ਲਈ ਨਾ ਸਿਰਫ਼ ਨੌਕਰੀ ਲਈ ਸਗੋਂ ਕਿਤੇ ਵੀ ਇੰਟਰਵਿਊ ਦਿੰਦੇ ਹੋਏ ਅਤੇ ਉਸ ਤੋਂ ਪਹਿਲਾ ਕੁੱਝ ਖਾਸ ਗੱਲਾਂ ਦਾ ਧਿਆਨ ਰੱਖਣਾ ਚਾਹੀਦਾ ਹੈ। ਅਸੀਂ ਅੱਜ ਤੁਹਾਨੂੰ ਕੁਝ ਅਜਿਹੀਆਂ ਗੱਲਾਂ ਦੇ ਬਾਰੇ ਦੱਸਣ ਜਾ ਰਹੇ ਹਾਂ, ਜੋ ਤੁਹਾਡੇ ਲਈ ਬਹੁਤ ਜ਼ਰੂਰੀ ਹਨ...

ਚੰਗੇ ਜੀਵਨ ਸਾਥੀ ਦੀ ਭਾਲ ਵਿਚ ਰਹਿੰਦੀਆਂ ਹਨ ਇਸ ਅੱਖਰ ਦੀਆਂ ਕੁੜੀਆਂ

PunjabKesari

ਇੰਟਰਵਿਊ ਦੇਣ ਤੋਂ ਪਹਿਲਾਂ ਇਨ੍ਹਾਂ ਗੱਲਾਂ ਦਾ ਰੱਖੋਂ ਧਿਆਨ

1. ਇੰਟਰਵਿਊ ਦੇਣ ਤੋਂ ਪਹਿਲਾਂ ਸਾਰੀਆਂ ਚੀਜਾਂ ਦੀ ਇੱਕ ਸੂਚੀ ਬਣਾਓ। ਜਿਸ ਨਾਲ ਤੁਸੀਂ ਸਾਹਮਣੇ ਵਾਲੇ ਨੂੰ ਯਕੀਨ ਦੇਵਾ ਸਕੋਂਗੇ ਕਿ ਜਿਸ ਨੌਕਰੀ ਲਈ ਤੁਸੀਂ ਅਪਲਾਈ ਕੀਤਾ ਹੈ, ਉਸ ਦੀ ਜ਼ਿੰਮੇਵਾਰੀ ਤੁਸੀਂ ਚੰਗੀ ਤਰ੍ਹਾਂ ਨਿਭਾ ਸਕਦੇ ਹੋ।

2. ਆਪਣੇ ਸੀ.ਵੀ. ਵਿੱਚ ਆਪਣੀਆਂ ਸਾਰੀਆਂ ਜ਼ਿੰਮੇਵਾਰੀ ਅਤੇ ਬਾਕੀ ਖਾਸ ਗੱਲਾਂ ਬਾਰੇ ਜ਼ਰੂਰ ਦੱਸੋ। ਜਿਵੇਂ ਕਿ ਪਿਛਲੀ ਕੰਪਨੀ ਵਿੱਚ ਤੁਸੀਂ ਕੀ ਕਰਦੇ ਸੀ ਅਤੇ ਉਸ ਤੋਂ ਇਲਾਵਾ ਤੁਸੀਂ ਹੋਰ ਕਿਹੜੇ ਖੇਤਰ ਵਿੱਚ ਚੰਗਾ ਕੰਮ ਕਰ ਸਕਦੇ ਹੋ। ਇਸ ਦੇ ਨਾਲ ਹੀ ਕੰਪਨੀ ਦੇ ਬਾਰੇ ਵੀ ਦੱਸੋ।

ਭਾਰ ਘੱਟ ਕਰਨ ਲਈ ਜਾਣੋ 'ਪਾਣੀ' ਪੀਣ ਦਾ ਸਹੀ ਢੰਗ; ਭੁੱਖ ਵੀ ਲੱਗੇਗੀ ਘੱਟ

3. ਇੰਟਰਵਿਊ ਸਮੇਂ ਆਪਣੇ ਖ਼ੇਤਰ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇਣਾ ਹੀ ਕਾਫ਼ੀ ਨਹੀਂ ਹੁੰਦਾ ਹੈ। ਇਸ ਲਈ ਦੇਸ਼ ਅਤੇ ਦੁਨੀਆ ਵਿੱਚ ਕੀ ਚੱਲ ਰਿਹਾ ਹੈ, ਇਸ ਬਾਰੇ ਵੀ ਥੋੜੀ ਜਾਣਕਾਰੀ ਰੱਖਣੀ ਚਾਹੀਦੀ ਹੈ। 

4. ਰੈਜ਼ਿਊਮ ਨੂੰ ਕਦੇ ਵੀ ਮੋੜੋ ਨਾ, ਸਗੋਂ ਉਸ ਨੂੰ ਸਿੱਧੇ ਹੀ ਇੱਕ ਫਾਇਲ ਵਿੱਚ ਰੱਖ ਕੇ ਵਧੀਆ ਤਰੀਕੇ ਨਾਲ ਸਾਹਮਣੇ ਵਾਲੇ ਨੂੰ ਪੇਸ਼ ਕਰੋ। ਇਸ ਦੇ ਨਾਲ ਹੀ ਰੈਜ਼ਿਊਮ ਵਿੱਚ ਆਪਣੀ ਸਾਰੀ ਜਾਣਕਾਰੀ ਬੂਲੇਟ ਬਣਾ ਕੇ ਲਿਖੋ। ਇਸ ਨਾਲ ਤੁਹਾਨੂੰ ਵੀ ਆਪਣੇ ਜਾਣਕਾਰੀ ਆਸਾਨੀ ਨਾਲ ਯਾਦ ਰਹੇਗੀ।

ਬਲੀਚਿੰਗ ਨਾਲ ਇੰਝ ਲਿਆਓ ਚਿਹਰੇ ’ਤੇ ਨਿਖਾਰ, ਜਾਣੋ ਵਰਤਣ ਦਾ ਢੰਗ

PunjabKesari

5. ਇੰਟਰਵਿਊ ਵਾਲੇ ਦਿਨ ਕਦੇ ਵੀ ਦੇਰੀ ਨਾਲ ਨਾ ਪਹੁੰਚੋ। ਸਗੋਂ ਘਰ ਤੋਂ ਕੁਝ ਸਮਾਂ ਪਹਿਲੇ ਨਿਕਲ ਜਾਓ ਤਾਂਕਿ ਟ੍ਰੈਫਿਕ ਮਿਲਣ ਦੇ ਬਾਵਜੂਦ ਤੁਸੀਂ ਲੇਟ ਨਾ ਹੋ ਜਾਵੋ।

6. ਜੇਕਰ ਤੁਹਾਨੂੰ ਲਗਦਾ ਹੈ ਕਿ ਤੁਹਾਡੇ ਵਿੱਚ ਆਤਮਵਿਸ਼ਵਾਸ ਦੀ ਕੰਮੀ ਹੈ ਤਾਂ ਤੁਸੀਂ ਸ਼ੀਸ਼ੇ ਅੱਗੇ ਖੜ੍ਹੇ ਹੋ ਕੇ ਇੰਟਰਵਿਊ ਦੀ ਤਿਆਰੀ ਇੱਕ ਵਾਰ ਚੰਗੀ ਤਰ੍ਹਾਂ ਨਾਲ ਜ਼ਰੂਰ ਕਰ ਲਵੋ।

7. ਕੰਪਨੀ ਦੇ ਬਾਰੇ ਪੂਰੀ ਜਾਣਕਾਰੀ ਹਾਸਿਲ ਕਰ ਲਵੋ ਤਾਂਕਿ ਜਦੋ ਇੰਟਰਵਿਊ ਲੈਣ ਵਾਲੇ ਕੰਪਨੀ ਬਾਰੇ ਪੁੱਛਣ ਤਾਂ ਤੁਹਾਨੂੰ ਉਸ ਦਾ ਜਵਾਬ ਦੇਣ ਵਿਚ ਕੋਈ ਔਖ ਨਾ ਹੋਵੇ। 

ਵਿਆਹ ਕਰਵਾਉਣ ਤੋਂ ਆਖਰ ਕਿਉਂ ਪਿੱਛੇ ਹਟਦੀਆਂ ਹਨ ਅੱਜ ਦੀਆਂ ਕੁੜੀਆਂ...

ਇੰਟਰਵਿਊ ਦੇਣ ਲੱਗੇ ਇਨ੍ਹਾਂ ਗੱਲਾਂ ਦਾ ਰੱਖੋ ਧਿਆਨ

PunjabKesari

1. ਖੇਤਰ ਦੇ ਨਾਲ ਜੁੜੇ ਸਵਾਲਾਂ ਦੇ ਜਵਾਬ ਦੇ ਨਾਲ ਆਪਣੀ ਭੂਮਿਕਾ ਅਤੇ ਸਥਿਤੀ ਦੇ ਅਨੁਸਾਰ ਵੱਖ-ਵੱਖ ਡਿਜਾਇਨ, ਪੀ.ਪੀ.ਟੀ., ਆਈ.ਟੀ. ਦੀ ਜਾਣਕਾਰੀ ਵੀ ਦੇ ਸਕਦੇ ਹੋ।

2. ਧਿਆਨ ਰੱਖੋ ਕਿ ਇੰਟਰਵਿਊ ਲਈ ਤੁਸੀਂ ਚੰਗਾ ਪਹਿਰਾਵਾ ਪਾ ਕੇ ਜਾਓ, ਕਿਉਂਕਿ ਤੁਹਾਡਾ ਪਹਿਲਾ ਪ੍ਰਭਾਵ ਬਹੁਤ ਮਹੱਤਵਪੂਰਣ ਹੁੰਦਾ ਹੈ।

3. ਕਿਸੇ ਵੀ ਪ੍ਰਸ਼ਨ ਦਾ ਉੱਤਰ ਦਿੰਦੇ ਹੋਏ ਆਪਣੇ ਆਪ 'ਤੇ ਪੂਰਾ ਵਿਸ਼ਵਾਸ ਰੱਖੋ। ਤੇਜ ਬੋਲਣ ਦੀ ਥਾਂ ਹੋਲੀ ਅਤੇ ਆਰਾਮ ਨਾਲ ਬੋਲੋ ਤਾਂ ਜੋ ਸਾਹਮਣੇ ਵਾਲੇ ਨੂੰ ਤੁਹਾਡੀ ਗੱਲ ਸਮਝ ਆ ਸਕੇ।

ਤੁਹਾਨੂੰ ਵੀ ਆਉਂਦਾ ਹੈ ਹੱਦ ਤੋਂ ਵੱਧ ਗੁੱਸਾ, ਤਾਂ ਅਪਣਾਓ ਇਹ ਤਰੀਕੇ

4. ਪਹਿਲਾਂ ਪ੍ਰਸ਼ਨ ਨੂੰ ਚੰਗੀ ਤਰ੍ਹਾਂ ਸੁਣੋ ਉਸ ਤੋਂ ਬਾਅਦ ਉਸਦਾ ਜਵਾਬ ਦੇਵੋ। ਯਾਦ ਰੱਖਣਾ ਜਵਾਬ ਘੱਟ ਸ਼ਬਦਾਂ ਵਿੱਚ ਦੇਣ ਦੀ ਕੋਸ਼ਿਸ਼ ਕਰੋ।

5. ਰੈਜ਼ੀਊਮ ਦੇ ਨਾਲ ਆਪਣੇ ਕੋਲ ਬਾਕੀ ਸਾਰੇ ਜ਼ਰੂਰੀ ਕਾਗਜ਼ ਵੀ ਰੱਖੋ ਤਾਂ ਜੋ ਲੋੜ ਪੈਣ 'ਤੇ ਤੁਹਾਨੂੰ ਇੱਧਰ-ਉੱਧਰ ਨਾ ਭੱਜਣਾ ਪਵੇ।

6. ਇਸ ਦੇ ਨਾਲ ਹੀ ਆਪਣੇ ਕੋਲ ਇਕ ਪੈਨ, ਕਾਗਜ਼ ਅਤੇ ਕਾਪੀ ਜ਼ਰੂਰੀ ਰੱਖੋ। ਜੇ ਉਹ ਕੁਝ ਲਿੱਖਣ ਨੂੰ ਆਖਣ ਤਾਂ ਤੁਹਾਨੂੰ ਕਿਸੇ ਹੋਰ ਤੋਂ ਪੈਨ ਜਾਂ ਕਾਗਜ਼ ਮੰਗਣ ਦੀ ਜ਼ਰੂਰਤ ਨਾ ਪਵੇ। 

PunjabKesari


rajwinder kaur

Content Editor

Related News