102 ਸੁਰੰਗਾਂ ਅਤੇ 900 ਪਹਾੜਾਂ ''ਚੋਂ ਹੋ ਕੇ ਲੰਘਦੀ ਹੈ ਭਾਰਤ ਦੀ ਇਹ ਟ੍ਰੇਨ

04/14/2018 3:21:35 PM

ਨਵੀਂ ਦਿੱਲੀ— ਟ੍ਰੇਨ 'ਚ ਸਫਰ ਕਰਨਾ ਤਾਂ ਬੱਚਿਆਂ ਤੋਂ ਲੈ ਕੇ ਵੱਡਿਆਂ ਸਾਰਿਆਂ ਨੂੰ ਪਸੰਦ ਹੁੰਦਾ ਹੈ। ਉਂਝ ਹੀ ਗੱਲ ਜੇ ਟ੍ਰਾਏ ਟ੍ਰੇਨ ਦੀ ਹੋਵੇ ਤਾਂ ਸਫਰ ਹੋਰ ਵੀ ਮਜ਼ੇਦਾਰ ਹੋ ਜਾਂਦਾ ਹੈ। ਟ੍ਰੇਨ 'ਚ ਬੈਠ ਕੇ ਪਹਾੜਾਂ ਦਾ ਖੂਬਸੂਰਤ ਨਜ਼ਾਰਾ ਦੇਖਣ ਦਾ ਮਜ਼ਾ ਹੀ ਕੁਝ ਹੋਰ ਹੁੰਦਾ ਹੈ। ਅੱਜ ਅਸੀਂ ਤੁਹਾਨੂੰ ਹਿਮਾਚਲ ਪ੍ਰਦੇਸ਼ ਦੀਆਂ ਵਾਦੀਆਂ 'ਚ ਚਲਣ ਵਾਲੀ ਟ੍ਰਾਏ ਟ੍ਰੇਨ ਬਾਰੇ ਦੱਸਣ ਜਾ ਰਹੇ ਹਾਂ ਜਿਸ 'ਚ ਬੈਠ ਕੇ ਤੁਸੀਂ ਪਹਾੜਾਂ ਦੇ ਖੂਬਸੂਰਤ ਨਜ਼ਾਰੇ ਦੇਖ ਸਕਦੇ ਹੋ।
ਹਿਮਾਚਲ ਪ੍ਰਦੇਸ਼, ਦਾਰਜ਼ਿਲਿੰਗ ਦੀ ਖੂਬਸੂਰਤ ਵਾਦੀਆਂ ਵਿਚੋਂ ਚਲਣ ਵਾਲੀ ਇਹ ਟ੍ਰਾਏ ਟ੍ਰੇਨ 102 ਸੁਰੰਗ ਅਤੇ 900 ਪਹਾੜੀਆਂ ਦੇ ਵਿਚੋਂ ਹੋ ਕੇ ਲੰਘਦੀ ਹੈ। ਇਸ ਸਪੈਸ਼ਲ ਟਰੇਨ ਦਾ ਸਫਰ ਕਰਨ ਲਈ ਟੂਰਿਸਟ ਦੇਸ਼-ਵਿਦੇਸ਼ 'ਤੋਂ ਆਉਂਦੇ ਹਨ। ਇਸ ਟਰੇਨ ਦਾ ਸਫਰ ਕਰਕੇ ਅਤੇ ਖੂਬਸੂਰਤ ਵਾਦੀਆਂ ਦਾ ਮਜ਼ਾ ਟੂਰਿਸਟ ਦੇ ਦਿਲ ਨੂੰ ਵੱਖਰਾ ਹੀ ਸਕੂਨ ਦਿੰਦਾ ਹੈ।
ਪਹਾੜੀ ਅਤੇ ਸੁਰੰਗਾਂ ਦੇ ਵਿਚੋਂ ਲੰਘਦੇ ਸਮੇਂ ਥਾਂ ਬਹੁਤ ਘੱਟ ਰਹਿੰਦੀ ਹੈ, ਜਿਸ ਦੌਰਾਨ ਟੂਰਿਲਟ ਦਾ ਬਾਹਰ ਝਾਕਣਾ ਮਨਾ ਹੈ। ਇਸ ਤੋਂ ਇਲਾਵਾ ਹਿਮਾਚਲ ਪ੍ਰਦੇਸ਼ ਦੇ ਵਿਚ ਸਨਵਾਰਾ ਦੇ ਕੋਲ 3 ਮੰਜ਼ਿਲਾ ਪੁਲ ਟੂਰਿਸਟ ਦੇ ਆਕਰਸ਼ਣ ਦਾ ਮੁੱਖ ਕਾਰਨ ਹੈ।
ਦਾਰਜ਼ਿਲਿੰਗ ਘੁੰਮਣ ਦੇ ਲਈ ਆਉਣ ਵਾਲੇ ਟੁਰਿਸਟ ਇਸ ਟ੍ਰੇਨ 'ਚ ਬੈਠਣਾ ਜ਼ਰੂਰ ਪਸੰਦ ਕਰਦੇ ਹਨ। ਇਹ ਟ੍ਰਾਏ ਟ੍ਰੇਨ ਦਾਰਜ਼ਿਲਿੰਗ ਸ਼ਹਿਰ ਦੀ ਇਕ ਖਾਸ ਪਹਿਚਾਨ ਹੈ।  ਸੁਰੰਗਾਂ, ਪਹਾੜਿਆਂ ਅਕੇ ਛੋਟੀ ਲਾਈਨ ਦੀਆਂ ਪਟਰੀਆਂ 'ਚੋਂ ਲੰਘਦੀ ਇਹ ਟ੍ਰਾਏ ਟ੍ਰੇਨ ਦਾਰਜ਼ਿਲਿੰਗ ਤੋਂ ਨਿਊਚਲਪਾਈਗੁੜੀ ਤਕ ਦਾ ਸਫਰ ਤਅ ਕਰਦੀ ਹੈ, ਜੋ ਕਿ ਹਰ ਕਿਸੇ ਲਈ ਯਾਦਗਾਰ ਬਣ ਜਾਂਦੀ ਹੈ।


Related News