ਕਲੌਂਜੀ (ਕਾਲਾ ਜੀਰਾ) ਨਾਲ ਕਰੋ ਆਪਣੇ ਵਾਲਾਂ ਦੀ ਸੁੰਦਰਤਾ ''ਚ ਵਾਧਾ

05/23/2017 4:59:12 PM

ਮੁੰਬਈ— ਕਲੌਂਜੀ ਨੂੰ ਨਿਜੇਲਾ ਸੇਟਿਵਾ ਜਾਂ ਕਾਲਾ ਜੀਰਾ ਵੀ ਕਿਹਾ ਜਾਂਦਾ ਹੈ। ਕਲੌਂਜੀ ਦੇ ਚਿਕਿਤਸਕ ਗੁਣਾਂ ਕਾਰਨ ਇਹ ਵਾਲਾਂ ਅਤੇ ਸਕਿਨ ਲਈ ਬਹੁਤ ਲਾਭਕਾਰੀ ਹੈ। ਕਲੌਂਜੀ ਔਰਤਾਂ ਅਤੇ ਮਰਦਾਂ ''ਚ ਵਾਲ ਝੜਨ ਅਤੇ ਵਾਲ ਚਿੱਟੇ ਹੋਣ ਦੀ ਸਮੱਸਿਆ ਨੂੰ ਖਤਮ ਕਰਦੀ ਹੈ। ਅੱਜ ਅਸੀਂ ਤੁਹਾਨੂੰ ਕਲੌਂਜੀ ਨਾਲ ਵਾਲਾਂ ਨੂੰ ਹੁੰਦੇ ਲਾਭਾਂ ਦੀ ਜਾਣਕਾਰੀ ਦੇ ਰਹੇ ਹਾਂ।
1. ਸਿਕਰੀ ਦੇ ਇਲਾਜ ਲਈ ਲਾਭਕਾਰੀ
ਕਲੌਂਜੀ ਦੇ ਤੇਲ ''ਚ ਐਂਟੀ ਵਾਇਰਲ ਅਤੇ ਐਂਟੀ ਮਾਈਕ੍ਰੋਬੀਅਲ ਗੁਣ ਹੁੰਦੇ ਹਨ ਜੋ ਖੋਪੜੀ ''ਤੇ ਹੋਣ ਵਾਲੀ ਸਿਕਰੀ ਦੇ ਇਲਾਜ ''ਚ ਸਹਾਈ ਹੁੰਦੇ ਹਨ। 
ਇਸ ਲਈ ਕਲੌਂਜੀ ਦਾ ਤੇਲ ਲਓ ਅਤੇ ਇਸ ਨੂੰ ਕੁਝ ਦੇਰ ਗਰਮ ਕਰੋ। ਹੁਣ ਇਸ ''ਚ ਇਕ ਚਮਚ ਨਾਰੀਅਲ ਤੇਲ ਮਿਲਾਓ ਅਤੇ ਸਿਰ ਦੀ ਸਕਿਨ ''ਤੇ ਇਸ ਦੀ ਮਾਲਸ਼ ਕਰੋ। ਇਸ ਨੂੰ ਪੂਰੀ ਰਾਤ ਸਿਰ ''ਤੇ ਲੱਗੇ ਰਹਿਣ ਦਿਓ ਅਤੇ ਸਵੇਰੇ ਕੋਸੇ ਪਾਣੀ ਨਾਲ ਸਿਰ ਧੋ ਲਓ।
2. ਵਾਲਾਂ ਦੇ ਝੜਨ ਨੂੰ ਰੋਕਦੀ ਹੈ
ਕਦੇ-ਕਦੇ ਉਮਰ, ਹਾਰਮੋਨਸ ਦੀ ਸਮੱਸਿਆ, ਸਿਹਤਮੰਦ ਖੁਰਾਕ ਨਾ ਲੈਣ ਨਾਲ ਅਤੇ ਸਫਾਈ ਨਾ ਰੱਖਣ ਕਾਰਨ ਵਾਲ ਝੜਨ ਲੱਗਦੇ ਹਨ। ਇਸ ਸਮੱਸਿਆ ਦੇ ਇਲਾਜ ਲਈ ਕਲੌਂਜੀ ਬਹੁਤ ਉਪਯੋਗੀ ਹੈ।
ਇਸ ਲਈ ਦੋ ਚਮਚ ਕਲੌਂਜੀ ਲਓ ਅਤੇ ਇਸ ''ਚ ਇਕ ਚਮਚ ਓਲਿਵ ਤੇਲ ਅਤੇ ਇਕ ਚਮਚ ਕੈਸਟਰ ਤੇਲ ਮਿਲਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾ ਕੇ ਕੁਝ ਦੇਰ ਗਰਮ ਕਰੋ। ਹੁਣ ਇਸ ਮਿਸ਼ਰਣ ਨਾਲ ਸਿਰ ਦੀ ਸਕਿਨ ਦੀ ਮਾਲਸ਼ ਕਰੋ। ਸਿਰ ''ਤੇ ਗਰਮ ਪਾਣੀ ਨਾਲ ਭਿਓਂਆ ਹੋਇਆ ਤੌਲੀਆ ਲਪੇਟੋ ਤਾਂ ਜੋ ਇਸ ਦਾ ਜ਼ਿਆਦਾ ਫਾਇਦਾ ਮਿਲ ਸਕੇ। ਇਸ ਦੇ ਬਾਅਦ ਸ਼ੈਂਪੂ ਅਤੇ ਕੰਡੀਸ਼ਨਰ ਨਾਲ ਵਾਲ ਧੋ ਲਓ।
3. ਵਾਲਾਂ ਦੇ ਵਿਕਾਸ ''ਚ ਸਹਾਈ
ਕਲੌਂਜੀ ਵਾਲਾਂ ਦੇ ਵਾਧੇ ''ਚ ਸਹਾਈ ਹੁੰਦੀ ਹੈ। ਜੇ ਤੁਸੀਂ ਆਪਣੇ ਵਾਲਾਂ ਦੀਆਂ ਜੜ੍ਹਾਂ ਨੂੰ ਮਜ਼ਬੂਤ ਕਰਨਾ ਚਾਹੁੰਦੇ ਹੋ ਅਤੇ ਵਾਲਾਂ ਨੂੰ ਲੰਬੇ ਕਰਨਾ ਚਾਹੁੰਦੇ ਹੋ ਤਾਂ ਕਲੌਂਜੀ ਦੀ ਵਰਤੋਂ ਕਰੋ।
ਇਸ ਲਈ ਤਿੰਨ ਤੋਂ ਚਾਰ ਕਲੌਂਜੀ ਲਓ ਅਤੇ ਉਨ੍ਹਾਂ ਨੂੰ ਇਕ ਘੰਟੇ ਤੱਕ ਪਾਣੀ ''ਚ ਭਿਓਂ ਕੇ ਰੱਖੋ। ਹੁਣ ਇਸ ਨੂੰ ਪੀਸ ਕੇ ਇਸ ਦਾ ਪੇਸਟ ਬਣਾ ਲਓ। ਹੁਣ ਇਸ ''ਚ ਦੋ ਚਮਚ ਸ਼ਹਿਦ ਅਤੇ ਇਕ ਚਮਚ ਦਹੀਂ ਮਿਲਾਓ। ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਇਸ ਪੇਸਟ ਨੂੰ ਸਿਰ ਦੀ ਸਕਿਨ ''ਤੇ ਲਗਾਓ ਅਤੇ ਬਾਅਦ ''ਚ ਪਾਣੀ ਨਾਲ ਧੋ ਲਓ।
4. ਸਿਰ ਦੀ ਸਕਿਨ ਦੀ ਖੁਜਲੀ ਦੇ ਇਲਾਜ ''ਚ ਸਹਾਈ
ੱਸਿਰ ਦੀ ਸਕਿਨ ਗੰਦੀ ਹੋਣ ਕਾਰਨ ਖੁਜਲੀ ਅਤੇ ਇਨਫੈਕਸ਼ਨ ਦੀ ਸਮੱਸਿਆ ਹੋ ਜਾਂਦੀ ਹੈ। ਇਸ ਦੇ ਇਲਾਜ ਲਈ ਥੋੜ੍ਹੀ ਕਲੌਂਜੀ ਲੈ ਕੇ ਉਸ ਦਾ ਪੇਸਟ ਬਣਾ ਲਓ। ਇਸ ਪੇਸਟ ''ਚ ਇਕ ਚਮਚ ਐਲੋਵੇਰਾ ਜੈੱਲ, ਇਕ ਚਮਚ ਓਲਿਵ ਤੇਲ ਅਤੇ ਅੱਧੀ ਚੁਟਕੀ ਹਲਦੀ ਮਿਲਾਓ। ਇਸ ਮਿਸ਼ਰਣ ਨੂੰ ਸਿਰ ਦੀ ਸਕਿਨ ''ਤੇ ਲਗਾਓ। 30 ਮਿੰਟ ਬਾਅਦ ਸਿਰ ਧੋ ਲਓ।
5. ਵਾਲਾਂ ਨੂੰ ਸੰਘਣਾ ਬਣਾਉਂਦਾ ਹੈ
ਕਲੌਂਜੀ ਵਾਲਾਂ ਦਾ ਝੜਨਾ ਘੱਟ ਕਰ ਕੇ ਇਨ੍ਹਾਂ ਨੂੰ ਸੰਘਣਾ ਬਣਾਉਂਦੀ ਹੈ। ਇਸ ਲਈ ਕਲੌਂਜੀ ਦੇ ਕੁਝ ਦਾਣੇ ਲਓ ਅਤੇ ਉਨ੍ਹਾਂ ਨੂੰ ਇਕ ਗਿਲਾਸ ਪਾਣੀ ''ਚ ਦੱਸ ਮਿੰਟ ਤੱਕ ਉਬਾਲੋ। ਪਾਣੀ ਦੇ ਠੰਡਾ ਹੋਣ ''ਤੇ ਇਸ ''ਚ ਦੋ ਚਮਚ ਨਿੰਬੂ ਦਾ ਰਸ ਮਿਲਾਓ। ਦੋਹਾਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਮਿਲਾਓ। ਵਾਲਾਂ ਨੂੰ ਧੋਣ ਮਗਰੋਂ ਇਸ ਪਾਣੀ ਨੂੰ ਵਾਲਾਂ ''ਤੇ ਪਾਓ। ਇਸ ਤਰ੍ਹਾਂ ਹਫਤੇ ''ਚ ਦੋ ਵਾਰੀ ਕਰੋ।
ਨੋਟ- ਲੋੜ ਤੋਂ ਜ਼ਿਆਦਾ ਕਲੌਂਜੀ ਦੀ ਵਰਤੋਂ ਨਹੀਂ ਕਰਨੀ ਚਾਹੀਦੀ। ਇਸ ਨਾਲ ਸਿਰ ''ਚ ਖੁਜਲੀ ਦੀ ਸਮੱਸਿਆ ਹੋ ਸਕਦੀ ਹੈ। ਇਸ ਲਈ ਕਲੌਂਜੀ ਦੇ ਤੇਲ ''ਚ ਨਾਰੀਅਲ ਦੇ ਤੇਲ ਜਾਂ ਓਲਿਵ ਤੇਲ ਮਿਲਾ ਲਓ। ਹੋ ਸਕੇ ਤਾਂ ਕੋਟਨ ਬਾਲ ਦੀ ਮਦਦ ਨਾਲ ਕਲੌਂਜੀ ਦਾ ਤੇਲ ਲਗਾਓ।

Related News