ਇਸ ਤਰ੍ਹਾਂ ਕਰੋ ਘਰ ''ਚ ਮੈਨੀਕਿਓਰ

Tuesday, Apr 04, 2017 - 12:40 PM (IST)

ਇਸ ਤਰ੍ਹਾਂ ਕਰੋ ਘਰ ''ਚ ਮੈਨੀਕਿਓਰ

ਮੁੰਬਈ— ਕੁੜੀਆਂ ਲਈ ਚਿਹਰੇ ਦੇ ਨਾਲ-ਨਾਲ ਹੱਥਾਂ-ਪੈਰਾਂ ਅਤੇ ਬੁੱਲ੍ਹਾਂ ਦੀ ਖੂਬਸੂਰਤੀ ਬਹੁਤ ਜ਼ਰੂਰੀ ਹੁੰਦੀ ਹੈ। ਸਿਰਫ ਚਿਹਰੇ ਦੀ ਹੀ ਨਹੀਂ ਬਲਕਿ ਹੱਥਾਂ-ਪੈਰਾਂ ਦੀ ਖੂਬਸੂਰਤੀ ਦੀ ਵੀ ਬਹੁਤ ਮਹਤੱਤਾ ਹੈ। ਜ਼ਿਆਦਾਤਰ ਕੁੜੀਆਂ ਬਹੁਤ ਸਾਰੇ ਇਲਾਜ ਕਰਾ ਕੇ ਆਪਣੀ ਚਮੜੀ ਸੰਬੰਧੀ ਪਰੇਸ਼ਾਨੀਆਂ ਦੂਰ ਕਰਦੀਆਂ ਹਨ ਪਰ ਹੱਥਾਂ ਵੱਲ ਧਿਆਨ ਨਹੀਂ ਦਿੰਦੀਆਂ। ਹੁਣ ਤੁਸੀਂ ਘਰ ''ਚ ਹੀ ਆਪਣੇ ਹੱਥਾਂ ਦਾ ਮੈਨੀਕਿਓਰ ਕਰ ਸਕਦੇ ਹੋ। ਅੱਜ ਅਸੀਂ ਤੁਹਾਨੂੰ ਘਰ ''ਚ ਹੀ ਮੈਨੀਕਿਓਰ ਕਰਨ ਦੀ ਆਸਾਨ ਤਰੀਕਾ ਦੱਸ ਰਹੇ ਹਾਂ।

1. ਹੱਥਾਂ ਨੂੰ ਡੁਬਾਓ
ਸਭ ਤੋਂ ਪਹਿਲਾਂ ਆਪਣੇ ਹੱਥਾਂ ਨੂੰ ਕੋਸੇ ਪਾਣੀ ''ਚ ਸ਼ੈਂਪੂ ਮਿਲਾ ਕੇ ਦਸ ਮਿੰਟ ਤੱਕ ਡੁਬਾਓ। ਫਿਰ ਕਿਸੇ ਸਾਫ ਬੁਰਸ਼ ਨਾਲ ਹੱਥਾਂ ਨੂੰ ਸਾਫ ਕਰੋ।
2. ਨੇਲ ਪੇਂਟ ਰੀਮੂਵਰ
ਜੇ ਤੁਹਾਡੇ ਨਹੂੰਆਂ ''ਤੇ ਨੇਲ ਪੇਂਟ ਲੱਗਾ ਹੈ ਤਾਂ ਪਹਿਲਾਂ ਉਸ ਨੂੰ ਰੀਮੂਵਰ ਨਾਲ ਸਾਫ ਕਰ ਲਓ।
3. ਸਕਰਬਿੰਗ
ਕਿਸੇ ਚੰਗੇ ਸਕਰਬ ਨਾਲ ਹੱਥਾਂ ਅਤੇ ਬਾਹਵਾਂ ਨੂੰ ਸਕਰਬ ਕਰੋ। ਇਸ ਲਈ ਤੁਸੀਂ ਗੁਲਾਬ ਜਲ ਦੀ ਵੀ ਵਰਤੋਂ ਕਰ ਸਕਦੇ ਹੋ। ਇਸ ਤਰ੍ਹਾਂ ਕਰਨ ਨਾਲ ਤੁਹਾਡੇ ਹੱਥਾਂ ਦੀ ਡੈਡ ਸਕਿਨ ਨਿਕਲ ਜਾਵੇਗੀ।
4. ਕਿਊਟੀਕਲਸ ਅਤੇ ਨੇਲ ਸ਼ੇਪ
ਨੇਲ ਕਟਰ ਦੀ ਮਦਦ ਨਾਲ ਆਪਣੇ ਨਹੂੰ ਕੱਟੋ ਅਤੇ ਆਲੇ-ਦੁਆਲੇ ਦੇ ਕਿਊਟੀਕਲਸ ਨੂੰ ਠੀਕ ਕਰੋ। ਫਿਰ ਆਪਣੀ ਪਸੰਦ ਮੁਤਾਬਕ ਸ਼ੇਪ ਦਿਓ।
5. ਕਰੀਮ ਮਾਲਸ਼
ਆਪਣੇ ਹੱਥਾਂ ਨੂੰ ਧੋ ਕੇ ਕਿਸੇ ਚੰਗੀ ਕਰੀਮ ਨਾਲ ਪੰਜ ਮਿੰਟ ਤੱਕ ਮਾਲਸ਼ ਕਰੋ।
6. ਓਲਿਵ ਤੇਲ
ਜੇ ਤੁਹਾਡੇ ਨਹੂੰ ਟੁੱਟੇ ਜਾਂ ਵਿੰਗੇ-ਟੇਢੇ ਰਹਿੰਦੇ ਹਨ ਤਾਂ ਉਨ੍ਹਾਂ ਨੂੰ ਓਲਿਵ ਤੇਲ ਲਗਾ ਕੇ ਠੀਕ ਕਰ ਸਕਦੇ ਹੋ। ਆਪਣੀਆਂ ਉਂਗਲੀਆਂ ਨੂੰ ਕੋਸੇ ਤੇਲ ''ਚ ਕੁਝ ਅੱਠ-ਦਸ ਮਿੰਟ ਤੱਕ ਡੁਬਾਓ। ਬਚੇ ਹੋਏ ਤੇਲ ਨਾਲ ਆਪਣੇ ਹੱਥਾਂ ਦੀ ਮਾਲਸ਼ ਕਰੋ। ਇਕ ਹਫਤੇ ਤੱਕ ਰੋਜ ਰਾਤ ਨੂੰ ਸੋਣ ਤੋਂ ਪਹਿਲਾਂ ਇਸ ਤਰ੍ਹਾਂ ਕਰੋ।
7. ਟੈਨਿੰਗ ਪੈਕ
ਹੱਥਾਂ ''ਤੇ ਧੁੱਪ ਕਾਰਨ ਜ਼ਲਦੀ ਟੈਨਿੰਗ ਹੋ ਜਾਂਦੀ ਹੈ। ਇਸ ਲਈ ਮਾਲਸ਼ ਦੇ ਬਾਅਦ ਆਪਣੇ ਹੱਥਾਂ ਅਤੇ ਬਾਹਵਾਂ ''ਤੇ ਟੈਨਿੰਗ ਪੈਕ ਲਗਾਓ।
8. ਮੋਈਸਚਰਾਈਜ਼ਰ
ਪੈਕ ਉਤਾਰਨ ਪਿੱਛੋਂ ਹੱਥਾਂ ''ਤੇ ਕੋਈ ਚੰਗੀ ਕਰੀਮ ਲਗਾਓ। 

 


Related News