ਇਨ੍ਹਾਂ ਤਰੀਕਿਆਂ ਨਾਲ ਕਰੋ ਘਰ ''ਚ ਹੀ ਵਾਲਾਂ ਨੂੰ Straight

04/30/2017 5:19:23 PM

ਮੁੰਬਈ— ਵਾਲਾਂ ਨੂੰ ਸਿੱਧੇ ਕਰਨ ਦਾ ਕਾਫੀ ਫੈਸ਼ਨ ਚਲ ਰਿਹਾ ਹੈ। ਹਰ ਲੜਕੀ ਚਾਹੁੰਦੀ ਹੈ ਕਿ ਉਸਦੇ ਵਾਲ ਸਿੱਧੇ ਹੋਣ। ਇਸ ਦੇ ਲਈ ਉਹ ਆਪਣੇ ਵਾਲਾਂ ਉੱਪਰ ਸਟ੍ਰੇਟਰਿੰਗ ਮਸ਼ੀਨ ਜਾਂ ਕੈਮੀਕਲ ਦਾ ਇਸਤੇਮਾਲ ਕਰਦੀਆਂ ਹਨ ਪਰ ਇਸ ਨਾਲ ਉਨ੍ਹਾਂ ਦੇ ਵਾਲਾਂ ਨੂੰ ਕਾਫੀ ਨੁਕਸਾਨ ਹੁੰਦਾ ਹੈ। ਅਜਿਹੀ ਹਾਲਤ ''ਚ ਤੁਸੀਂ ਘਰ ''ਚ ਹੀ ਆਪਣੇ ਵਾਲਾਂ ਨੂੰ ਸਿੱਧੇ ਕਰ ਸਕਦੇ ਹੋ। ਆਓ ਜਾਣਦੇ ਹਾਂ ਕਿ ਕਿਹੜੀਆਂ ਚੀਜ਼ਾਂ ਦੇ ਇਸਤੇਮਾਲ ਨਾਲ ਤੁਸੀਂ ਆਪਣੇ ਵਾਲਾਂ ਨੂੰ ਖੂਬਸੂਰਤ ਅਤੇ ਸਿੱਧੇ ਕਰ ਸਕਦੇ ਹੋ। 
1. ਦੁੱਧ
1 ਸਪਰੇਅ ਬੋਤਲ ''ਚ 1 ਤਿਹਾਈ ਪਾਣੀ ਅਤੇ ਥੋੜ੍ਹਾ ਜਿਹਾ ਦੁੱਧ ਮਿਲਾਓ। ਨਹਾਉਣ ਤੋਂ  1 ਘੰਟਾ ਪਹਿਲਾਂ ਇਸ ਨੂੰ ਵਾਲਾਂ ਉਪਰ ਸਪਰੇਅ ਕਰੋ ਅਤੇ ਕੰਘੀ ਕਰ ਲਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਸ਼ੈਪੂ ਅਤੇ ਕੰਡੀਸ਼ਨਰ ਨਾਲ ਚੰਗੀ ਤਰ੍ਹਾਂ ਧੋ ਲਓ। ਸੁੱਕਣ ਤੋਂ ਬਾਅਦ ਤੁਹਾਡੇ ਵਾਲ ਇਕ ਦਮ ਸਿੱਧੇ ਹੋ ਜਾਣਗੇ। 
2. ਐਲੋਵੀਰਾ ਜੈੱਲ
ਐਲੋਵੀਰਾ ਜੈੱਲ ਵਾਲਾਂ ਅਤੇ ਚਮੜੀ ਲਈ ਕਾਫੀ ਫਾਇਦੇਮੰਦ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਸਿੱਧਾ ਵੀ ਕੀਤਾ ਜਾ ਸਕਦਾ ਹੈ। ਇਸ ਦੇ ਲਈ ਐਲੋਵੀਰਾ ਜੈੱਲ ''ਚ ਅੱਧਾ ਕੱਪ ਗਰਮ ਤੇਲ ਮਿਲਾਓ ਅਤੇ ਵਾਲਾਂ ''ਤੇ ਲਗਾ ਲਓ। 30-40 ਮਿੰਟਾਂ ਦੇ ਬਾਅਦ ਸਿਰ ਧੋਣ ''ਤੇ ਵਾਲ ਚਮਕਦਾਰ ਅਤੇ ਸਿੱਧੇ ਹੋ ਜਾਣਗੇ।
3. ਮੁਲਤਾਨੀ ਮਿੱਟੀ
ਮੁਲਤਾਨੀ ਮਿੱਟੀ ਦਾ ਲੇਪ ਬਣਾ ਕੇ ਵਾਲਾਂ ''ਤੇ ਲਗਾਉਣ ਨਾਲ ਵੀ ਕਾਫੀ ਫਾਇਦਾ ਹੁੰਦਾ ਹੈ। ਇਸ ਨਾਲ ਵਾਲਾਂ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ। 
4. ਅੰਡੇ
ਇਸ ਦੇ ਲਈ 2 ਅੰਡਿਆਂ ਨੂੰ ਫੈਂਟੋ ਅਤੇ ਉਸ ''ਚ 2 ਚਮਚ ਜੈਤੂਨ ਦਾ ਤੇਲ ਮਿਲਾ ਲਓ। ਇਸ ਪੇਸਟ ਨੂੰ ਵਾਲਾਂ ''ਤੇ 1 ਘੰਟੇ ਦੇ ਲਈ ਲਗਾਓ ਅਤੇ ਧੋਣ ਤੋਂ ਬਾਅਦ ਵਾਲ ਸਿੱਧੇ ਅਤੇ ਮਜ਼ਬੂਤ ਹੋ ਜਾਣਗੇ। 


Related News