ਹਾਲੀਵੁੱਡ ''ਚ ਪ੍ਰਿਯੰਕਾ ਦਾ ਧਮਾਲ, ਦੇਖੋ ਲੁਕ

Friday, Jan 20, 2017 - 12:33 PM (IST)

ਹਾਲੀਵੁੱਡ ''ਚ ਪ੍ਰਿਯੰਕਾ ਦਾ ਧਮਾਲ, ਦੇਖੋ ਲੁਕ

ਮੁੰਬਈ— ਪ੍ਰਿਯੰਕਾ ਚੋਪੜਾ ਹਾਲੀਵੁੱਡ ਅਤੇ ਬਾਲੀਵੁੱਡ ''ਚ ਕਾਫੀ ਮਸ਼ਹੂਰ ਅਦਾਕਾਰਾ ਹੈ। ਪ੍ਰਿਯੰਕਾ ਦੇ ਸਟਾਈਲ ਅਤੇ ਸੁੰਦਰਤਾ ਨੂੰ ਲੋਕ ਉਸਨੂੰ ਬਹੁਤ ਪਸੰਦ ਕਰਦੇ ਹਨ। ਬੁੱਧਵਾਰ ਦੀ ਰਾਤ ਪ੍ਰਿਯੰਕਾ ਚੋਪੜਾ ਨੂੰ ''ਪੀਪਲਜ਼ ਚੁਆਇਸ ਐਵਾਰਡ 2017'' ਦੇਖਿਆ ਗਿਆ। ਐਵਰਾਡ ਸ਼ੋਅ ''ਚ ਹਾਲੀਵੁੱਡ ਦੇ ਬਹੁਤ ਸਾਰੇ ਅਦਾਕਾਰ ਸ਼ਮਿਲ ਹੋਏ। ਸ਼ੋਅ ''ਚ ਪ੍ਰਿਯੰਕਾ ਨੇ ਪੀਚ ਰੰਗ ਦੀ ਪੋਸ਼ਾਕ ਪਹਿਨੀ ਹੋਈ ਸੀ, ਜਿਸ ''ਚ ਪ੍ਰਿਯੰਕਾ ਬਹੁਤ ਸੁੰਦਰ ਨਜ਼ਰ ਆ ਰਹੀ ਸੀ।
ਪ੍ਰਿਯੰਕਾ ਦੀ ਪੋਸ਼ਾਕ ਨੂੰ ਡਿਜ਼ਾਇਨਰ ''ਲੇਬਲ ਸਲਿਲ ਪੁਆਇੰਟ'' ਨੇ ਡਿਜ਼ਾਈਨ ਕੀਤਾ ਸੀ। ਸ਼ੋਅ ਦੇ ਹਿਸਾਬ ਨਾਲ ਪ੍ਰਿਯੰਕਾ ਦੀ ਪੋਸ਼ਾਕ ਬਹੁਤ ਸਿੰਪਲ ਸੀ। ਪ੍ਰਿਯੰਕਾ ਨੇ ਪੀਚ ਟਾਪ ਦੇ ਨਾਲ ਫਰਿੰਜ ਸਕਰਟ ਪਹਿਲੀ ਹੋਈ ਸੀ। ਸ਼ੋਅ ''ਚ ਪ੍ਰਿਯੰਕਾ ਨੂੰ ਕਵਾਇੰਟਿਕੋ ''ਚ ਉਸਨੂੰ ਐਕਟਿੰਗ ਦੇ ਲਈ ਫੇਵਰੇਟ ਡਰੇਮੇਟਿਕ ਅਦਾਕਾਰਾ ਦੇ ਐਵਾਰਡ ਨਾਲ ਨਵਾਜਿਆ ਗਿਆ।
ਆਊਟਫਿਟ ਦੇ ਨਾਲ ਪ੍ਰਿਯੰਕਾ ਨੇ ਸਿੰਪਲ ਮੇਕਅੱਪ ਕੀਤਾ ਹੋਇਆ ਸੀ ਅਤੇ ਗੁਲਾਬੀ ਰੰਗ ਦੀ ਲਿਪਸਟਿਕ ਲਗਾਈ ਹੋਈ ਸੀ। ਜੁੱਤੀ ਦੀ ਗੱਲ ਕਰੀਏ ਤਾਂ ਪ੍ਰਿਯੰਕਾ ਨੇ ਆਪਣੀ ਪੋਸ਼ਾਕ ਦੇ ਨਾਲ ਉੱਚੀ ਅੱਡੀ ਵਾਲੀ ਜੁੱਤੀ ਪਹਿਨੀ ਹੋਈ ਸੀ। ਇਸ ਲੁਕ ''ਚ ਪ੍ਰਿਯੰਕਾ ਬਹੁਤ ਸੁੰਦਰ ਲੱਗ ਰਹੀ ਸੀ।


Related News