ਜੇਕਰ ਖਾਣਾ ਚਾਹੁੰਦੇ ਹੋ ਕੁਝ ਨਵਾਂ ਤਾਂ ਟ੍ਰਾਈ ਕਰੋ ਇਹ ਟੇਸਟੀ ਬਰੈੱਡ ਪਿੱਜ਼ਾ

Saturday, Jul 27, 2024 - 05:53 PM (IST)

ਨਵੀਂ ਦਿੱਲੀ— ਪਿੱਜ਼ਾ ਖਾਣਾ ਤਾਂ ਹਰ ਕਿਸੇ ਨੂੰ ਪਸੰਦ ਹੁੰਦਾ ਹੈ। ਇਹ ਵੱਡਿਆਂ ਅਤੇ ਬੱਚਿਆਂ ਸਾਰਿਆਂ ਦਾ ਹੀ ਮਨਪਸੰਦ ਫਾਸਟ ਫੂਡ ਹੈ। ਅੱਜ ਅਸੀਂ ਤੁਹਾਨੂੰ ਵੱਖਰੇ ਤਰੀਕੇ ਨਾਲ ਪਿੱਜਾ ਬਣਾਉਣ ਦੀ ਰੈਸਿਪੀ ਬਾਰੇ ਦੱਸਣ ਜਾ ਰਹੇ ਹਾਂ ਜਿਸ ਦਾ ਨਾਂ ਹੈ ਬਰੈੱਡ ਪਿੱਜ਼ਾ। ਆਓ ਜਾਣਦੇ ਹਾਂ ਇਸ ਨੂੰ ਬਣਾਉਣ ਦੀ ਵਿਧੀ ਬਾਰੇ

ਸਮੱਗਰੀ :
- ਮੱਖਣ-1/2 ਛੋਟਾ ਚਮਚ
- ਕਣਕ ਦੇ ਆਟੇ ਦੀ ਬ੍ਰੈੱਡ
- ਪਿੱਜ਼ਾ ਸੌਸ-ਸਵਾਦ ਮੁਤਾਬਕ
- ਪਿਆਜ਼-ਸਵਾਦ ਮੁਤਾਬਕ
- ਸ਼ਿਮਲਾ ਮਿਰਚ-ਸਵਾਦ ਮੁਤਾਬਕ
- ਆਲਿਵਸ-ਸਵਾਦ ਮੁਤਾਬਕ
- ਜਲਪਿਨੋਜ-ਸਵਾਦ ਮੁਤਾਬਕ
- ਮੋਜਰੀਲਾ ਚੀਜ਼-ਸਵਾਦ ਮੁਤਾਬਕ
- ਮੱਖਣ-1/2 ਛੋਟਾ ਚਮਚ
- ਮਿਕਸਡ ਹਰਬਸ-ਗਾਰਨਿਸ਼ਿੰਗ ਲਈ

ਵਿਧੀ :-
1. ਪੈਨ ਵਿਚ 1/2 ਚਮਚ ਮੱਖਣ ਗਰਮ ਕਰੋ ਅਤੇ ਉਸ 'ਤੇ ਬ੍ਰੈੱਡ ਸਲਾਈਸ ਰੱਖੋ।
2. ਇਸ ਨੂੰ ਇਕ ਮਿੰਟ ਲਈ ਦੋਹਾਂ ਪਾਸਿਆਂ ਤੋਂ ਸੇਕੋ ਅਤੇ ਫਿਰ ਉਤਾਰ ਲਓ।
3. ਹੁਣ ਇਸ 'ਤੇ ਸਵਾਦ ਮੁਤਾਬਕ ਪਿੱਜ਼ਾ ਸੌਸ ਲਗਾਓ।
4. ਇਸ ਤੋਂ ਬਾਅਦ ਇਸ 'ਤੇ ਸਵਾਦ ਮੁਤਾਬਕ ਪਿਆਜ਼, ਸ਼ਿਮਲਾ ਮਿਰਚ, ਆਲਿਵਸ, ਜਲਪਿਨੋਜ ਅਤੇ ਮੋਜਰੈਲਾ ਚੀਜ਼ ਪਾਓ।
5. ਫਿਰ ਇਸ ਨੂੰ 1 ਮਿੰਟ ਤੱਕ ਮਾਈਕ੍ਰੋਵੇਵ 'ਚ ਪਕਾਓ।
6. ਪੈਨ 'ਚ 1/2 ਛੋਟਾ ਚਮਚ ਮੱਖਣ ਗਰਮ ਕਰੋ ਅਤੇ ਬ੍ਰੈੱਡ ਨੂੰ ਮਾਈਕ੍ਰੋਵੇਵ 'ਚੋਂ ਕੱਢ ਕੇ ਪੈਨ ਵਿਚ 2-3 ਮਿੰਟ ਲਈ ਸੇਕੋ। ਧਿਆਨ ਰਹੇ ਕਿ ਬ੍ਰੈੱਡ ਸਲਾਈਸ ਦਾ ਭਰਿਆ ਹੋਇਆ ਹਿੱਸਾ ਉੱਪਰ ਵਾਲੇ ਪਾਸੇ ਰਹੇ ਅਤੇ ਸਿਰਫ ਪਲੇਨ ਸਾਈਡ ਤੋਂ ਹੀ ਸੇਕੋ।
7. ਹੁਣ ਇਸ 'ਤੇ ਕੁਝ ਮਿਕਸਡ ਹਰਬਸ ਛਿੜਕੋ।
8. ਤੁਹਾਡਾ ਬ੍ਰੈੱਡ ਪਿੱਜ਼ਾ ਤਿਆਰ ਹੈ। ਗਰਮਾ-ਗਰਮ ਪਰੋਸੋ।


Tarsem Singh

Content Editor

Related News