ਨਹੁੰਆਂ ਦੇ ਪੀਲੇਪਨ ਤੋਂ ਹੋ ਪ੍ਰੇਸ਼ਾਨ ਤਾਂ ਅਪਣਾਓ ਇਹ ਘਰੇਲੂ ਤਰੀਕੇ

09/07/2017 2:13:39 PM

ਨਵੀਂ ਦਿੱਲੀ— ਹੱਥਾਂ ਦੀ ਖੂਬਸੂਰਤੀ ਵਧਾਉਣ ਵਿਚ ਨਹੁੰਆਂ ਦਾ ਬਹੁਤ ਮਹਤੱਵ ਹੁੰਦਾ ਹੈ। ਲੰਬੇ ਅਤੇ ਮਜ਼ਬੂਤ ਨਹੁੰ ਹੱਥਾਂ ਨੂੰ ਚਾਰ ਚੰਨ ਲਗਾ ਦਿੰਦੇ ਹਨ ਪਰ ਕੁਝ ਔਰਤਾਂ ਦੇ ਨਹੁੰ ਪੀਲੇ ਪੈ ਜਾਂਦੇ ਹਨ ਜੋ ਦੇਖਣ ਵਿਚ ਬਿਲਕੁਲ ਵੀ ਚੰਗੇ ਨਹੀਂ ਲੱਗਦੇ। ਇਹ ਅਕਸਰ ਜ਼ਿਆਦਾ ਦੇਰ ਤੱਕ ਗਹਿਰੇ ਰੰਗ ਦੀ ਨੇਲ ਪੋਲਿਸ਼ ਲਗਾਉਣ ਨਾਲ ਹੁੰਦਾ ਹੈ। ਇਸ ਤੋਂ ਇਲਾਵਾ ਫੰਗਲ ਇਨਫੈਕਸ਼ਨ, ਸਿਗਰਟ ਅਤੇ ਬਦਲਦੇ ਲਾਈਫਸਟਾਈਲ ਦੀ ਵਜ੍ਹਾ ਨਾਲ ਵੀ ਹੋ ਸਕਦਾ ਹੈ। ਅਜਿਹੇ ਵਿਚ ਕੁਝ ਘਰੇਲੂ ਤਰੀਕੇ ਅਪਣਾ ਕੇ ਪੀਲੇ ਨਹੁੰਆਂ ਨੂੰ ਠੀਕ ਕੀਤਾ ਜਾ ਸਕਦਾ ਹੈ। 
1. ਨਿੰਬੂ 
ਪੀਲੇ ਨਹੁੰਆਂ ਨੂੰ ਠੀਕ ਕਰਨ ਲਈ ਨਿੰਬੂ ਬਹੁਤ ਹੀ ਫਾਇਦੇਮੰਦ ਸਾਬਤ ਹੁੰਦਾ ਹੈ। ਇਸ ਦੀ ਵਰਤੋਂ ਕਰਨ ਨਾਲ ਇਕ ਬਾਊਲ ਵਿਚ ਨਿੰਬੂ ਦਾ ਰਸ ਲਓ ਅਤੇ ਉਸ ਵਿਚ 10-15 ਮਿੰਟ ਤੱਕ ਨਹੁੰਆਂ ਨੂੰ ਡੁਬੋ ਕੇ ਰੱਖੋ। ਫਿਰ ਕਿਸੇ ਟੂਥਬਰੱਸ਼ ਦੀ ਮਦਦ ਨਾਲ ਨਹੁੰਆਂ ਨੂੰ ਸਾਫ ਕਰੋ ਤਾਂ ਕਿ ਪੀਲਾਪਨ ਉਤਰ ਸਕੇ। ਇਸ ਤੋਂ ਬਾਅਦ ਕੋਸੇ ਪਾਣੀ ਨਾਲ ਹੱਥਾਂ ਨੂੰ ਧੋ ਲਓ ਅਤੇ ਮੋਈਸਚਰਾਈਜ਼ਰ ਲਗਾਓ। ਦਿਨ ਵਿਚ 2 ਵਾਰ ਅਜਿਹਾ ਕਰਨ ਨਾਲ ਨਹੁੰ ਸਾਫ ਹੋ ਜਾਣਗੇ। 

PunjabKesari
2. ਬੇਕਿੰਗ ਸੋਡਾ
ਇਸ ਲਈ 1 ਚਮੱਚ ਬੇਕਿੰਗ ਸੋਡਾ, ਡੇੜ ਚਮੱਚ ਜੈਤੂਨ ਤੇਲ ਅਤੇ 1 ਚਮੱਚ ਨਿੰਬੂ ਦਾ ਰਸ ਮਿਲਾ ਕੇ ਇਕ ਪੇਸਟ ਤਿਆਰ ਕਰੋ। ਫਿਰ ਇਕ ਟੂਥਬਰੱਸ਼ ਨਾਲ ਇਸ ਪੇਸਟ ਨੂੰ ਨਹੁੰਆਂ 'ਤੇ ਲਗਾਓ ਅਤੇ 5 ਮਿੰਟ ਲਗਾਉਣ ਦੇ ਬਾਅਦ ਕੋਸੇ ਪਾਣੀ ਨਾਲ ਹੱਥ ਧੋ ਲਓ। ਹਫਤੇ ਵਿਚ 2 ਵਾਰ ਇਸ ਦੀ ਵਰਤੋਂ ਕਰਨ ਨਾਲ ਨਹੁੰਆਂ ਦੇ ਪੀਲੇਪਨ ਤੋਂ ਛੁਟਕਾਰਾ ਮਿਲੇਗਾ। 

PunjabKesari
3. ਟੀ ਟ੍ਰੀ ਤੇਲ 
ਇਸ ਤੇਲ ਵਿਚ ਕਈ ਐਂਟੀਆਕਸੀਡੇਂਟ ਗੁਣ ਹੁੰਦੇ ਹਨ ਜੋ ਇਨਫੈਕਸ਼ਨ ਨੂੰ ਦੂਰ ਕਰਨ ਵਿਚ ਮਦਦ ਕਰਦੇ ਹਨ। ਪੀਲੇ ਨਹੁੰਆਂ ਨੂੰ ਠੀਕ ਕਰਨ ਲਈ ਟੀ ਟ੍ਰੀ ਤੇਲ ਨੂੰ ਨਹੁੰਆਂ 'ਤੇ ਲਗਾਓ ਅਤੇ ਕੁਝ ਮਿੰਟ ਬਾਅਦ ਕੋਸੇ ਪਾਣੀ ਨਾਲ ਧੋ ਲਓ। 

PunjabKesari
4. ਸੇਬ ਦਾ ਸਿਰਕਾ
ਇਸ ਲਈ ਡੇੜ ਕੱਪ ਪਾਣੀ ਵਿਚ ਸੇਬ ਦੇ ਸਿਰਕੇ ਨੂੰ ਚੰਗੀ ਤਰ੍ਹਾਂ ਨਾਲ ਮਿਲਾਓ ਅਤੇ ਉਸ ਵਿਚ ਨਹੁੰਆਂ ਨੂੰ 20 ਮਿੰਟ ਤੱਕ ਡੁਬੋ ਕੇ ਰੱਖੋ। ਇਸ ਤੋਂ ਬਾਅਦ ਚੰਗੀ ਤਰ੍ਹਾਂ ਨਾਲ ਸੁੱਕਾ ਲਓ। ਦਿਨ ਵਿਚ 2-3 ਵਾਰ ਅਜਿਹਾ ਕਰਨ ਨਾਲ ਪੀਲੇ ਨਹੁੰ ਠੀਕ ਹੋ ਜਾਣਗੇ।


Related News