ਆਓ ਕਾਮਯਾਬੀ ਦਾ ਸਵਾਗਤ ਕਰੀਏ, ਹੋਟਲ ਮੈਨੇਜਮੈਂਟ ’ਚ ਬਣਾਈਏ ਆਪਣਾ ਕਰੀਅਰ

Thursday, Jul 16, 2020 - 12:44 PM (IST)

ਆਓ ਕਾਮਯਾਬੀ ਦਾ ਸਵਾਗਤ ਕਰੀਏ, ਹੋਟਲ ਮੈਨੇਜਮੈਂਟ ’ਚ ਬਣਾਈਏ ਆਪਣਾ ਕਰੀਅਰ

ਮਨਿੰਦਰ ਕੌਰ, ਉੱਪ ਜ਼ਿਲਾ ਸਿੱਖਿਆ ਅਫਸਰ, ਫਰੀਦਕੋਟ
98145-33319

ਕਰੀਅਰ ਦੇ ਹਿਸਾਬ ਨਾਲ ਜੋ ਵਿਦਿਆਰਥੀ ਹੋਟਲ ਮੈਨੇਜਮੈਂਟ ਕਰਨ ਵਿਚ ਆਪਣੀ ਕਾਮਯਾਬੀ ਤਲਾਸ਼ ਰਹੇ ਹਨ, ਉਨ੍ਹਾਂ ਦੇ ਸਵਾਗਤ ਲਈ ਹੋਟਲ ਇੰਡਸਟਰੀ ਤਿਆਰ ਹੈ। ਜਦੋਂ ਤਕ ਟੂਰਿਜ਼ਮ ਰਹੇਗਾ, ਹੋਟਲ ਵੀ ਰਹਿਣਗੇ। ਮਹਿਮਾਨਾਂ ਨੂੰ ਹੋਟਲਾਂ 'ਚ ਠਹਿਰਾਉਣ ਵਿੱਚ ਕਿਸੇ ਕਿਸਮ ਦੀਆਂ ਕੋਈ ਦਿੱਕਤਾਂ ਨਾ ਆਉਣ ਇਸ ਲਈ ਅਜਿਹੇ ਪ੍ਰਸਿੱਖਅਤ ਲੋਕਾਂ ਦੀ ਮੰਗ ਵੀ ਰਹੇਗੀ, ਜੋ ਸੇਵਾ ਸਤਿਕਾਰ ਅਤੇ ਆਓ ਭਗਤ ਕਰਨ ਵਿਚ ਮਾਹਿਰ ਹੋਣ। ਲਿਹਾਜ਼ਾ ਕਰੀਅਰ ਦੇ ਹਿਸਾਬ ਨਾਲ ਹੋਟਲ ਮੈਨੇਜਮੈਂਟ ਅਪਨਾਉਣਾ ਕਦੀ ਵੀ ਘਾਟੇ ਦਾ ਸੌਦਾ ਨਹੀਂ ਹੋਵੇਗਾ। ਸੋ ਤੁਸੀਂ ਤਨੋਂ ਮਨੋਂ ਦਿਲ ਖੋਲ੍ਹ ਕੇ ਇਸ ਕਰੀਅਰ ਵੱਲ ਰੁਖ਼ ਕਰ ਸਕਦੇ ਹੋ। ਬਸ਼ਰਤੇ ਕਿ ਜਿਹੋ ਜਿਹਾ ਉਹ ਚਾਹੁਣਗੇ ਤੁਹਾਨੂੰ ਆਪਣੇ ਆਪ ਨੂੰ ਉਸ ਅਨੁਸਾਰ ਢਲਣਾ ਪਏਗਾ ਜਾਂ ਬਣਨਾ ਪਏਗਾ। ਇਸ ਕੰਮ 'ਚ ਹੋਟਲ ਮੈਨੇਜਮੈਂਟ ਨਾਲ ਜੁੜੇ ਤਮਾਮ ਕੋਰਸ ਤੁਹਾਡੇ ਮਦਦਗਾਰ ਸਾਬਿਤ ਹੋਣਗੇ ।

ਵਿੱਦਿਅਕ ਅਤੇ ਵਿਅਕਤੀਗਤ ਯੋਗਤਾ
ਹੋਟਲ ਮੈਨੇਜਮੈਂਟ ਨਾਲ ਜੁੜੇ ਕੋਰਸਾਂ ਨੂੰ ਕਰਨ ਲਈ ਕਿਸੇ ਵੀ ਮਾਨਤਾ ਪ੍ਰਾਪਤ ਬੋਰਡ ਤੋਂ 12ਵੀਂ ਜਾਂ ਗ੍ਰੈਜੂਏਸ਼ਨ ਪਾਸ ਹੋਣਾ ਜ਼ਰੂਰੀ ਹੈ। 12ਵੀਂ ਵਿਚ ਅੰਗ੍ਰੇਜ਼ੀ ਵਿਸ਼ਾ ਇੱਕ ਜ਼ਰੂਰੀ ਵਿਸ਼ੇ ਦੇ ਰੂਪ 'ਚ ਪੜ੍ਹਿਆ ਹੋਣਾ ਜ਼ਰੂਰੀ ਹੈ। ਇਥੇ ਕਾਮਯਾਬ ਹੋਣ ਲਈ ਵਿਅਕਤੀਗਤ ਗੁਣਾਂ ਦਾ ਵੀ ਹੋਣਾ ਜ਼ਰੂਰੀ ਹੈ- ਮਿੱਠਬੋਲੜਾ ਸੁਭਾਅ, ਕਿੰਨੀ ਵੀ ਪਰੇਸ਼ਾਨੀ ਹੋਵੇ, ਚਿਹਰੇ 'ਤੇ ਨਾਂ ਆਉਣ ਦੇਣਾ, ਸੇਵਾ ਸਤਿਕਾਰ ਦੇ ਭਾਵਾਂ ਦੀ ਅੰਗ ਅੰਗ ਵਿਚੋਂ ਝਲਕ ਪਵੇ ਆਦਿ।

ਲੋਕਤੰਤਰ ਦੇ ਚੌਥੇ ਥੰਮ ਅਜੋਕੀ ਪੱਤਰਕਾਰੀ ਨੂੰ ਕੁੜੀਆਂ ਦੀ ਦੇਣ

ਕਿਵੇਂ ਹੁੰਦੀ ਹੈ ਪ੍ਰੀਖਿਆ
ਹੋਟਲ ਮੈਨੇਜਮੈਂਟ ਸੰਸਥਾਵਾਂ ਵਿਚ ਦਾਖਲੇ ਲਈ ਲਿਖਤੀ ਪ੍ਰੀਖਿਆ ਅਤੇ ਫਿਰ ਇੰਟਰਵਿਊ ਵਿਚੋਂ ਗੁਜ਼ਰਨਾ ਪੈਂਦਾ ਹੈ। ਲਿਖਤੀ ਪ੍ਰੀਖਿਆ ਵਿਚ ਨਿਊਮੈਰੀਕਲ ਏਬਿਲਿਟੀ, ਵਿਗਿਆਨਿਕ ਦ੍ਰਿਸ਼ਟੀਕੋਣ, ਮੈਂਟਲ ਏਬਿਲਿਟੀ ਅਤੇ ਰੀਜ਼ਨਿੰਗ, ਆਮ ਗਿਆਨ ਅਤੇ ਕਰੰਟ ਅਫੇਅਰਜ਼ ਵਿਚੋਂ ਸਵਾਲ ਪੁੱਛੇ ਜਾਂਦੇ ਹਨ। ਮੈਥੇਮੈਟਿਕਸ 'ਚ ਮੁਹਾਰਤ ਹੋਣ ਦੇ ਨਾਲ ਨਾਲ ਅੰਗ੍ਰੇਜ਼ੀ ਭਾਸ਼ਾ ਦੀ ਲਿਖਣ/ਬੋਲਣ ਦੀ ਪਕੜ ਦਾ ਵੀ ਆਂਕਲਨ ਕੀਤਾ ਜਾਂਦਾ ਹੈ।

ਕੋਰਸਾਂ ਦੀ ਰੂਪਰੇਖਾ
ਹੋਟਲ ਮੈਨੇਜਮੈਂਟ ਦੀ ਸਿੱਖਿਆ ਸਰਟੀਫਿਕੇਟ ਕੋਰਸ ਤੋਂ ਲੈ ਕੇ ਮਾਸਟਰ ਡਿਗਰੀ ਤੱਕ ਹੁੰਦੀ ਹੈ। ਪਰ ਠੋਸ ਕਰੀਅਰ ਲਈ ਬੈਚਲਰ ਅਤੇ ਮਾਸਟਰ ਡਿਗਰੀ ਵਧੇਰੇ ਉਪਯੋਗੀ ਹੈ। ਹੋਟਲ ਮੈਨੇਜਮੈਂਟ ਵਿਚ ਕਈ ਤਰ੍ਹਾਂ ਦੇ ਪਾਠਕ੍ਰਮ ਉਪਲਬਧ ਹਨ। ਜਿਨ੍ਹਾਂ ਵਿਚੋਂ ਕਈ 10ਵੀਂ ਅਤੇ ਕਈ ਕੋਰਸ 12ਵੀਂ ਕਰਨ ਉਪਰੰਤ ਕੀਤੇ ਜਾ ਸਕਦੇ ਹਨ ਅਤੇ ਕਈਆਂ ਦਾ ਰਾਹ ਗ੍ਰੈਜੂਏਸ਼ਨ ਕਰਨ ਮਗਰੋਂ ਖੁੱਲ੍ਹਦਾ ਹੈ। ਮਤਲਬ ਕਿ ਸਰਟੀਫਿਕੇਟ, ਡਿਗਰੀ, ਡਿਪਲੋਮਾ, ਪੋਸਟ ਗ੍ਰੈਜੂਏਟ ਡਿਪਲੋਮਾ ਅਤੇ ਹੋਰ ਕਈ ਤਰ੍ਹਾਂ ਦੇ ਕੋਰਸ ਮੌਜੂਦ ਹਨ:

ਕਿਸਾਨਾਂ ਨੂੰ ‘ਮੌਸਮ ਦੇ ਮਿਜਾਜ਼’ ਤੋਂ ਜਾਣੂ ਕਰਵਾਏਗੀ ‘ਮੇਘਦੂਤ’ ਮੋਬਾਇਲ ਐਪ

. ਡਿਪਲੋਮਾ - ਬੇਕਰੀ ਐਂਡ ਕੰਨਫੈਕਸ਼ਨਰੀ / ਹੋਟਲ ਰਿਸੈਪਸ਼ਨ ਐਂਡ ਬੁੱਕ ਕੀਪਿੰਗ / ਰੈਸਟਰਾਂ ਅਤੇ ਕਾਂਊਂਟਰ ਸਰਵਿਸ (ਇੱਕ-ਸਾਲਾ)
.  ਹੋਟਲ ਮੈਨੇਜਮੈਂਟ (ਤਿੰਨ ਸਾਲਾ)
. ਗ੍ਰੈਜੂਏਟ ਡਿਗਰੀ - ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ ( ਚਾਰ ਸਾਲਾ)
. ਬੀ.ਐੱਸ.ਸੀ. - ਹੋਟਲ ਮੈਨੇਜਮੈਂਟ (ਤਿੰਨ ਸਾਲਾ)
. ਐੱਮ.ਐੱਸ.ਸੀ. - ਹੌਸਪੀਟੈਲਿਟੀ ਐਡਮਿਨੀਸਟ੍ਰੇਸ਼ਨ (ਦੋ ਸਾਲਾ)
. ਬੀ.ਏ. - ਹੌਸਪੀਟੈਲਿਟੀ ਐਂਡ ਟੂਰਿਜ਼ਮ ਮੈਨੇਜਮੈਂਟ (ਤਿੰਨ ਸਾਲਾ)
. ਸਰਟੀਫਿਕੇਟ ਕੋਰਸ - ਹੋਟਲ ਐਂਡ ਕੇਟਰਿੰਗ ਮੈਨੇਜਮੈਂਟ ( 6- ਮਹੀਨੇ)
. ਐੱਮ.ਬੀ.ਏ. - ਹੋਟਲ ਮੈਨੇਜਮੈਂਟ

ਹੋਟਲ ਇੰਡਸਟਰੀ ਵਿਚ ਕੰਮ
1. ਮੈਨੇਜਰ - ਹੋਟਲ ਇੰਡਸਟਰੀ ਮੇਨੇਜਰ ਇਸ ਗੱਲ ਦੀ ਜ਼ਿੰਮੇਵਾਰੀ ਸੰਭਾਲਦੇ ਹਨ ਕਿ ਹੋਟਲ ਦਾ ਸਾਰਾ ਕੰਮ ਕਾਰ ਸੁਚਾਰੂ ਰੂਪ ਵਿਚ ਚੱਲੇ ਅਤੇ ਪ੍ਰਾਹੁਣਚਾਰੀ ਵਿਚ ਕਿਸੇ ਕਿਸਮ ਦੀ ਤਕਲੀਫ਼ ਜਾਂ ਪਰੇਸ਼ਾਨੀ ਨਾ ਹੋਵੇ।

ਜਨਰਲ ਮੈਨੇਜਰ ਵਿੱਤੀ ਵਿਵਸਥਾ ਦੀ ਵਾਗ਼ਡੋਰ ਸੰਭਾਲਦੇ ਹਨ ਤਾਂ ਹੋਟਲ ਮੈਨੇਜਰ ਆਪਣੇ ਆਪਣੇ ਵਿਭਾਗਾਂ ਨੂੰ। ਇਹ ਸੁਨਿਸ਼ਚਿਤ ਕਰਨਾ ਹੁੰਦਾ ਹੈ ਕਿ ਹਾਊਸਕੀਪਿੰਗ ਠੀਕ ਹੋਵੇ, ਕਿਚਨ ਵਿਚ ਕੋਈ ਰੁਕਾਵਟ ਨਾਂ ਆਵੇ, ਮਹਿਮਾਨਾਂ ਨੂੰ ਸਮੇਂ ਸਿਰ ਮੰਗੀਆਂ ਗਈਆਂ ਚੀਜ਼ਾਂ ਮਿਲਦੀਆਂ ਰਹਿਣ ਆਦਿ।

ਕੀ ਤੁਸੀਂ ਵੀ ਟਾਇਲਟ ਜਾਣ ਸਮੇਂ ਕਰਦੋ ਹੋ ਮੋਬਾਇਲ ਫੋਨ ਦੀ ਵਰਤੋਂ, ਤਾਂ ਪੜ੍ਹੋ ਇਹ ਖ਼ਬਰ

2. ਫੂਡ ਐਂਡ ਬੀਵਰੇਜ : ਇਹ ਵਿਭਾਗ ਖਾਣ ਪੀਣ ਦੀ ਵਿਵਸਥਾ ਵੇਖਦਾ ਹੈ। ਇਹ ਤਿੰਨ ਹਿੱਸਿਆਂ ਵਿਚ ਕੰਮ ਕਰਦਾ ਹੈ- ਇੱਕ ਖਾਣ ਦੇ ਆਰਡਰ ਲੈਣ ਦਾ ਕੰਮ ਕਰਦਾ ਹੈ, ਦੂਸਰਾ ਹਿੱਸਾ ਖਾਣਾ ਪਕਾਉਂਦਾ ਹੈ ਅਤੇ ਤੀਸਰਾ ਉਸ ਨੂੰ ਪਰੋਸਦਾ ਹੈ। ਇਹ ਵਿਭਾਗ ਬਹੁਤ ਹੀ ਮਹੱਤਵਪੂਰਨ ਹੁੰਦਾ ਹੈ, ਕਿਉਂਕਿ ਜੇ ਬਾਕੀ ਸਭ ਕੁਝ ਠੀਕ ਹੋਵੇ ਪਰੰਤੂ ਖਾਣਾ ਵਧੀਆ ਨਾਂ ਹੋਵੇ ਤਾਂ ਹੋਟਲ ਦੀ ਸਾਖ਼ ਮਾੜੀ ਹੁੰਦੀ ਹੈ ਅਤੇ ਮਹਿਮਾਨ ਆਉਣ ਤੋਂ ਕਤਰਾਉਣ ਲਗਦੇ ਹਨ। ਪਰੋਸਣ ਦੀ ਕਲਾ ਆਉਂਦੀ ਹੋਵੇ ਤਾਂ ਖਾਣ ਵਾਲੇ ਦਾ ਮਜ਼ਾ ਦੁੱਗਣਾ ਤਿੱਗਣਾ ਹੋ ਜਾਂਦਾ ਹੈ। ਰੈਸਟਰਾਂ ਅਤੇ ਫੂਡ ਸਰਵਿਸ ਮੈਨੇਜਰ ਇਹਨਾਂ ਜ਼ਿੰਮੇਵਾਰੀਆਂ ਨੂੰ ਨਿਭਾਉਂਦੇ ਹਨ।

3. ਫਰੰਟ ਆਫਿਸ : ਫਰੰਟ ਆਫਿਸ ਉਹ ਥਾਂ ਹੈ ਜਿੱਥੇ ਮਹਿਮਾਨ ਸਭ ਤੋਂ ਪਹਿਲਾਂ ਪਹੁੰਚਦੇ ਹਨ। ਉਥੇ ਉਨ੍ਹਾਂ ਲਈ ਕਮਰੇ ਦੀ ਉਪਲਬਧਤਾ ਦੱਸਣ ਤੋ ਲੈਕੇ ਉਨ੍ਹਾਂ ਨੂੰ ਕਮਰੇ ਤੱਕ ਲੈ ਜਾਣ ਦਾ ਕੰਮ ਕਰਨਾ ਹੁੰਦਾ ਹੈ। ਇਸ ਕੰਮ ਲਈ ਬੈਲ-ਬੁਆਏ, ਬੈਲ-ਕੈਪਟਨ ਵਰਗਾ ਸਟਾਫ ਹੁੰਦਾ ਹੈ। ਮਹਿਮਾਨਾਂ ਲਈ ਕੋਈ ਸੰਦੇਸ਼ ਜਾਂ ਸੂਚਨਾ ਆਉਂਦੀ ਹੈ ਤਾਂ ਇਸ ਸਟਾਫ ਨੇ ਉਨ੍ਹਾਂ ਤਾਂਈਂ ਇਹ ਸਾਮਾਨ ਪਹੁੰਚਾਉਣ ਦੀ ਜ਼ਿੰਮੇਵਾਰੀ ਤੋਂ ਲੈਕੇ ਸਾਰੇ ਕੰਮ ਸੰਭਾਲਣੇ ਹੁੰਦੇ ਹਨ।

‘ਗੋਲਡਨ ਬਰਡਵਿੰਗ’ ਐਲਾਨੀ ਗਈ ਭਾਰਤ ਦੀ ਸਭ ਤੋਂ ਵੱਡੀ ਤਿੱਤਲੀ (ਵੀਡੀਓ)

4. ਹਾਊਸਕੀਪਿੰਗ : ਕਿਸੇ ਵੀ ਹੋਟਲ ਵਿਚ ਵੱਡੇ ਪੈਮਾਨੇ 'ਤੇ ਦੇਖਰੇਖ ਅਤੇ ਸਾਂਭ ਸੰਭਾਲ ਦੀ ਜ਼ਰੂਰਤ ਹੁੰਦੀ ਹੈ। ਹੋਟਲ ਦਾ ਹਰ ਕਮਰਾ ਸਾਫ ਸੁਥਰਾ, ਚੰਗੀ ਤਰ੍ਹਾਂ ਸੈਨੀਟਾਈਜ਼ਡ ਹੋਣਾ ਚਾਹੀਦਾ ਹੈ- ਭਾਵੇਂ ਕੋਈ ਕਮਰਾ ਹੈ, ਲਾਬੀ ਹੈ, ਬੈਂਕਵੈਟ ਹਾਲ, ਵਾਸ਼ਰੂਮਜ਼ ਜਾਂ ਕਿਚਨ ਹੈ ਜਾਂ ਰਿਸੈਪਸ਼ਨ ਰੂਮ ..ਚਾਰੋਂ ਪਾਸੇ ਇੱਕ ਸਲੀਕਾ, ਸਫਾਈ ਅਤੇ ਸਾਜ਼ੋ-ਸਜਾਵਟ ਮੂੰਹੋਂ ਬੋਲਦੀ ਨਜ਼ਰ ਆਉਣੀ ਚਾਹੀਦੀ ਹੈ। ਹੋਟਲ ਇੰਡਸਟਰੀ ਦਾ ਇਹ ਵੱਡਾ ਅਤੇ ਅਹਿਮ ਹਿੱਸਾ ਹੈ ਜਿੱਥੇ ਐਗ਼ਜ਼ੀਕਿਊਟਿਵ ਹਾਊਸਕੀਪਰ ਦੀ ਨਿਗ਼ਰਾਨੀ ਹੇਠ ਸਾਰਾ ਕੰਮ ਹੁੰਦਾ ਹੈ।

5. ਮਾਰਕੀਟਿੰਗ : ਹੋਟਲ ਵਿਚ ਕੀ-ਕੀ ਅਤੇ ਕਿਸ ਤਰ੍ਹਾਂ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਉਪਲਬਧ ਹਨ, ਇਨ੍ਹਾਂ ਨੂੰ ਆਪਣੇ ਗਾਹਕਾਂ ਤੱਕ ਪਹੁੰਚਾਉਣ ਦੀ ਜ਼ਿੰਮੇਵਾਰੀ ਮਾਰਕੀਟਿੰਗ ਵਿਭਾਗ ਦੀ ਹੁੰਦੀ ਹੈ। ਤਰ੍ਹਾਂ ਤਰ੍ਹਾਂ ਦੇ ਪੈਕੇਜ ਤਿਆਰ ਕਰਕੇ ਗਾਹਕਾਂ ਨੂੰ ਆਕਰਸ਼ਿਤ ਕਰਨਾ ਇਨ੍ਹਾਂ ਦਾ ਕੰਮ ਹੁੰਦਾ ਹੈ। ਜਿੰਨੀ ਵਧੀਆ ਪੈਕੇਜਿੰਗ, ਉਨ੍ਹਾਂ ਵੱਧ ਆਕਰਸ਼ਣ। ਇਸ ਵਿਭਾਗ ਦੀ ਅਹਿਮੀਅਤ ਅੱਜ ਕਾਫੀ ਵੱਧ ਗਈ ਹੈ।

ਆਰਥਿਕ ਤੰਗੀ ਵੀ ਇਸ ਕਰੀਅਰ 'ਚ ਕੋਈ ਰੁਕਾਵਟ ਨਹੀਂ ਹੈ।
ਇੱਕ 3-ਸਾਲਾ ਕੋਰਸ ਤੁਹਾਨੂੰ 4 ਵਿਭਾਗਾਂ ਵਿਚ ਸਪੈਸ਼ਲਾਈਜ਼ੇਸ਼ਨ ਟਰੇਨਿੰਗ ਅਤੇ ਗਿਆਨ ਪ੍ਰਾਪਤ ਕਰਨ ਦਾ ਮੌਕਾ ਦਿੰਦਾ ਹੈ ਜਿਵੇਂ- ਫਰੰਟ ਆਫਿਸ ਸੰਚਾਲਨ, ਹਾਊਸਕੀਪਿੰਗ ਆਪਰੇਸ਼ਨ, ਖਾਦ ਅਤੇ ਪੇਅ ਸੇਵਾ ਸੰਚਾਲਨ, ਰਸੋਈ ਸੰਚਾਲਨ (ਭਾਰਤੀ ਅਤੇ ਪੱਛਮੀ), ਇਗਨੂੰ ਤੋਂ ਬੈਚਲਰ ਆਫ ਟੂਰਿਜ਼ਮ ਦੀ ਡਿਗਰੀ। ਇਨ੍ਹਾਂ ਕੋਰਸਾਂ ਲਈ ਤੁਹਾਨੂੰ ਕੇਵਲ ਬਾਰ੍ਹਵੀਂ ਪਾਸ ਕਰਨੀ ਹੈ, ਕਿਸੇ ਅੰਕ ਪ੍ਰਤੀਸ਼ਤਤਾ ਦੀ ਸ਼ਰਤ ਨਹੀਂ ਹੈ।

ਇਗਨੂੰ ਤੋਂ ਬੈਚਲਰ ਆਫ ਟੂਰਿਜ਼ਮ ਸਟੱਡੀਜ਼ (ਬੀ.ਟੀ.ਐੱਸ.) ਕੋਰਸ ਵਿਚ ਦਾਖਲਾ ਲੈਕੇ ਤੁਸੀਂ, ਫੀਸ, ਰੈਫਰੈਂਸ ਪੁਸਤਕਾਂ ਅਤੇ ਪ੍ਰੀਖਿਆ ਦੇਣ ਲਈ 3 ਹਫਤਿਆਂ ਦੀ ਛੁੱਟੀ ਆਦਿ, ਮਹੀਨਾਵਾਰ ਵਜ਼ੀਫੇ ਤੋਂ ਇਲਾਵਾ, ਵਿਦਿਆਰਥੀਆਂ ਨੂੰ ਬੋਰਡਿੰਗ ਲਾਜਿੰਗ ਦੀ ਸੁਵਿਧਾ, ਭੋਜਨ 'ਤੇ ਡਿਊਟੀ, ਵਰਦੀ ਅਤੇ ਚਿਕਿਤਸਾ-ਬੀਮਾ ਵੀ ਪ੍ਰਦਾਨ ਕੀਤਾ ਜਾਂਦਾ ਹੈ।

ਜਦੋਂ ਇਕ ਰੰਗ-ਬਰੰਗੀ ਕਾਰ ਨੇ ਜਿੱਤੀ ਕਾਨੂੰਨੀ ਲੜਾਈ...(ਵੀਡੀਓ)

ਨੌਕਰੀਆਂ ਦੀ ਸੰਭਾਵਨਾ
ਹੋਟਲਾਂ ਵਿਚ ਕੰਮ ਕਰਨ ਤੋਂ ਇਲਾਵਾ ਹੋਰ ਵੀ ਕਈ ਅਜਿਹੇ ਸਥਾਨ ਹਨ, ਜਿੱਥੇ ਹੋਟਲ ਮੈਨੇਜਮੈਂਟ ਦੀ ਡਿਗਰੀ ਜਾਂ ਡਿਪਲੋਮਾ ਕਰਨ ਵਾਲਿਆਂ ਨੂੰ ਨੌਕਰੀਆਂ ਮਿਲਣ ਦੀ ਸੰਭਾਵਨਾ ਹੈ।

ਰੈਸਟੋਰੈਂਟ, ਫਾਸਟ-ਫੂਡ ਜੁਆਂਇੰਟ, ਕਰੂਜ਼ ਸ਼ਿੱਪ, ਹੌਸਪੀਟਲ ਐਡਮਿਨੀਸਟ੍ਰੇਸ਼ਨ ਐਂਡ ਕੇਟਰਿੰਗ, ਇੰਸਟੀਚਿਊਸ਼ਨਲ ਐਂਡ ਇੰਡਸਟ੍ਰੀਅਲ ਕੇਟਰਿੰਗ, ਏਅਰਲਾਈਂਜ਼ ਕੇਟਰਿੰਗ, ਹੋਟਲ ਐਂਡ ਕੇਟਰਿੰਗ ਇੰਸਟੀਚਿਊਟਸ, ਰੇਲਵੇ, ਬੈਂਕ ਅਤੇ ਹੋਰ ਵੀ ਕਈ ਵੱਡੀਆਂ ਸੰਸਥਾਵਾਂ ਵਿਚ ਨੌਕਰੀਆਂ ਦੀ ਭਰਮਾਰ ਹੈ। ਇਸ ਖੇਤਰ ਦੇ ਮਾਹਿਰਾਂ ਨੂੰ ਅਕਸਰ ਉੱਚ ਸਵਦੇਸ਼ੀ ਅਤੇ ਵਿਦੇਸ਼ੀ ਸੰਸਥਾਵਾਂ ਵਿਚ ਕੰਮ ਕਰਨ ਦੇ ਅਵਸਰ ਵੀ ਮਿਲਦੇ ਹਨ। ਇਸ ਤੋਂ ਇਲਾਵਾ ਸਵੈਰੁਜ਼ਗਾਰ ਪੱਖੋਂ ਵੀ ਇਹ ਉੱਤਮ ਕਰੀਅਰ ਹੈ। ਪਰ ਜੇ ਇਸ ਖੇਤਰ ਵਿਚ ਜਨੂੰਨ ਦੀ ਹੱਦ ਤੱਕ ਕੰਮ ਕੀਤਾ ਜਾਵੇ ਤਾਂ ਅਸਮਾਨੀ ਬੁਲੰਦੀਆਂ ਤੈਅ ਕਰਨਾ ਕੋਈ ਵੱਡੀ ਗੱਲ ਨਹੀਂ ਹੈ।

ਹੋਟਲ ਮੈਨੇਜਮੈਂਟ ਕੋਰਸਾਂ ਲਈ ਪ੍ਰਮੁੱਖ ਸੰਸਥਾਨ
. ਐੱਨ. ਆਰ. ਏ. ਆਈ. ਸਕੂਲ ਆਫ ਹੋਟਲ ਮੈਨੇਜਮੈਂਟ
. ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ, ਕੇਟਰਿੰਗ ਐਂਡ ਨਿਊਟ੍ਰੀਸ਼ਨ, ਗੁਰਦਾਸਪੁਰ
. ਚੰਡੀਗੜ੍ਹ ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਕੇਟਰਿੰਗ ਟੈਕਨਾਲੋਜੀ, ਸੈਕਟਰ-42 ਡੀ
. ਇੰਸਟੀਚਿਊਟ ਆਫ ਹੋਟਲ ਮੈਨੇਜਮੈਂਟ ਐਂਡ ਟੂਰਿਜ਼ਮ ਮੈਨੇਜਮੈਂਟ, ਜਲੰਧਰ

ਚਾਕਲੇਟ ਖਾਣ ਨਾਲ ਕਈ ਬੀਮਾਰੀਆਂ ਤੋਂ ਮਿਲਦੀ ਹੈ ਨਿਜ਼ਾਤ, ਆਓ ਜਾਣੀਏ ਕਿਵੇਂ


author

rajwinder kaur

Content Editor

Related News