ਘਰ ''ਚ ਹੀ ਤਿਆਰ ਕਰੋ ''ਨੈਚੂਰਲ ਫੇਸ ਸਕਰੱਬ'', ਇੰਝ ਲਿਆਉਣਗੇ ਚਿਹਰੇ ਨਿਖ਼ਾਰ

08/15/2020 2:04:16 PM

ਜਲੰਧਰ (ਬਿਊਰੋ) : ਗਰਮੀ ਅਤੇ ਬਾਰਿਸ਼ ਦੇ ਮੌਸਮ 'ਚ ਸਕਿਨ ਚਿਪਚਿਪੀ ਅਤੇ ਬੇਜ਼ਾਨ ਦਿਖਦੀ ਹੈ। ਇਸ ਮੌਸਮ 'ਚ ਚਿਹਰੇ 'ਤੇ ਕਾਫ਼ੀ ਪਸੀਨਾ ਆਉਂਦਾ ਹੈ। ਪਸੀਨੇ ਕਾਰਨ ਚਿਹਰੇ 'ਤੇ ਗੰਦਗੀ ਜਮ ਜਾਂਦੀ ਹੈ ਅਤੇ ਸਕਿਨ ਪੋਰਸ ਬੰਦ ਹੋ ਜਾਂਦੇ ਹਨ। ਤੁਸੀਂ ਫੇਸਵਾਸ਼ ਕਰਦੇ ਹੋ ਤਾਂ ਚਿਹਰੇ ਦੀ ਉਪਰੀ ਲੇਅਰ 'ਚੋਂ ਗੰਦਗੀ ਨਿਕਲ ਜਾਂਦੀ ਹੈ ਪਰ ਸਕਿਨ ਦੀ ਅੰਦਰੂਨੀ ਸਫ਼ਾਈ ਨਹੀਂ ਹੋ ਪਾਉਂਦੀ। ਇਸ ਮੌਸਮ 'ਚ ਚਿਹਰੇ ਦੀ ਸਫ਼ਾਈ ਲਈ ਸਭ ਤੋਂ ਬੈਸਟ ਓਪਸ਼ਨ ਹੈ ਫੇਸ ਸਕਰੱਬ। ਕੋਰੋਨਾ ਕਾਲ 'ਚ ਪਾਰਲਰ ਜਾ ਕੇ ਚਿਹਰੇ ਦੀ ਕੇਅਰ ਕਰਨਾ ਖ਼ਤਰੇ ਨੂੰ ਗਲੇ ਲਗਾਉਣ ਬਰਾਬਰ ਹੈ। ਇਸ ਲਈ ਬਿਹਤਰ ਹੈ ਕਿ ਤੁਸੀਂ ਆਪਣੇ ਚਿਹਰੇ ਦੀ ਸਫ਼ਾਈ ਘਰ 'ਚ ਹੀ ਬਣੇ ਫੇਸ ਸਕਰੱਬ ਲਾ ਕੇ ਕਰੋ, ਤਾਂ ਕਿ ਬਾਰਿਸ਼ ਦੀ ਚਿਪ-ਚਿਪਾਹਟ ਵਾਲੀ ਗਰਮੀ 'ਚ ਸਕਿਨ ਤੰਦਰੁਸਤ ਅਤੇ ਖਿੜ੍ਹੀ-ਖਿੜ੍ਹੀ ਨਜ਼ਰ ਆਵੇ। ਆਓ ਅਸੀਂ ਤੁਹਾਨੂੰ ਕੁਝ ਸਕਰੱਬ ਬਾਰੇ ਦੱਸਦੇ ਹਾਂ, ਜਿਨ੍ਹਾਂ ਨੂੰ ਤੁਸੀਂ ਆਪਣੇ ਘਰ 'ਚ ਆਸਾਨੀ ਨਾਲ ਤਿਆਰ ਕਰ ਸਕਦੇ ਹੋ।

ਗਰਾਊਂਡ ਕੌਫ਼ੀ ਸਕਰੱਬ
ਚਿਹਰੇ 'ਤੇ ਸਕਰੱਬ ਕਰਨ ਲਈ ਤੁਸੀਂ ਗਰਾਊਂਡ ਕੌਫ਼ੀ 'ਚ ਨਾਰੀਅਲ ਮਿਲਾ ਕੇ ਚਿਹਰੇ 'ਤੇ ਲਗਾਉ ਅਤੇ ਸਰਕੂਲਰ ਮੋਸ਼ਨ 'ਚ ਹੌਲੀ-ਹੌਲੀ ਰਗੜੋ। ਤੁਸੀਂ ਇਸ ਸਕਰੱਬ ਨੂੰ ਹਫ਼ਤੇ 'ਚ ਦੋ ਵਾਰ ਚਿਹਰੇ 'ਤੇ ਲਗਾਓ, ਤੁਹਾਨੂੰ ਚਿਹਰੇ 'ਤੇ ਫ਼ਰਕ ਖ਼ੁਦ ਸਾਫ਼ ਨਜ਼ਰ ਆਵੇਗਾ।
PunjabKesari
ਨਿੰਬੂ, ਸ਼ਹਿਦ ਅਤੇ ਖੰਡ ਦਾ ਸਕਰੱਬ
ਕੁਦਰਤੀ ਐਕਸਫੋਲਿਏਂਟਸ ਨਾਲ ਭਰਪੂਰ, ਨਿੰਬੂ ਤੁਹਾਨੂੰ ਪਿੰਪਲਜ਼, ਬਲੈਕਹੈੱਡਸ ਅਤੇ ਡੈੱਡ ਸਕਿਨ ਮਾਸਪੇਸ਼ੀਆਂ ਤੋਂ ਛੁਟਕਾਰਾ ਪਾਉਣ 'ਚ ਮਦਦ ਕਰ ਸਕਦਾ ਹੈ। ਤੁਹਾਨੂੰ ਬਸ ਇਕ ਕੱਪ ਖੰਡ, ਅੱਧਾ ਕੱਪ ਜੈਤੂਨ ਦਾ ਤੇਲ ਅਤੇ ਇਕ ਵੱਡਾ ਚਮਚ ਸ਼ਹਿਦ ਮਿਲਾਉਣਾ ਹੈ। ਮਿਸ਼ਰਣ 'ਚ ਨਿੰਬੂ ਦਾ ਰਸ ਨਿਚੋੜੋ ਅਤੇ ਇਸ ਨੂੰ ਚੰਗੀ ਤਰ੍ਹਾਂ ਹਿਲਾਓ। ਆਖ਼ੀਰ 'ਚ ਤੁਸੀਂ ਇਸ ਨੂੰ ਚਿਹਰੇ 'ਤੇ ਲਗਾ ਸਕਦੇ ਹੋ ਅਤੇ ਇਸ ਨੂੰ ਠੰਢੇ ਪਾਣੀ ਨਾਲ ਧੋ ਸਕਦੇ ਹੋ।
PunjabKesari
ਬੇਕਿੰਗ ਸੋਢਾ ਤੇ ਫੇਸ ਕਲੀਂਜ਼ਰ ਸਕਰੱਬ
ਬੇਕਿੰਗ ਸੋਢਾ ਸਕਿਨ 'ਤੇ ਅਦਭੁੱਤ ਕੰਮ ਕਰ ਸਕਦਾ ਹੈ। ਤੁਸੀਂ ਇਕ ਚਮਚ 'ਚ ਬੇਕਿੰਗ ਸੋਢਾ ਲਓ ਅਤੇ ਉਸ 'ਚ ਕੋਈ ਵੀ ਫੇਸ ਕਲੀਂਜ਼ਰ ਮਿਲਾਓ ਅਤੇ ਚਿਹਰੇ 'ਤੇ ਲਗਾਓ। ਇਸ ਨੂੰ ਚਿਹਰੇ 'ਤੇ ਲਗਾਉਂਦੇ ਸਮੇਂ ਧਿਆਨ ਦਿਓ ਕਿ ਹੌਲੀ-ਹੌਲੀ ਚੰਗੀ ਤਰ੍ਹਾਂ ਨਾਲ ਲਗਾਓ। ਇਸ ਸਕਰੱਬ ਸਕਿਨ ਨੂੰ ਜਾਨਦਾਰ ਅਤੇ ਖ਼ੂਬਸੂਰਤ ਬਣਾਏਗਾ।
PunjabKesari
ਓਟਮੀਲ ਸਕਰੱਬ
ਓਟਮੀਲ ਸਕਰੱਬ ਤੁਹਾਨੂੰ ਚਿਹਰੇ 'ਤੇ ਦਰਦਨਾਕ ਪਿੰਪਲਜ਼ ਤੋਂ ਛੁਟਕਾਰਾ ਦਿਵਾਏਗਾ। ਇਹ ਚਿਹਰੇ 'ਚੋਂ ਵਾਧੂ ਆਇਲ (ਤੇਲ) ਨੂੰ ਰੋਕ ਕੇ ਸਕਿਨ ਨੂੰ ਨਰਮ, ਮੁਲਾਇਮ ਅਤੇ ਚਮਕਦਾਰ ਬਣਾਏਗਾ। ਇਸ ਸਕਰੱਬ ਨੂੰ ਬਣਾਉਣ ਲਈ ਤੁਸੀਂ ਦੁੱਧ ਅਤੇ ਜੈਤੂਨ ਦੇ ਤੇਲ ਦੇ ਮਿਸ਼ਰਣ 'ਚ ਦੋ ਵੱਡੇ ਚਮਚ ਦਲੀਆ ਮਿਲਾ ਸਕਦੇ ਹੋ। ਦਲੀਆ ਨਰਮ ਕਰਨ ਲਈ ਛੱਡ ਦਿਓ ਅਤੇ ਚੰਗੀ ਤਰ੍ਹਾਂ ਨਾਲ ਮਿਲਾਓ। ਇਸਨੂੰ ਚਿਹਰੇ 'ਤੇ ਲਗਾਓ ਅਤੇ ਦੋ ਤੋਂ ਤਿੰਨ ਮਿੰਟ ਤਕ ਹੌਲੀ-ਹੌਲੀ ਰਗੜੋ। ਆਖ਼ੀਰ 'ਚ ਤੁਸੀਂ ਇਸ ਨੂੰ ਠੰਢੇ ਪਾਣੀ ਨਾਲ ਧੋ ਲਓ।
 


sunita

Content Editor

Related News