ਹੋਮਮੇਡ ਫੇਸ਼ੀਅਲ ਦੇਵੇਗਾ ਪਾਰਲਰ ਤੋਂ ਜ਼ਿਆਦਾ ਨਿਖਾਰ

02/18/2020 1:50:28 PM

ਜਲੰਧਰ—ਗੋਲਡ ਫੇਸ਼ੀਅਲ ਦਾ ਨਾਂ ਸੁਣਦੇ ਹੀ ਔਰਤਾਂ ਪਾਰਲਰ ਦਾ ਰੁਖ ਕਰ ਲੈਂਦੀਆਂ ਹਨ। ਪਰ ਜੇਕਰ ਤੁਸੀਂ ਚਾਹੋ ਤਾਂ ਘਰ 'ਚ ਹੀ ਗੋਲਡ ਫੇਸ਼ੀਅਸ ਵਰਗਾ ਨਿਖਾਰ ਪਾ ਸਕਦੇ ਹੋ। ਜੀ, ਹਾਂ ਅੱਜ ਅਸੀਂ ਤੁਹਾਨੂੰ ਦੱਸਾਂਗੇ ਘਰ 'ਚ ਹੀ ਪਾਰਲਰ ਵਰਗਾ ਗੋਲਡ ਫੇਸ਼ੀਅਲ ਕਰਨ ਦਾ ਤਾਰੀਕਾ...
ਗੋਲਡ ਫੇਸ਼ੀਅਲ ਕਰਨ ਤੋਂ ਪਹਿਲਾਂ ਆਪਣੇ ਚਿਹਰੇ ਨੂੰ ਚੰਗੀ ਤਰ੍ਹਾਂ ਸਾਫ ਕਰ ਲਓ। ਚਿਹਰਾ ਸਾਫ ਕਰਨ ਲਈ ਕੱਚੇ ਦੁੱਧ ਦੀ ਵਰਤੋਂ ਕਰੋ। ਜੇਕਰ ਤੁਹਾਡਾ ਫੇਸ ਆਇਲੀ ਹੈ ਤਾਂ ਤੁਸੀਂ ਰੋਜ਼ ਵਾਟਰ ਦੀ ਮਦਦ ਨਾਲ ਇਸ ਨੂੰ ਸਾਫ ਕਰ ਸਕਦੀ ਹੋ। ਉਸ ਦੇ ਬਾਅਦ ਬਣਾਓ ਗੋਲਡ ਫੇਸ਼ੀਅਲ ਪੈਕ।

PunjabKesari
ਪੈਕ ਬਣਾਫਣ ਲਈ ਤੁਹਾਨੂੰ ਚਾਹੀਦਾ ਹੋਵੇਗਾ...
—1 ਚਮਚ ਹਲਦੀ (ਕਸਤੂਰੀ ਜਾਂ ਗੰਢ ਵਾਲੀ)
—1 ਚਮਚ ਸ਼ਹਿਦ
—ਅੱਧਾ ਚਮਚ ਨਿੰਬੂ ਦਾ ਰਸ
—ਅੱਧਾ ਚਮਚ ਨਿੰਬੂ ਦਾ ਰਸ
—ਅੱਧਾ ਚਮਚ ਐਲੋਵੇਰਾ ਜੈੱਲ
—1 ਚਮਚ ਦਹੀਂ

PunjabKesari
ਤੁਹਾਨੂੰ ਇਸ ਪੈਕ ਦੀ ਮਦਦ ਨਾਲ ਚਿਹਰੇ ਦੀ ਸਕਰਬਿੰਗ ਵੀ ਕਰਨੀ ਹੈ। ਉਸ ਲਈ ਤੁਸੀਂ ਇਸ ਪੈਕ 'ਚ ਚੌਲਾਂ ਦਾ ਆਟਾ ਜਾਂ ਫਿਰ ਬੇਸਨ ਮਿਲਾਓ। ਸਕਰਬਿੰਗ ਕਰਨ ਤੋਂ ਪਹਿਲਾਂ ਚਿਹਰੇ ਦੀ ਬਾਦਾਮ ਦੇ ਤੇਲ ਨਾਲ ਮਾਲਿਸ਼ ਕਰੋ।
ਮਾਲਿਸ਼ ਕਰਨ ਦੇ ਬਾਅਦ ਚਿਹਰਾ ਸਕਰੱਬ ਕਰੋ। ਸਕਰਬਿੰਗ ਕਰਨ ਦੇ ਬਾਅਦ ਕੋਸੇ ਪਾਣੀ ਨਾਲ ਆਪਣਾ ਚਿਹਰਾ ਧੋ ਲਓ। ਉਸ ਦੇ ਬਾਅਦ ਲਗਾਓ ਫੇਸ ਪੈਕ, ਫੇਸ ਪੈਕ ਨੂੰ ਪੂਰੀ ਤਰ੍ਹਾਂ ਸੁੱਕਣ ਤੱਕ ਚਿਹਰੇ 'ਤੇ ਲੱਗਿਆ ਰਹਿਣ ਦਿਓ। ਸੁੱਕਣ ਦੇ ਬਾਅਦ ਹਲਕੇ ਹੱਥਾਂ ਨਾਲ ਰਗੜ ਕੇ ਇਸ ਨੂੰ ਰੀਮੂਵ ਕਰੋ। ਤੁਸੀਂ ਚਾਹੇ ਤਾਂ ਇਸ ਤੋਂ ਬਾਅਦ ਵੀ ਬਾਦਾਮ ਦੇ ਤੇਲ ਨਾਲ ਚਿਹਰੇ ਦੀ ਮਾਲਿਸ਼ ਕਰ ਸਕਦੇ ਹੋ।
ਹਲਦੀ ਦੇ ਫਾਇਦੇ
ਹਲਦੀ ਤੁਹਾਡੇ ਚਿਹਰੇ ਨੂੰ ਨੈਚੁਰਲ ਤਰੀਕੇ ਨਾਲ ਨਿਖਾਰਨ 'ਚ ਮਦਦ ਕਰਦੀ ਹੈ। ਇਸ 'ਚ ਮੌਜੂਦ ਐਂਟੀ-ਆਕਸੀਡੈਂਟ ਤੱਤ ਚਿਹਰੇ ਦੇ ਸਾਰੇ ਦਾਗ-ਧੱਬੇ ਕੁਝ ਹੀ ਦਿਨਾਂ 'ਚ ਦੂਰ ਕਰ ਦਿੰਦੇ ਹਨ।
ਬਾਦਾਮ ਦਾ ਤੇਲ
ਬਾਦਾਮ ਦਾ ਤੇਲ ਤੁਹਾਡੇ ਚਿਹਰੇ ਨੂੰ ਸਾਫਟਨੈਂਸ ਦੇਣ 'ਚ ਮਦਦ ਕਰਦਾ ਹੈ। ਇਹ ਤੁਹਾਡੇ ਚਿਹਰੇ ਨੂੰ ਬੇਬੀ ਸਾਫਟ ਲੁੱਕ ਦਿੰਦਾ ਹੈ।


Aarti dhillon

Content Editor

Related News