ਇਨ੍ਹਾਂ ਤਰੀਕਿਆਂ ਨਾਲ ਘਰ ਦੀਆਂ ਦੀਵਾਰਾਂ ਨੂੰ ਦਿਓ ਡਿਫਰੈਂਟ ਲੁੱਕ

Tuesday, Oct 30, 2018 - 02:55 PM (IST)

ਇਨ੍ਹਾਂ ਤਰੀਕਿਆਂ ਨਾਲ ਘਰ ਦੀਆਂ ਦੀਵਾਰਾਂ ਨੂੰ ਦਿਓ ਡਿਫਰੈਂਟ ਲੁੱਕ

ਨਵੀਂ ਦਿੱਲੀ— ਫੈਸਟੀਵਲ ਸੀਜਨ 'ਚ ਲੋਕ ਆਪਣੇ ਘਰਾਂ ਦੀ ਮੁਰੰਮਤ ਅਤੇ ਪੇਂਟ ਆਦਿ ਕਰਵਾਉਂਦੇ ਹਨ ਤਾਂ ਕਿ ਘਰ ਨੂੰ ਨਵਾਂ ਮੇਕਓਵਰ ਮਿਲ ਸਕੇ। ਘਰ ਨੂੰ ਨਵੀਂ ਲੁੱਕ ਦੇਣ 'ਚ ਅਹਿਮ ਭੂਮਿਕਾ ਨਿਭਾਉਂਦੀਆਂ ਹਨ ਦੀਵਾਰਾਂ ਜਿਨ੍ਹਾਂ ਨੂੰ ਪੇਂਟ ਦੀ ਬਜਾਏ ਵਾਲ ਪੈਟਰਨ, ਵਾਲਪੇਪਰ ਜਾਂ ਹੋਰ ਤਰੀਕਿਆਂ ਦੀ ਵਰਤੋਂ ਕਰਕੇ ਅਟ੍ਰੈਕਟਿਵ ਬਣਾਇਆ ਜਾ ਸਕਦਾ ਹੈ। ਇਸ ਨਾਲ ਨਾ ਸਿਰਫ ਦੀਵਾਰਾਂ ਖੂਬਸੂਰਤ ਲੱਗਦੀਆਂ ਹਨ ਸਗੋਂ ਘਰ ਨੂੰ ਮਾਡਰਨ ਟਚ ਵੀ ਮਿਲਦਾ ਹੈ। ਜੇਕਰ ਤੁਸੀਂ ਵੀ ਇਸ ਫੈਸਟਿਵ ਸੀਜਨ ਘਰ 'ਚ ਪੇਂਟ ਕਰਵਾਉਣ ਦੀ ਸੋਚ ਰਹੇ ਹੋ ਤਾਂ ਇਸ ਆਈਡਿਆ ਨੂੰ ਸਾਈਡ 'ਤੇ ਰੱਖ ਕੇ ਕੁਝ ਨਵਾਂ ਟ੍ਰਾਈ ਕਰੋ।
 

1. ਵਾਲ ਟੈਕਸਚਰ 
ਆਪਣੇ ਘਰ ਦੀਆਂ ਦੀਵਾਰਾਂ ਨੂੰ ਆਕਰਸ਼ਤ ਦਿਖਾਉਣ ਲਈ ਵਾਲ ਟੈਕਸਚਰ ਦੀ ਡਿਫਰੈਂਟ ਤਰੀਕਿਆਂ ਨਾਲ ਵਰਤੋਂ ਕਰੋ। ਤੁਹਾਨੂੰ ਇੰਟਰਨੈੱਟ 'ਤੇ ਵਾਲ ਨੂੰ ਨਵਾਂ ਟੈਕਸਚਰ ਦੇਣ ਦੇ ਕਾਫੀ ਆਈਡਿਆ ਮਿਲ ਜਾਣਗੇ।
PunjabKesari

2. ਵਾਲ ਫ੍ਰੇਮ ਵਿਦ ਟ੍ਰੀ
ਸੁੰਨੀਆਂ ਪਈਆਂ ਦੀਵਾਰਾਂ ਨੂੰ ਸਜਾਉਣ ਲਈ ਉਨ੍ਹਾਂ 'ਤੇ ਟ੍ਰੀ ਡਿਜ਼ਾਈਨ ਬਣਾਓ। ਫਿਰ ਉਸ ਨੂੰ ਫੋਟੋਫ੍ਰੇਮ ਦੇ ਜ਼ਰੀਏ ਖੂਬਸੂਰਤ ਲੁੱਕ ਦਿਓ। ਤੁਸੀਂ ਇਸ ਆਈਡਿਆਜ਼ ਨੂੰ ਲਿਵਿੰਗ ਰੂਮ ਤੋਂ ਲੈ ਕੇ ਬੈੱਡਰੂਮ ਦੀਆਂ ਦੀਵਾਰਾਂ 'ਤੇ ਟ੍ਰਾਈ ਕਰ ਸਕਦੇ ਹੋ।
PunjabKesari

3. ਵਾਲ ਪੇਪਰ ਆਰਟ 
ਕਲਰਫੁੱਲ ਪੇਪਰਸ ਦੇ ਜ਼ਰੀਏ ਫਲਾਵਰਸ ਬਣਾਓ। ਫਿਰ ਉਨ੍ਹਾਂ ਨੂੰ ਘਰ ਦੀਆਂ ਦੀਵਾਰਾਂ 'ਤੇ ਇੰਝ ਡੈਕੋਰੇਟ ਕਰੋ। ਇਹ ਆਈਡਿਆਜ਼ ਕਾਫੀ ਆਸਾਨ ਅਤੇ ਕਿਫਾਇਤੀ ਹੈ। 
PunjabKesari

4. ਮਿਰਰ ਡੈਕੋਰੇਸ਼ਨ
ਆਪਣੇ ਲਿਵਿੰਗ ਰੂਮ ਦੀਆਂ ਦੀਵਾਰਾਂ ਨੂੰ ਤੁਸੀਂ ਛੋਟੇ-ਛੋਟੇ ਮਿਰਰ ਜਾਂ ਇਸ ਨਾਲ ਬਣੀਆਂ ਐਕਸੈੱਸਰੀਜ਼ ਨਾਲ ਡੈਕੋਰੇਟ ਕਰ ਸਕਦੇ ਹੋ। ਜੋ ਕਾਫੀ ਯੂਨਿਕ ਆਈਡਿਆ ਹੈ।
PunjabKesari

5. 3ਡੀ ਵਾਲ ਪੇਪਰ
3ਡੀ ਵਾਲਪੇਪਰ ਦੇ ਜ਼ਰੀਏ ਵੀ ਘਰ ਨੂੰ ਆਕਰਸ਼ਤ ਦਿਖਾਇਆ ਜਾ ਸਕਦਾ ਹੈ। ਮਾਰਕਿਟ 'ਚ ਤੁਹਾਨੂੰ 3ਡੀ ਵਾਲ ਪੇਪਰ ਦੇ ਕਾਫੀ ਡਿਜ਼ਾਈਨਸ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਆਪਣੇ ਅਤੇ ਬੱਚਿਆਂ ਦੇ ਰੂਮ 'ਚ ਲਗਾ ਸਕਦੇ ਹੋ। 
PunjabKesari

6. 3ਡੀ ਵਾਲ ਆਰਟ 
ਤੁਸੀਂ ਚਾਹੋ ਤਾਂ ਘਰ ਦੀਆਂ ਦੀਵਾਰਾਂ 'ਤੇ 3ਡੀ ਆਰਟ ਕਰਵਾ ਸਕਦੇ ਹੋ ਜੋ ਕਾਫੀ ਯੂਨਿਕ ਵੀ ਦਿੱਸਣਗੇ। 
PunjabKesari

7. ਵਾਲ ਲਾਈਟਿੰਗ 
ਫੈਸਟਿਵ ਸੀਜਨ 'ਚ ਤੁਸੀਂ ਵਾਲ ਲਾਈਟਿੰਗ ਦੇ ਜ਼ਰੀਏ ਵੀ ਘਰ ਦੀ ਰੌਣਕ ਵਧਾ ਸਕਦੇ ਹੋ। ਵਾਲ ਲਾਈਟਿੰਗ ਦੇ ਜ਼ਰੀਏ ਘਰ ਦਾ ਮਾਹੌਲ ਵੀ ਰੋਮਾਂਟਿਕ ਬਣਿਆ ਰਹੇਗਾ।
PunjabKesari

8. ਵਾਲ ਕਲਾਕ 
ਮਾਰਕਿਟ 'ਚ ਤੁਹਾਨੂੰ ਵਾਲ ਕਲਾਕ ਦੇ ਕਾਫੀ ਡਿਜ਼ਾਈਨਸ ਮਿਲਣਗੇ ਜਿਨ੍ਹਾਂ ਨੂੰ ਤੁਸੀਂ ਆਪਣੀ ਪਸੰਦ ਦੇ ਹਿਸਾਬ ਨਾਲ ਹਰ ਰੂਮ 'ਚ ਡੈਕੋਰੇਟ ਕਰ ਸਕਦੇ ਹੋ। 
PunjabKesari

9. ਪੁਰਾਣੀ ਪਲੇਟਸ ਦੇ ਨਾਲ 
ਘਰ 'ਚ ਅਕਸਰ ਪੁਰਾਣੇ ਭਾਂਡੇ ਪਏ ਹੁੰਦੇ ਹਨ ਜਿਨ੍ਹਾਂ ਨੂੰ ਅਸੀਂ ਰੱਦੀ ਦਾ ਹਿੱਸਾ ਬਣਾ ਲੈਂਦੇ ਹਾਂ ਪਰ ਤੁਸੀਂ ਇਨ੍ਹਾਂ ਦੇ ਨਾਲ ਵੀ ਵਾਲ 'ਤੇ ਕ੍ਰਿਏਟਿਵਿਟੀ ਦਿਖਾ ਸਕਦੇ ਹੋ। ਪਲੇਟਸ ਨੂੰ ਇੰਝ ਦੀਵਾਰਾਂ 'ਤੇ ਡੈਕੋਰੇਟ ਕਰੋ। 
PunjabKesari

10. ਫੋਟੋਫ੍ਰੇਮਸ ਦੇ ਨਾਲ 
ਤੁਸੀਂ ਆਪਣੇ ਘਰ ਦੀਆਂ ਸੁੰਨੀਆਂ ਅਤੇ ਖਾਲੀ ਪਈਆਂ ਦੀਵਾਰਾਂ ਨੂੰ ਨਵਾਂ ਲੁੱਕ ਦੇਣ ਲਈ ਫੋਟੋਫ੍ਰੇਮ ਜਾਂ ਸਿਨਰੀਜ਼ ਦੀ ਵਰਤੋਂ ਕਰ ਸਕਦੇ ਹੋ ਜਿਸ ਨਾਲ ਘਰ ਨੂੰ ਕਲਾਸੀ ਲੁੱਕ ਮਿਲੇਗਾ।

PunjabKesari


Related News