ਘਰ ''ਚ ਹੀ ਬਣਾਓ ਫੁੱਲਾਂ ਦੀ ਖਾਦ ਹਰ ਵੇਲੇ ਖਿੜੇ ਰਹਿਣਗੇ ਫੁੱਲ
Friday, Mar 31, 2017 - 03:42 PM (IST)

ਜਲੰਧਰ— ਫੁੱਲਾਂ ਦੇ ਪੌਦੇ ਨੂੰ ਜ਼ਿਆਦਾ ਲੰਬੇ ਸਮੇਂ ਤੱਕ ਸਹੀ ਰੱਖਣ ਦੇ ਲਈ ਖਾਦ ਦਾ ਇਸਤੇਮਾਲ ਕਰਨਾ ਬਹੁਤ ਜ਼ਰੂਰੀ ਹੈ। ਬਾਜ਼ਾਰ ''ਚ ਕੈਮੀਕਲ ਵਾਲੀ ਖਾਦ ਮਹਿੰਗੀ ਮਿਲਦੀ ਹੈ ਅਤੇ ਕਈ ਵਾਰ ਪੌਦੇ ਨੂੰ ਨੁਕਸਾਨ ਵੀ ਪਹੁੰਚ ਸਕਦਾ ਹੈ। ਇਸ ਨਾਲ ਕੀੜੇ ਤਾਂ ਮਰ ਜਾਂਦੇ ਹਨ ਪਰ ਫੁੱਲਾਂ ਨੂੰ ਨੁਕਸਾਨ ਪਹੁੰਚਦਾ ਹੈ। ਘਰ ''ਚ ਫੁੱਲਾਂ ਦੇ ਪੌਦੇ ਦੇ ਲਈ ਖਾਦ ਬਣਾਉਂਣਾ ਬੇਹੱਦ ਸੋਖਾ ਹੈ। ਇਸ ਨਾਲ ਤੁਹਾਡਾ ਗਾਰਡਨ ਵੀ ਖਿਲਿਆ ਰਹੇਗਾ ਅਤੇ ਨੁਕਸਾਨ ਵੀ ਨਹੀਂ ਹੋਵੇਗਾ। ਫੁੱਲ ਵੀ ਜ਼ਿਆਦਾ ਦੇਰ ਲਈ ਖਿਲੇ ਰਹਿਣਗੇ। ਆਓ ਦੇਖਦੇ ਹਾਂ ਇਸ ਨੂੰ ਹਣਾਉਣ ਦੀ ਵਿਧੀ
ਜ਼ਰੂਰੀ ਸਾਮਾਨ
1. 1 ਚਮਚ ਚੀਨੀ
2. 1 ਚਮਚ ਬਲੀਚ
3. 2 ਚਮਚ ਨਿੰਬੂ ਦਾ ਰਸ
4. 1 ਮਿਲੀ ਲੀਟਰ ਗਰਮ ਪਾਣੀ
ਬਣਾਉਣ ਦਾ ਤਰੀਕਾ
ਚੀਨੀ ਪੌਦੇ ਦੇ ਲਈ ਚੰਗੀ ਡਾਈਟ ਹੈ। ਬਲੀਚ ਮਿੱਟੀ ''ਚ ਪੈਦਾ ਹੋਣ ਵਾਲੇ ਕੀੜੇ ਦੀ ਪੈਦਾਵਾਰ ਨੂੰ ਰੋਕਦਾ ਹੈ ਅਤੇ ਨਿੰਬੂ ਲੇਵਲ ਨੂੰ ਸਹੀਂ ਰੱਖਦਾ। ਗਰਮ ਪਾਣੀ ਇਨ੍ਹਾਂ ਚੀਜ਼ਾਂ ਨੂੰ ਜਲਦੀ ਸੋਕ ਲੈਂਦਾ ਹੈ। ਇਨ੍ਹਾਂ ਸਾਰੀਆਂ ਚੀਜ਼ਾ ਨੂੰ ਮਿਕਸ ਕਰਕੇ ਫੁੱਲਾਂ ਦੇ ਪੌਦੇ ''ਤੇ ਛਿੜਕੋ। ਇਸ ਘਰੇਲੂ ਨੁਸਖੇ ਨਾਲ ਕਲੀਆਂ ਜਲਦੀ ਖਿਲ ਜਾਂਣਗੀਆਂ ਅਤੇ ਖਿਲੇ ਹੋਏ ਫੁੱਲ ਵੀ ਜਲਦੀ ਨਹੀਂ ਮੁਰਝਾਉਣਗੇ। ਘਰ ''ਚ ਫੁੱਲਾਂ ਦੇ ਗੁਲਦਸਤੇ ਨੂੰ ਲੰਮੇ ਸਮੇਂ ਤੱਕ ਤਾਜ਼ਾ ਰੱਖ ਸਕਦੇ ਹੋ। ਗੁਲਦਸਤੇ ਨੂੰ ਇਸ ਖਾਦ ''ਚ ਪਾ ਦਿਓ। ਇਸ ਨਾਲ ਫੁੱਲ ਜਲਦੀ ਨਹੀਂ ਮੁਰਝਾਉਣਗੇ।